ਬਠਿੰਡਾ : ਖੇਡ ਦੌਰਾਨ ਖਿਡਾਰੀਆਂ ਨੂੰ ਸੱਟ ਫੇਟ ਲੱਗ ਜਾਣਾ ਮਾਮੂਲੀ ਗੱਲ ਹੈ ਅਤੇ ਜਦੋਂ ਕਿਸੇ ਖਿਡਾਰੀ ਨੂੰ ਸੱਟ ਲੱਗ ਜਾਂਦੀ ਹੈ ਤਾਂ ਮੈਚ ਵੀ ਰੁਕ ਜਾਂਦਾ ਹੈ। ਕੁਝ ਅਜਿਹਾ ਹੀ ਮਾਮਲਾ ਬਠਿੰਡਾ ਅੰਦਰ ਵਿਸ਼ਵ ਕਬੱਡੀ ਕੱਪ ਦੌਰਾਨ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਅੱਜ ਇੱਥੇ ਮੈਚ ਦੌਰਾਨ ਵੱਖ ਵੱਖ ਦੇਸ਼ਾਂ ਤੋਂ ਟੀਮਾਂ ਆਈਆਂ ਹੋਈਆਂ ਸਨ ਅਤੇ ਜਦੋਂ ਕੀਨੀਆਂ ਅਤੇ ਯੂਐਸਏ ਦਾ ਮੈਚ ਹੋ ਰਿਹਾ ਸੀ ਤਾਂ ਇਸ ਦੌਰਾਨ ਕੀਨੀਆਂ ਦੇ ਖਿਡਾਰੀ ਕੇ ਵਨ ਨੂੰ ਸੱਟ ਲੱਗ ਗਈ। ਦੱਸਣਯੋਗ ਹੈ ਕਿ ਇਸ ਦੌਰਾਨ ਖਿਡਾਰੀ ਨੂੰ ਹਸਪਤਾਲ ਲੈ ਕੇ ਜਾਣਾ ਪਿਆ।