CANADA ELECTION RESULTS : ਕੈਨੇਡਾ ‘ਚ ਇਕ ਵਾਰ ਫਿਰ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ

TeamGlobalPunjab
1 Min Read

ਓਟਾਵਾ : ਕੈਨੇਡਾ ਫੈਡਰਲ ਚੋਣਾਂ ਬਾਰੇ ਹੋਏ ਚੋਣ ਸਰਵੇਖਣ ਸਹੀ ਸਾਬਤ ਹੋਏ ਹਨ। ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਇਕ ਵਾਰ ਫਿਰ ਬਹੁਮਤ ਹਾਸਲ ਕਰਨ ਤੋਂ ਖੁੰਝ ਗਈ ਹੈ। ‌ ਹਾਲਾਂਕਿ ਇਸ ਵਾਰ ਵੀ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਸਾਹਮਣੇ ਆਈ ਹੈ, ਪਰ ਉਹ ਬਹੁਮਤ ਤੋਂ ਹਾਲੇ ਵੀ ਦੂਰ ਹੈ। 338 ਸੀਟਾਂ ਵਿਚੋਂ ਲਿਬਰਲ ਪਾਰਟੀ ਨੂੰ 155 ਸੀਟਾਂ ਮਿਲੀਆਂ ਹਨ। ਅੰਤਿਮ ਨਤੀਜਿਆਂ ਤੋਂ ਬਾਅਦ ਸਥਿਤੀ ਬਦਲ ਸਕਦੀ ਹੈ । ਆਖਰੀ ਨਤੀਜੇ ਵਿਚ ਥੋੜੀ ਦੇਰ ਹੋ ਸਕਦੀ ਹੈ।

ਮੌਜੂਦਾ ਸਥਿਤੀ ਨੂੰ ਦੇਖ ਕੇ ਸਾਫ ਹੈ ਕਿ ਜਸਟਿਨ ਟਰੂਡੋ ਵੱਲੋਂ ਖੇਡਿਆ ਗਿਆ ਦਾਅ ਜ਼ਿਆਦਾ ਸਫਲ ਨਹੀਂ ਰਿਹਾ।

ਇਸ ਸਮੇਂ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਇਕ ਵਾਰ ਫਿਰ 2019 ਦੀਆਂ ਚੋਣਾਂ ਵਾਲੀ ਸਥਿਤੀ ਵਿੱਚ ਹੈ। ਇਸ ਵਾਰ ਜਸਟਿਨ ਟਰੂਡੋ ਦੀ ਲਿਬਰਲ ਪਿਛਲੀ ਵਾਰ ਨਾਲੋਂ 2 ਸੀਟਾਂ ਪਿੱਛੇ ਹੈ । ਖਬਰ ਲਿਖੇ ਜਾਣ ਤੱਕ ਟਰੂਡੋ ਦੀ ਲਿਬਰਲ ਪਾਰਟੀ 155 ਸੀਟਾਂ ਤੇ ਜਿੱਤ ਹਾਸਲ ਕਰ ਚੁੱਕੀ ਹੈ। ਪਿਛਲੀ ਵਾਰ ਟਰੂਡੋ ਦੀ ਲਿਬਰਲ ਪਾਰਟੀ ਨੂੰ 157 ਸੀਟਾਂ ਮਿਲੀਆਂ ਸਨ। ਬਹੁਮਤ ਲਈ 170 ਸੀਟਾਂ ਦੀ ਜ਼ਰੂਰਤ ਹੈ, ਹੁਣ ਵੀ ਬਹੁਮਤ ਤੋਂ ਲਿਬਰਲ ਸਰਕਾਰ 15 ਸੀਟਾਂ ਦੀ ਦੂਰੀ ਤੇ ਹੈ।

ਟਰੂਡੋ ਨੇ ਲਿਬਰਲ ਪਾਰਟੀ ਨੂੰ ਵੋਟ ਦੇਣ ਲਈ ਵੋਟਰਾਂ ਦਾ ਧੰਨਵਾਦ ਕੀਤਾ ਹੈ।

- Advertisement -

Share this Article
Leave a comment