ਸੀਬੀਐੱਸਈ ਨਤੀਜੇ: ਮੋਹਿਤ ਰਾਘਵ 98.8 ਫ਼ੀਸਦੀ ਅੰਕਾਂ ਨਾਲ ਲੁਧਿਆਣਾ ‘ਚੋਂ ਅੱਵਲ

TeamGlobalPunjab
2 Min Read

ਲੁਧਿਆਣਾ: ਸੈਂਟਰਲ ਬੋਰਡ ਆਫ ਸੈਕੇਂਡਰੀ ਐਜੁਕੇਸ਼ਨ ਨੇ ਬੁੱਧਵਾਰ ਦੁਪਹਿਰ ਦਸਵੀਂ ਜਮਾਤ ਦੇ ਨਤੀਜੇ ਐਲਾਨੇ ਹਨ। ਜਿਵੇਂ ਹੀ ਰਿਜ਼ਲਟ ਦਾ ਐਲਾਨ ਹੋਇਆ, ਵਿਦਿਆਰਥੀਆਂ ਦੀ ਬੇਸਬਰੀ ਦੇਖਣ ਨੂੰ ਮਿਲੀ। ਬੀਸੀਐਮ ਸਕੂਲ ਦੁਗਰੀ ਦੇ ਮੋਹਿਤ ਰਾਘਵ ਨੇ 98.8 ਫ਼ੀਸਦੀ ਅੰਕ ਲੈ ਸਿਟੀ ਵਿੱਚ ਟਾਪ ਕੀਤਾ ਹੈ।

ਇਸੇ ਤਰ੍ਹਾਂ ਸਰਾਭਾ ਨਗਰ ਦੇ ਸੈਕਰੇਡ ਹਾਰਟ ਕਾਨਵੈਂਟ ਸਕੂਲ ਦੀ ਅਨਹਦ ਗਿੱਲ ਨੇ 98.6 ਫ਼ੀਸਦੀ ਅੰਕ ਲੈ ਕੇ ਸ਼ਹਿਰ ਵਿੱਚ ਦੂਜਾ ਅਤੇ ਇਸੇ ਸਕੂਲ ਦੀ ਮਨਸਾ ਮਹੇਂਦਰੂ ਨੇ 98.4 ਫ਼ੀਸਦੀ ਅੰਕ ਲੈ ਸਿਟੀ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।

ਸੀ. ਬੀ. ਐੱਸ. ਈ. ਬੋਰਡ ਵੱਲੋਂ ਅੱਜ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਦਿਆਰਥੀ ਆਪੋ ਆਪਣਾ ਨਤੀਜਾ ਹੇਠ ਦਿੱਤੀ ਸੀ.ਬੀ.ਐਸ.ਈ ਦੀ ਆਫੀਸ਼ੀਅਲ ਸਾਈਟ http://www.cbseresults.nic.in/ ‘ਤੇ ਜਾ ਕੇ ਦੇਖ ਸਕਦੇ ਹਨ।

12ਵੀਂ ਜਮਾਤ ਦੀ ਤਰ੍ਹਾਂ 10ਵੀਂ ਜਮਾਤ ‘ਚੋਂ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਇਸ ਸਾਲ 10ਵੀਂ ਜਮਾਤ ‘ਚੋਂ 91.46 ਫੀਸਦੀ ਬੱਚੇ ਪਾਸ ਹੋਏ ਹਨ। 1.84 ਲੱਖ ਤੋਂ ਵਧੇਰੇ ਵਿਦਿਆਰਥੀਆਂ ਨੇ 90 ਫੀਸਦੀ ਅੰਕ ਹਾਸਲ ਕੀਤੇ ਹਨ ਜਦ ਕਿ 41 ਹਜ਼ਾਰ ਤੋਂ ਵੱਧੇ ਬੱਚਿਆਂ ਨੇ 95 ਫੀਸਦੀ ਅੰਕ ਪ੍ਰਾਪਤ ਕੀਤੇ ਹਨ।

- Advertisement -

ਦੱਸ ਦਈਏ ਕਿ ਇਸ ਸਾਲ ਦੇਸ਼ ਭਰ ‘ਚ 18 ਲੱਖ ਦੇ ਲਗਭਗ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. 10ਵੀਂ ਦੇ ਇਮਤਿਹਾਨ ਦਿੱਤੇ ਸਨ ਜਿਨ੍ਹਾਂ ‘ਚ 93.31 ਫੀਸਦੀ ਲੜਕੀਆਂ ਅਤੇ 90.14 ਲੜਕੇ ਸ਼ਾਮਲ ਹਨ। ਸੀ.ਬੀ.ਐੱਸ.ਈ. ਦੇ 10ਵੀਂ ਜਮਾਤ ਦੇ ਨਤੀਜਿਆ ‘ਚ ਦਿੱਲੀ ਜ਼ੋਨ ਦਾ ਨਤੀਜਾ 85.86 ਫੀਸਦੀ ਰਿਹਾ। ਉੱਥੇ ਹੀ ਤ੍ਰਿਵੇਂਦਰਮ, ਚੇੱਨਈ ਅਤੇ ਬੈਂਗਲੁਰੂ ਟਾਪ-3 ਜ਼ੋਨ ‘ਚ ਹਨ।

Share this Article
Leave a comment