ਅਸਮਾਨੀ ਚੜ੍ਹੀਆਂ ਟਮਾਟਰਾਂ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਆਈ ਹਰਕਤ ‘ਚ, ਜਲਦ ਘਟ ਹੋਣਗੀਆਂ ਕੀਮਤਾਂ

Rajneet Kaur
3 Min Read

ਨਿਊਜ਼ ਡੈਸਕ: ਟਮਾਟਰਾਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕਿਹਾ ਹੈ ਕਿ ਇਹ ਕੀਮਤਾਂ ਅਸਥਾਈ ਅਤੇ ਮੌਸਮੀ ਹਨ।ਦਿੱਲੀ, ਯੂਪੀ, ਹਿਮਾਚਲ, ਉਤਰਾਖੰਡ ਅਤੇ ਹੋਰ ਸੂਬਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਨਵੀਂ ਦਿੱਲੀ ਦੇ ਆਈਟੀਓ ਅਤੇ ਹੋਰ ਖੇਤਰਾਂ ਵਿੱਚ ਭਾਰੀ ਮੀਂਹ ਪਿਆ। ਲਗਾਤਾਰ ਮੀਂਹ ਕਾਰਨ ਦੇਸ਼ ਭਰ ਦੀਆਂ ਮੰਡੀਆਂ ਵਿੱਚ ਹਾਲ ਹੀ ਵਿੱਚ ਟਮਾਟਰ ਦੀਆਂ ਕੀਮਤਾਂ 10-20 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 80-100 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ।

ਇਸ ਦੌਰਾਨ, ਟਮਾਟਰ ਦੀਆਂ ਕੀਮਤਾਂ ਵਿੱਚ ਅਚਾਨਕ ਉਤਰਾਅ-ਚੜ੍ਹਾਅ ਨਾਲ ਨਜਿੱਠਣ ਲਈ, ਖਪਤਕਾਰ ਮਾਮਲਿਆਂ ਦਾ ਮੰਤਰਾਲਾ ਟਮਾਟਰ ਗ੍ਰੈਂਡ ਚੈਲੇਂਜ ਦੀ ਸ਼ੁਰੂਆਤ ਕਰੇਗਾ। ਟਮਾਟਰਾਂ ਦੇ ਉਤਪਾਦਨ, ਪ੍ਰੋਸੈਸਿੰਗ ਅਤੇ ਸਟੋਰੇਜ ਨੂੰ ਬਿਹਤਰ ਬਣਾਉਣ ਲਈ ਨਵੇਂ ਵਿਚਾਰਾਂ ਨੂੰ ਸੱਦਾ ਦਿੱਤਾ ਜਾਵੇਗਾ। ਖਪਤਕਾਰ ਮਾਮਲਿਆਂ ਦੇ ਸਕੱਤਰ ਨੇ ਦੱਸਿਆ ਕਿ ਚੁਣੌਤੀ ਹੁਣ ਤੋਂ ਸ਼ੁਰੂ ਹੋਵੇਗੀ। ਨਵੇਂ ਵਿਚਾਰਾਂ ਨਾਲ ਪ੍ਰੋਟੋਟਾਈਪ ਬਣਾਏਗੀ ਅਤੇ ਫਿਰ ਇਸ ਨੂੰ ਅੱਗੇ ਲੈ ਕੇ ਜਾਵੇਗੀ।

ਮੁੰਬਈ ਸਥਿਤ ਕਮੋਡਿਟੀ ਮਾਰਕਿਟ ਮਾਹਿਰ ਅਤੇ ਕੇਡੀਆ ਐਡਵਾਈਜ਼ਰੀ ਦੇ ਮੁਖੀ ਅਜੈ ਕੇਡੀਆ ਨੇ ਕਿਹਾ ਕਿ ਇਸ ਸਾਲ ਵੱਖ-ਵੱਖ ਕਾਰਨਾਂ ਕਰਕੇ ਟਮਾਟਰ ਦੀ ਬਿਜਾਈ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਹੋਈ ਹੈ। ਪਰ ਮੌਨਸੂਨ ਦੀ ਬਾਰਿਸ਼ ਨਾ ਹੋਣ ਕਾਰਨ ਫ਼ਸਲਾਂ ਸੁੱਕ ਕੇ ਮੁਰਝਾ ਗਈਆਂ ਹਨ।ਬੈਂਗਲੁਰੂ ਦੇ ਇੱਕ ਬਾਜ਼ਾਰ ਵਿੱਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈ ਅਤੇ ਵਪਾਰੀਆਂ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਫਸਲ ਨੂੰ ਨੁਕਸਾਨ ਹੋਇਆ ਹੈ।

ਖਪਤਕਾਰ ਮਾਮਲਿਆਂ ਦੇ ਵਿਭਾਗ ਕੋਲ ਉਪਲਬਧ ਅੰਕੜਿਆਂ ਅਨੁਸਾਰ 27 ਜੂਨ ਨੂੰ ਆਲ ਇੰਡੀਆ ਪੱਧਰ ‘ਤੇ ਟਮਾਟਰ ਦੀ ਔਸਤ ਕੀਮਤ 46 ਰੁਪਏ ਪ੍ਰਤੀ ਕਿਲੋ ਸੀ। ਹਾਲਾਂਕਿ ਇਸ ਦੀ ਵੱਧ ਤੋਂ ਵੱਧ ਕੀਮਤ ਵੀ 122 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ ਹੈ। ਟਮਾਟਰ ਦੇ ਨਾਲ-ਨਾਲ ਕੁਝ ਸਬਜ਼ੀਆਂ ਦੇ ਭਾਅ ਵੀ ਤੇਜ਼ੀ ਨਾਲ ਵਧੇ ਹਨ।

- Advertisement -

ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕਿਹਾ ਕਿ ਟਮਾਟਰ ਦੀਆਂ ਕੀਮਤਾਂ ਵਿਚ ਵਾਧਾ ਅਸਥਾਈ ਹੈ ਅਤੇ ਜਲਦੀ ਹੀ ਹੇਠਾਂ ਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਾਸ਼ਵਾਨ ਸਬਜ਼ੀ ਹੈ। ਦੇਸ਼ ਦੇ ਕਈ ਇਲਾਕਿਆਂ ‘ਚ ਅਚਾਨਕ ਹੋਈ ਬਾਰਿਸ਼ ਕਾਰਨ ਆਵਾਜਾਈ ‘ਚ ਦਿੱਕਤਾਂ ਆ ਰਹੀਆਂ ਹਨ, ਜਿਸ ਕਾਰਨ ਮੰਡੀਆਂ ‘ਚ ਟਮਾਟਰ ਨਹੀਂ ਪਹੁੰਚਦੇ ਅਤੇ ਕੀਮਤਾਂ ਵਧ ਜਾਂਦੀਆਂ ਹਨ। ਹਰ ਸਾਲ ਬਰਸਾਤ ਦੌਰਾਨ ਟਮਾਟਰ ਦੇ ਭਾਅ ਵਧ ਜਾਂਦੇ ਹਨ। 2022-23 ਵਿੱਚ ਟਮਾਟਰ ਦਾ ਉਤਪਾਦਨ 20.62 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment