ਦੁਬਈ: ਯੂਏਈ ਦੇ ਅਰਬਪਤੀ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਦੀ ਛੇਵੀਂ ਪਤਨੀ ਸ਼ਹਿਜ਼ਾਦੀ ਹਿਆ ਬਿੰਤ ਅਲ ਹੁਸੈਨ ਨੇ ਕਥਿਤ ਤੌਰ ‘ਤੇ ਦੁਬਈ ਛੱਡ ਦਿੱਤਾ ਹੈ। ਉਹ ਆਪਣੇ ਨਾਲ ਦੋਵਾਂ ਬੱਚਿਆਂ ਤੇ 271 ਕਰੋੜ ਰੁਪਏ (3.1 ਕਰੋੜ ਪਾਉਂਡ) ਸਮੇਤ ਫਰਾਰ ਹੋ ਗਈ ਹੈ।
ਮੀਡੀਆ ਦੀ ਰਿਪੋਰਟ ਦੇ ਮੁਤਾਬਕ ਹਿਆ ਹਾਲੇ ਲੰਦਨ ਵਿੱਚ ਹਨ ਕਿਹਾ ਜਾ ਰਿਹਾ ਹੈ ਕਿ ਦੁਬਈ ਤੋਂ ਨਿਕਲਣ ‘ਚ ਉਨ੍ਹਾਂ ਦੀ ਸਹਾਇਤਾ ਜਰਮਨ ਦੇ ਡਿਪਲੋਮੈਟ ਨੇ ਕੀਤੀ ਸੀ। ਜਰਮਨੀ ਜਾਣ ਤੋਂ ਬਾਅਦ ਉਨ੍ਹਾਂ ਨੇ ਉੱਥੇ ਸਿਆਸੀ ਸ਼ਰਨ ਦੀ ਮੰਗ ਕੀਤੀ ਸੀ ਤੇ ਇਸ ਦੇ ਨਾਲ ਹੀ ਉੱਥੋਂ ਹੀ ਉਸਨੇ ਆਪਣੇ ਪਤੀ ਮਖਤੂਮ ਤੋਂ ਤਲਾਕ ਮੰਗਿਆ ।
ਹਿਆ ਜਾਰਡਨ ਦੇ ਕਿੰਗ ਅਬਦੁੱਲਾ ਦੀ ਧੀ ਹੈ ਆਕਸਫੋਰਡ ਤੋਂ ਪੜ੍ਹੀ ਹਿਆ 20 ਮਈ ਤੋਂ ਬਾਅਦ ਨਾ ਤਾਂ ਸੋਸ਼ਲ ਮੀਡੀਆ ਤੇ ਨਾ ਹੀ ਜਨਤਕ ਤੌਰ ‘ਤੇ ਕਿਤੇ ਦੇਖੀ ਗਈ।
ਇਸ ਤੋਂ ਪਹਿਲਾਂ ਮਖਤੂਮ ਦੀ ਧੀ ਰਾਜਕੁਮਾਰੀ ਲਤੀਫਾ ਨੇ ਵੀ ਦੇਸ਼ ਛੱਡ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਭਾਰਤੀ ਤਟ ਤੋਂ ਦੂਰ ਸਮੁੰਦਰ ‘ਚ ਇੱਕ ਕਸ਼ਤੀ ਤੋਂ ਫੜ ਲਿਆ ਗਿਆ ਸੀ ਤੇ ਉਹ ਉਸ ਤੋਂ ਬਾਅਦ ਕਦੇ ਨਜ਼ਰ ਨਹੀਂ ਆਈ। ਕਿਹਾ ਜਾ ਰਿਹਾ ਹੈ ਕਿ ਉਹ ਯੂਏਈ ਵਿੱਚ ਹੀ ਹੈ ਅਤੇ ਉਸ ਨੂੰ ਨਜ਼ਰਬੰਦ ਰੱਖਿਆ ਗਿਆ ਹੈ। ਲਤੀਫਾ ਨੇ ਦੋਸ਼ ਲਾਇਆ ਸੀ ਕਿ ਉਹ ਪਿਤਾ ਦੇ ਜ਼ੁਲਮਾਂ ਦੇ ਕਾਰਨ ਦੇਸ਼ ਤੋਂ ਫਰਾਰ ਹੋਣ ਲਈ ਮਜਬੂਰ ਹੋਈ ਸੀ।