Home / News / ਪੰਜਾਬੀ ਨੌਜਵਾਨ ਨੂੰ ਦੁਬਈ ਦੀ ਅਦਾਲਤ ਨੇ ਗੋਲੀ ਮਾਰ ਕੇ ਮੌਤ ਦੇਣ ਦੀ ਸੁਣਾਈ ਸਜ਼ਾ

ਪੰਜਾਬੀ ਨੌਜਵਾਨ ਨੂੰ ਦੁਬਈ ਦੀ ਅਦਾਲਤ ਨੇ ਗੋਲੀ ਮਾਰ ਕੇ ਮੌਤ ਦੇਣ ਦੀ ਸੁਣਾਈ ਸਜ਼ਾ

ਨਿਊਜ਼ ਡੈਸਕ: ਹੁਸ਼ਿਆਰਪੁਰ ਦੇ ਨੌਜਵਾਨ ਨੂੰ ਦੁਬਈ ਦੀ ਅਦਾਲਤ ਨੇ ਗੋਲੀ ਮਾਰ ਕੇ ਮੌਤ ਦੇਣ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਇਕ ਕਤਲ ਕੇਸ ਵਿੱਚ ਸੁਣਾਈ ਗਈ। ਹੁਸ਼ਿਆਰਪੁਰ ਦੇ ਮਾਹਿਲਪੁਰ ਦਾ ਰਹਿਣ ਵਾਲਾ ਨੌਜਵਾਨ ਚਰਨਜੀਤ ਸਿੰਘ ਚੰਨੀ ਜੋ ਪਿਛਲੇ ਸਾਲ ਫਰਵਰੀ ਮਹੀਨੇ ਦੁਬਈ ਗਿਆ ਸੀ, ਉਸ ਨੂੰ ਇਕ ਪਾਕਿਸਤਾਨੀ ਲੜਕੇ ਦੇ ਕਤਲ ਕੇਸ ਵਿੱਚ ਦੁਬਈ ਦੀ ਇਕ ਅਦਾਲਤ ਨੇ ਗੋਲੀ ਮਾਰ ਕੇ ਮੌਤ ਦੇਣ ਦੀ ਸਜ਼ਾ ਸੁਣਾਈ ਹੈ।

ਚਰਨਜੀਤ ਸਿੰਘ ਦੇ ਪਰਿਵਾਰ ਮੁਤਾਬਕ ਦੁਬਈ ਪੁਲੀਸ ਨੇ ਉਨ੍ਹਾਂ ਦੇ ਲੜਕੇ ਸਮੇਤ 3 ਜਣਿਆਂ ਨੂੰ ਸ਼ਰਾਬ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਚਰਨਜੀਤ ਸਿੰਘ ਤੇ ਉਸਦੇ ਸਾਥੀਆਂ ਨੂੰ ਇਕ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਜਦਕਿ ਪੁਲੀਸ ਨੇ ਉਨ੍ਹਾਂ ਦੇ ਲੜਕੇ ਚਰਨਜੀਤ ਸਿੰਘ ਨੂੰ ਇਕ ਪਾਕਿਸਤਾਨੀ ਨੌਜਵਾਨ ਦੇ ਕਤਲ ਕੇਸ ਵਿੱਚ ਵੀ ਨਾਮਜ਼ਦ ਕਰ ਲਿਆ ਸੀ। ਜਿਸ ਤੋਂ ਬਾਅਦ ਹੁਣ ਅਦਾਲਤ ਨੇ ਚਰਨਜੀਤ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਪਰਿਵਾਰ ਨੇ ਦੱਸਿਆ  ਕਿ ਘਰ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਵਿਦੇਸ਼ ਜਾਣ ਦਾ ਫ਼ੈਸਲਾ ਲਿਆ ਸੀ। ਪਰਿਵਾਰ ਨੇ ਭਾਰਤ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਲੜਕੇ ਦੀ ਸਜ਼ਾ ਮੁਆਫ਼ ਕਰਵਾਈ ਜਾਵੇ

Check Also

ਪਾਕਿਸਤਾਨ ਕੋਲ ਅਮਰੀਕੀ ਦੂਤਾਵਾਸ ਦੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਫੰਡ ਨਹੀਂ, ਕੁਝ ਕਰਮਚਾਰੀਆਂ ਨੇ ਛੱਡੀ ਨੌਕਰੀ

ਵਾਸ਼ਿੰਗਟਨ : ਆਰਥਿਕ ਤੌਰ’ ਤੇ ਖ਼ਸਤਾਹਾਲ ਪਾਕਿਸਤਾਨ ਦਾ ਹਾਲ ਇਹ ਹੈ ਕਿ ਉਸ ਦੇ ਵਾਸ਼ਿੰਗਟਨ …

Leave a Reply

Your email address will not be published. Required fields are marked *