ਧਾਰਮਿਕ ਪਾਰਟੀ ਵਿਵਾਦ ਵਿਚਾਲੇ DSGMC ਦੀਆਂ ਚੋਣਾਂ ਦਾ ਐਲਾਨ

TeamGlobalPunjab
2 Min Read

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਗੁਰਦੁਆਰਾ ਚੋਣ ਕਮਿਸ਼ਨ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਮੁਤਾਬਕ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ 25 ਅਪ੍ਰੈਲ ਨੂੰ ਹੋਣਗੀਆਂ ਅਤੇ ਵੋਟਾਂ ਦੇ ਨਤੀਜੇ 28 ਅਪ੍ਰੈਲ ਨੂੰ ਐਲਾਨੇ ਜਾਣਗੇ। ਨਾਮਜ਼ਦਗੀਆਂ 31 ਮਾਰਚ ਤੋਂ ਭਰੀਆਂ ਜਾਣਗੀਆਂ ਤੇ ਨਾਮਜਦਗੀਆਂ ਭਰਨ ਦੀ ਆਖਰੀ ਮਿਤੀ 7 ਅਪ੍ਰੈਲ ਹੋਵੇਗੀ। ਇਸ ਸਬੰਧੀ ਇੱਕ ਵਿਵਾਦ ਵੀ ਚੱਲ ਰਿਹਾ ਹੈ। ਕਿਉਂਕਿ ਦਿੱਲੀ ਸਰਕਾਰ ਨੇ ਬੀਤੇ ਦਿਨੀ ਇੱਕ ਫੈਸਲਾ ਲਿਆ ਸੀ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਸਿਰਫ਼ ਧਾਰਮਿਕ ਪਾਰਟੀ ਹੀ ਲੜ੍ਹ ਸਕਦੀ ਹੈ। ਅਜਿਹੀ ਵਿੱਚ ਇਹ ਵਿਵਾਦ ਅਕਾਲੀ ਦਲ ਲਈ ਜੁੜਿਆ ਸੀ। ਕਿਉਂਕਿ ਅਕਾਲੀ ਦਲ ਇੱਕ ਸਿਆਸੀ ਪਾਰਟੀ ਦੇ ਤੌਰ ‘ਤੇ ਵੀ ਚੋਣ ਲੜ੍ਹਦੀ ਹੈ। ਇਸ ਸਬੰਧੀ ਦਿੱਲੀ ਹਾਈਕੋਰਟ ਵਿੱਚ ਵੀ ਕੇਸ ਚੱਲ ਰਿਹਾ ਹੈ। ਹਲਾਂਕਿ ਦਿੱਲੀ ਹਾਈਕੋਰਟ ਨੇ ਕੇਜਰੀਵਾਲ ਸਰਕਾਰ ਦੇ ਫੈਸਲੇ ‘ਤੇ ਸਟੇਅ ਲਗਾਈ ਹੈ।

ਦੂਜੇ ਪਾਸੇ ਗੁਰਦੁਆਰਾ ਡਾਇਰੈਕਟਰ ਵੱਲੋਂ ਅੱਜ ਅਕਾਲੀ ਦਲ ਨੂੰ ਸਵਾਲ ਖੜ੍ਹਾ ਕੀਤਾ ਕਿ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਹ ਜਵਾਬ ਦੇਣ ਕਿ ਉਹ ਧਾਰਮਿਕ ਪਾਰਟੀ ਹੈ ਜਾਂ ਫਿਰ ਸਿਆਸੀ ਪਾਰਟੀ। ਇਸ ਸਬੰਧੀ ਅਕਾਲੀ ਦਲ ਵੱਲੋਂ ਜਵਾਬ ਦਾਇਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦਿੱਲੀ ਹਾਈਕੋਰਟ ਨੇ ਸਾਫ਼ ਕੀਤਾ ਹੈ ਕਿ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਰੂਲ-14, 2010 ਵਿੱਚ ਸੋਧ ਕੀਤੇ ਕਾਨੂੰਨਾਂ ਤਹਿਤ ਹੀ ਚੋਣ ਕਰਵਾਏ। ਜੇਕਰ ਇਸ ਕਾਨੂੰਨ ਮੁਤਾਬਕ ਚੋਣਾਂ ਹੁੰਦੀਆਂ ਹਨ ਤਾਂ ਇਸ ਵਿੱਚ ਸਿਰਫ਼ ਧਾਰਮਿਕ ਪਾਰਟੀਆਂ ਹੀ ਹਿੱਸਾ ਲੈ ਸਕਦੀਆਂ ਹਨ। ਜੋ ਪਿਛਲੇ ਇੱਕ ਸਾਲ ਤੋਂ ਰਜਿਸਟਰਡ ਹਨ। ਅਕਾਲੀ ਦਲ ਨੇ ਦਿੱਲੀ ਹਾਈਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੋਈ ਹੈ ਕਿ ਰੂਲ-14, 2010 ਸੋਧ ਕਾਨੂੰਨ ਹੁਣ ਤਕ ਲਾਗੂ ਨਹੀਂ ਹੋਇਆ। ਦਿੱਲੀ ਸਰਕਾਰ ਦੀ ਚਿੱਠੀ ਅਤੇ ਰੂਲ-14, 2010 ਵਿੱਚ ਸਟੇਅ ਦਿੱਤੀ ਜਾਵੇ। ਪਰ ਹਾਈਕੋਰਟ ਨੇ ਕੇਜਰੀਵਾਲ ਸਰਕਾਰ ਦੇ ਫੈਸਲੇ ‘ਤੇ ਸਟੇਅ ਲਗਾ ਦਿੱਤ ਤੇ ਨਾਲ ਹੀ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਰੂਲ-14, 2010 ਤਹਿਤ ਚੋਣਾ ਕਰਵਾਉਣ ਦਾ ਫੈਸਲਾ ਸੁਣਾਇਆ। ਹੁਣ ਦੇਖਣਾ ਹੋਵੇਗਾ ਕਿ ਅਕਾਲੀ ਦਲ ਗੁਰਦੁਆਰਾ ਡਾਇਰੈਕਟਰ ਨੂੰ ਕੀ ਜਵਾਬ ਦਾਇਰ ਕਰਦਾ ਹੈ।

Share this Article
Leave a comment