Breaking News

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਗਦੀਸ਼ ਸਿੰਘ ਝੀਂਡਾ ਬਣੇ ਪ੍ਰਧਾਨ,ਦਾਦੂਵਾਲ ਨੇ ਦਾਅਵੇ ਨੂੰ ਨਕਾਰਿਆ

ਕੁਰੂਕਸ਼ੇਤਰ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ  ਵੱਡਾ ਫੈਸਲਾ ਲਿਆ ਗਿਆ ਹੈ। ਬਲਜੀਤ ਸਿੰਘ ਦਾਦੂਵਾਲ ਦੀ ਥਾਂ ਜਗਦੀਸ਼ ਸਿੰਘ ਝੀਂਡਾ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਕਮੇਟੀ ਦੇ ਕੁੱਲ 35 ਵਿਚੋਂ 33 ਮੈਂਬਰਾਂ ਨੇ ਝੀਂਡਾ ਨੂੰ ਪ੍ਰਧਾਨ ਚੁਣਿਆ ਹੈ। ਇਸ ਮੀਟਿੰਗ ਵਿੱਚ 26 ਮੈਂਬਰ ਹਾਜ਼ਰ ਸਨ, ਜਦਕਿ 7 ਮੈਂਬਰਾਂ ਨੇ ਵੀਡੀਓ ਕਾਨਫਰਸਿੰਗ ਰਾਹੀਂ ਸ਼ਾਮਿਲ ਹੋਏ ਸਨ। ਇਸ ਮੌਕੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਗੈਰ ਕਾਨੂੰਨੀ ਗੱਲਾਂ ਕਰ ਰਹੇ ਹਨ।

ਓਧਰ ਦੂਜੇ ਪਾਸੇ ਜਥੇਦਾਰ ਦਾਦੂਵਾਲ ਨੇ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ  ਗਿਣਤੀ  ਪੂਰੀ ਨਹੀਂ ਸੀ । ਉਨ੍ਹਾਂ ਕਿਹਾ ਕਿ ਅੱਜ ਕੋਈ ਜਨਰਲ ਹਾਊਸ ਨਹੀਂ ਬੁਲਾਇਆ ਗਿਆ ਸੀ।  ਉਨ੍ਹਾਂ ਕਿਹਾ ਕਿ ਅੱਜ ਇਕ ਧੜੇ ਦੀ ਮੀਟਿੰਗ ਸੀ ਜੋ ਕਿ ਇਕ ਪ੍ਰਾਈਵੇਟ ਘਰ ਵਿਚ ਹੋਈ ਜੋ ਕਿ ਗੈਰ -ਸਵਿਧਾਨਕ ਅਤੇ ਗੈਰ-ਕਾਨੂੰਨੀ ਸੀ। ਉਨ੍ਹਾਂ ਕਿਹਾ ਕਿ ਜਨਰਲ ਹਾਊਸ ਦਾ ਇਜਲਾਸ ਬੁਲਾਇਆ ਜਾਵੇਗਾ ਫੇਰ ਉਸ ਵਿਚ ਨਿਰਣਾ ਹੋਵੇਗਾ ਕਿ ਕਿਸ ਦੀ ਚੋਣ ਹੁੰਦੀ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਅੰਬੇਡਕਰ ਦੀ 67ਵੀ ਬਰਸੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਹੋਰ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

​​ਨਵੀਂ ਦਿੱਲੀ : ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੀ ਅੱਜ 67ਵੀਂ …

Leave a Reply

Your email address will not be published. Required fields are marked *