“ਕੁਬੇ ਨੂੰ ਵੱਜੀ ਲਤ ਆਈ ਰਾਸ” ਨਸ਼ਿਆਂ ਦੇ ਮਾਮਲੇ ਰਹੇ ਅਧੇ : ਅਮਨ ਅਰੋੜਾ

TeamGlobalPunjab
1 Min Read

ਸੁਨਾਮ: ਪੰਜਾਬ ਵਿੱਚ ਵਗ ਰਿਹਾ ਹੈ ਨਸ਼ਿਆਂ ਦਾ ਛੇਵਾਂ ਦਰਿਆ ਜੋ ਹਰ ਦਿਨ ਨਸ਼ਾ ਕਰਨ ਵਾਲਿਆਂ ਦੀਆਂ ਹੁੰਦੀਆਂ ਮੌਤਾਂ ਕਾਰਨ ਠਾਠਾਂ ਮਾਰ ਰਿਹਾ ਸੀ ਅਜ ਕੁਝ ਨੀਵਾਂ ਹੁੰਦਾ ਦਿਖਾਈ ਦੇ ਰਿਹਾ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਕਿ ਸੂਬੇ ਵਿੱਚ ਨਸ਼ਿਆਂ ਦੇ ਮਾਮਲੇ ਅੱਧੇ ਰਹਿ ਗਏ ਹਨ। ਇਸ ਗਲ ਦੀ ਪੁਸ਼ਟੀ ਕੀਤੀ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ।

ਅਮਨ ਅਰੋੜਾ ਨੇ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਸੂਬੇ ਅੰਦਰ ਨਸ਼ਿਆਂ ਦੇ ਮਾਮਲੇ ਅੱਧੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਸੰਤਾਪ ਭਾਵੇਂ ਪੰਜਾਬ ਸਮੇਤ ਪੂਰੀ ਦੁਨੀਆਂ ਆਪਣੇ ਪਿੰਡੇ ਤੇ ਹੰਢਾਅ ਰਹੀ ਹੈ ਪਰ ਪੰਜਾਬ ਲਈ ਇਹ ਇੰਝ ਲੱਗਦਾ ਹੈ ਜਿਵੇਂ ਕੁਬੇ ਨੂੰ ਵੱਜੀ ਲਤ ਰਾਸ ਆ ਗਈ ਹੋਵੇ । ਉਨ੍ਹਾਂ ਕਿਹਾ ਕਿ ਇਸ ਤੋਂ ਇਹ ਵੀ ਸਾਬਤ ਹੋ ਗਿਆ ਹੈ ਕਿ ਜੇ ਇਨਸਾਨ ਤਹੱਈਆ ਕਰ ਲਵੇ ਤਾਂ ਕੁਝ ਵੀ ਅਸੰਭਵ ਨਹੀਂ ਹੈ ।

Share this Article
Leave a comment