ਨਿਊਜ਼ ਡੈਸਕ: ਅਮਰੀਕੀ ਅਧਿਕਾਰੀਆਂ ਵੱਲੋਂ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਤਸਕਰੀ ਲਈ ਪੁੱਟੀ ਗਈ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ ਹੈ। ਅਮਰੀਕਾ ਨੂੰ ਮੈਕਸਿਕੋ ਨਾਲ ਜੋੜਨ ਵਾਲੀ ਦੱਖਣ- ਪਛਮੀ ਸਰਹੱਦ ‘ਤੇ ਬਣੀ ਇਹ ਸੁਰੰਗ ਲਗਭਗ 1300 ਮੀਟਰ ਲੰਬੀ ਹੈ ਅਤੇ ਤਸਕਰਾਂ ਨੇ ਵੱਡੇ ਪੱਧਰ ‘ਤੇ ਨਸ਼ੀਲੀ ਦਵਾਈਆਂ ਦੀ ਤਸਕਰੀ ਲਈ ਇਸ ਵਿੱਚ ਛੋਟੀ ਰੇਲ ਦਾ ਟ੍ਰੈਕ ਵੀ ਬਣਾਇਆ ਹੋਇਆ ਸੀ। ਹਾਲਾਂਕਿ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਤਸਕਰੀ ਲਈ ਛੋਟੀ ਸੁਰੰਗਾਂ ਦਾ ਮਿਲਣਾ ਇੱਕ ਆਮ ਗੱਲ ਹੈ, ਪਰ ਅਮਰੀਕੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਸੁਰੰਗ ਬਹੁਤ ਆਧੁਨਿਕ ਅਤੇ ਖਾਸ ਹੈ।
ਮੈਕਸਿਕੋ ਦੇ ਉਦਯੋਗਿਕ ਖੇਤਰ ਤਿਜੁਆਨਾ ਤੋਂ ਲਗਭਗ ਤਿੰਨ ਚੌਥਾਈ ਮੀਲ ਦੀ ਦੂਰੀ ‘ਤੇ ਕੈਲੀਫੋਰਨੀਆ ਦੇ ਸੈਨ ਡਿਆਗੋ ਸ਼ਹਿਰ ਤੱਕ ਪੁੱਟੀ ਗਈ ਇਸ ਸੁਰੰਗ ਦੀ ਆਧੁਨਿਕਤਾ ਦਾ ਅੰਦਾਜ਼ਾ ਇਸ ਵਿੱਚ ਵਿਛਾਏ ਗਏ ਰੇਲ ਟ੍ਰੈਕ ਦੇ ਨਾਲ ਹੀ ਦਾਖਲ ਹੋਣ ਲਈ ਲਗਾਈ ਗਈ ਲਿਫਟ, ਆਕਸੀਜਨ ਦੀ ਕਮੀ ਦੂਰ ਕਰਨ ਲਈ ਬਣਾਈ ਗਈ ਏਅਰ ਵੈਂਟੀਲੇਸ਼ਨ ਦੀ ਸਹੂਲਤ, ਹਾਈ ਵੋਲਟੇਜ ਵਾਲੀ ਬਿਜਲੀ ਦੀ ਤਾਰ ਅਤੇ ਇਸ ਵਿੱਚ ਪਾਣੀ ਭਰਨੇ ਤੋਂ ਰੋਕਣ ਲਈ ਬਣਾਏ ਗਏ ਡਰੇਨੇਜ ਸਿਸਟਮ ਨਾਲ ਲਗਾਇਆ ਜਾ ਸਕਦਾ ਹੈ।
ਇਸ ਸੁਰੰਗ ਨੂੰ ਪਿਛਲੇ ਸਾਲ ਅਗਸਤ ਵਿੱਚ ਮੈਕਸਿਕੋ ਪੁਲਿਸ ਨੇ ਲੱਭਿਆ ਸੀ। ਇਸ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਛੇ ਮਹੀਨੇ ਤੱਕ ਇਸ ਦੀ ਜਾਂਚ ਕਰਦੇ ਹੋਏ ਨਕਸ਼ਾ ਤਿਆਰ ਕੀਤਾ ਅਤੇ ਫਿਰ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਜਨਤਕ ਕੀਤੀ ਗਈ। ਅਮਰੀਕਾ ਦੀ ਬਾਰਡਰ ਪਟਰੋਲ ਆਪਰੇਸ਼ਨ ਸੁਪਰਵਾਈਜ਼ਰ ਲੈਂਸ ਲੀਨੋਏਰ ਮੁਤਾਬਕ, 14 ਫੁਟਬਾਲ ਮੈਦਾਨਾਂ ਤੋਂ ਜ਼ਿਆਦਾ ਲੰਬੀ ਇਸ ਸੁਰੰਗ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਹਾਲਾਂਕਿ ਇਸ ਦੇ ਅੰਦਰੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਕੀਤਾ ਗਿਆ ਹੈ ਅਤੇ ਹਾਲੇ ਤੱਕ ਕਿਸੇ ਨੂੰ ਇਸ ਲਈ ਗ੍ਰਿਫਤਾਰ ਵੀ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਾਲੇ ਤੱਕ ਇਹ ਵੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਅਮਰੀਕਾ ਵਿੱਚ ਇਸ ਸੁਰੰਗ ਤੋਂ ਬਾਹਰ ਨਿਕਲਣ ਦਾ ਰਸਤ ਕਿੱਥੇ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸੈਨ ਡਿਆਗੋ ਦੇ ਓਟੇ ਮਿੱਸਾ ਉਦਯੋਗਿਕ ਖੇਤਰ ਵੱਲ ਜਾ ਰਹੀ ਹੈ।
ਅਮਰੀਕਾ-ਮੈਕਸਿਕੋ ਸਰਹੱਦ ‘ਤੇ ਮਿਲੀ ਦੁਨੀਆ ਦੀ ਸਭ ਤੋਂ ਲੰਬੀ ਖੁਫੀਆ ਸੁਰੰਗ
Leave a Comment
Leave a Comment