ਕੀ ਤੁਸੀ ਜਾਣਦੇ ਹੋ ਜ਼ਿਆਦਾ ਪਾਣੀ ਪੀਣ ਨਾਲ ਵੀ ਹੋ ਸਕਦੀ ਤੁਹਾਡੀ ਸਿਹਤ ਖਰਾਬ ?

TeamGlobalPunjab
3 Min Read

ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਹਾਈਡਰੇਟ ਰਹਿਣਾ ਬਹੁਤ ਜ਼ਰੂਰੀ ਹੈ ਤੇ ਉਸ ਦੇ ਲਈ ਇੱਕ ਦਿਨ ਵਿੱਚ ੨ ਲਿਟਰ ਪਾਣੀ ਹਰ ਵਿਅਕਤੀ ਨੂੰ ਪੀਣਾ ਚਾਹੀਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਠੀਕ ਸਮੇਂ ਤੇ ਭਰਪੂਰ ਮਾਤਰਾ ‘ਚ ਪਾਣੀ ਪੀਤੇ ਜਾਵੇ ਤਾਂ ਕਈ ਰੋਗਾਂ ਤੋਂ ਮੁਕਤੀ ਮਿਲ ਜਾਂਦੀ ਹੈ। ਪਰ ਜੇਕਰ ਤੁਸੀ ਇਸ ਤੋਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਇਸ ਦੇ ਨੁਕਸਾਨ ਵੀ ਹੋ ਸਕਦੇ ਹੋ। ਅਜਿਹੇ ‘ਚ ਹਮੇਸ਼ਾ ਯਾਦ ਰੱਖੋ ਕਿ ਜੇਕਰ ਤੁਹਾਨੂੰ ਪਿਆਸ ਨਹੀਂ ਲਗ ਰਹੀ ਤਾਂ ਬੇਵਜ੍ਹਾ ਪਾਣੀ ਨਾ ਪੀਓ।

ਜੇਕਰ ਤੁਸੀ ਬਿਨ੍ਹਾ ਪਿਆਸ ਲੱਗਣ ‘ਤੇ ਪਾਣੀ ਪੀ ਰਹੇ ਹੋ ਤਾਂ ਇਸ ਆਦਤ ਨੂੰ ਛੱਡ ਦਿਓ। ਤੁਹਾਨੂੰ ਜਦੋਂ ਪਿਆਸ ਲੱਗਦੀ ਹੈ ਤਾਂ ਸਰੀਰ ਵਿੱਚ ਪਾਣੀ ਦੀ ਜਿੰਨੀ ਮਾਤਰਾ ਦੀ ਜ਼ਰੂਰਤ ਹੁੰਦੀ ਹੈ ਉਹ ਮਿਲ ਜਾਂਦੀ ਹੈ। ਜੇਕਰ ਤੁਹਾਨੂੰ ਪਿਆਸ ਮਹਿਸੂਸ ਨਹੀਂ ਹੋ ਰਹੀ ਹੈ ਅਤੇ ਤੁਸੀ ਉਸ ਵੇਲੇ ਵੀ ਪਾਣੀ ਪੀ ਰਹੇ ਹੋ ਤਾਂ ਤੁਹਾਡੇ ਸਰੀਰ ‘ਚ ਮੌਜੂਦ ਇਲੈਕਟਰੋਲਾਈਟਸ ਦਾ ਅਸੰਤੁਲਨ ਹੋ ਸਕਦਾ ਹੈ।

ਜ਼ਿਆਦਾ ਹਾਈਡਰੇਟਿਡ ਹੋਣ ਨਾਲ ਸਰੀਰ ‘ਚ ਮੌਜੂਦ ਇਲੈਕਟਰੋਲਾਈਟਸ ਦਾ ਸੰਤੁਲਨ ਵਿਗੜ ਸਕਦਾ ਹੈ। ਇਹ ਹੀ ਚੀਜਾਂ ਸਾਡੀ ਕਿਡਨੀ ਤੋਂ ਲੈ ਕੇ ਹਾਰਟ ਫੰਕਸ਼ਨ ਤੱਕ ਹਰ ਚੀਜ਼ ਦਾ ਸੰਚਾਲਨ ਕਰਦੀਆਂ ਹਨ। ਅਜਿਹੇ ‘ਚ ਜ਼ਿਆਦਾ ਪਾਣੀ ਪੀਣ ਨਾਲ ਸਰੀਰ ‘ਚ ਇਨ੍ਹਾਂ ਦਾ ਸੰਤੁਲਨ ਵਿਗੜ ਸਕਦਾ ਹੈ ਤੇ ਤੁਹਾਡਾ ਸਰੀਰ ਠੀਕ ਤਰ੍ਹਾਂ ਕੰਮ ਕਰਨਾ ਬੰਦ ਕਰ ਸਕਦਾ ਹੈ। ਜੇਕਰ ਤੁਸੀ ਜ਼ਿਆਦਾ ਸਰੀਰਕ ਮਿਹਨਤ ਕਰਦੇ ਹੋ ਤੇ ਗਰਮੀ ਦੇ ਮੌਸਮ ‘ਚ ਬਾਹਰ ਭੱਜਦੌੜ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਪਾਣੀ ਪੀਣਾ ਜ਼ਰੂਰੀ ਹੈ, ਨਹੀਂ ਤਾਂ ਆਪਣੀ ਕੁਦਰਤੀ ਪਿਆਸ ਦੇ ਆਧਾਰ ‘ਤੇ ਹੀ ਪਾਣੀ ਪੀਓ।

ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਤੁਹਾਡੇ ਪੇਸ਼ਾਬ ਦਾ ਰੰਗ ਗਹਿਰਾ ਹੁੰਦਾ ਹੈ ਤਾਂ ਇਹ ਹਾਈਡਰੇਸ਼ਨ ਦੇ ਲੱਛਣ ਹਨ ਪਰ ਇਸ ਦਾ ਮਤਲੱਬ ਇਹ ਨਹੀਂ ਹੈ ਕਿ ਤੁਸੀ ਇੰਨਾ ਪਾਣੀ ਪੀਓ ਕਿ ਤੁਹਾਡੇ ਪੇਸ਼ਾਬ ਦਾ ਰੰਗ ਇੱਕ ਦਮ ਸਾਫ਼ ਹੋ ਜਾਵੇ। ਹਾਈਡਰੇਸ਼ਨ ਦਾ ਹੈਲਦੀ ਪੱਧਰ ਉਸ ਵੇਲੇ ਹੁੰਦਾ ਹੈ ਜਦੋਂ ਤੁਹਾਡੇ ਪੇਸ਼ਾਬ ਦਾ ਰੰਗ ਹਲਕਾ ਪੀਲਾ ਹੁੰਦਾ ਹੈ। ਜੇਕਰ ਤੁਹਾਡੇ ਪੇਸ਼ਾਬ ਦਾ ਰੰਗ ਇੱਕ ਦਮ ਸਾਫ਼ ਹੈ ਤਾਂ ਇਸ ਦਾ ਮਤਲੱਬ ਹੈ ਕਿ ਤੁਸੀ ਜ਼ਰੂਰਤ ਤੋਂ ਜ਼ਿਆਦਾ ਹਾਈਡਰੇਟਿਡ ਹੋ ਤੇ ਤੁਹਾਨੂੰ ਆਪਣੇ ਪਾਣੀ ਪੀਣ ਦੀ ਮਾਤਰਾ ਨੂੰ ਘੱਟ ਕਰਨਾ ਚਾਹੀਦਾ ਹੈ ।

ਮੈਡੀਕਲ ਨਿਊ ਟੁਡੇ ਦੇ ਮੁਤਾਬਕ, ਜ਼ਿਆਦਾਤਰ ਲੋਕ 24 ਘੰਟੇ ‘ਚ ਸੱਤ-ਅੱਠ ਵਾਰ ਪੇਸ਼ਾਬ ਕਰਨ ਜਾਂਦੇ ਹਨ। ਜੇਕਰ ਤੁਸੀ ਵਾਰ-ਵਾਰ ਪੇਸ਼ਾਬ ਕਰਨ ਜਾ ਰਹੇ ਹੋ ਤੇ ਰਾਤ ਨੂੰ ਵੀ ਉੱਠ ਕੇ ਪੇਸ਼ਾਬ ਜਾਂਦੇ ਹੋ ਤਾਂ ਇਸ ਦਾ ਮਤਲੱਬ ਹੈ ਕਿ ਤੁਸੀ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀ ਰਹੇ ਹੋ। ਹਾਲਾਂਕਿ ਇਸ ਦੀ ਦੂਜੀ ਵਜ੍ਹਾ ਜਿਵੇਂ ਕਿ ਪੇਸ਼ਾਬ ਦੀ ਨਲੀ ‘ਚ ਸੰਕਰਮਣ, ਸ਼ੂਗਰ ਤੇ ਹੋਰ ਸਮੱਸਿਆ ਵੀ ਹੋ ਸਕਦੀ ਹੈ ।

ਜ਼ਿਆਦਾ ਪਾਣੀ ਪੀਣ ਨਾਲ ਤੁਹਾਡੇ ਹੱਥ, ਪੈਰ ਅਤੇ ਬੁੱਲਾਂ ‘ਤੇ ਸੋਜ ਆ ਸਕਦੀ ਹੈ। ਅਸਲ ‘ਚ ਜ਼ਿਆਦਾ ਪਾਣੀ ਪੀਣ ਨਾਲ ਖੂਨ ਵਿੱਚ ਸੋਡੀਅਮ ਦੀ ਮਾਤਰਾ ਘੱਟ ਹੋ ਜਾਂਦੀ ਹੈ ਤੇ ਸਰੀਰ ਨੂੰ ਨੁਕਸਾਨ ਪੁਹੁੰਚਦਾ ਹੈ।

Share this Article
Leave a comment