ਸਿੰਗਾਪੁਰ: ਚਾਹ ਪੀਣ ਨਾਲ ਸਰਦੀ ਤੇ ਖਾਂਸੀ ਤੋਂ ਆਰਾਮ ਮਿਲਣ ਵਾਰੇ ਤਾਂ ਤੁਸੀ ਜਾਣਦੇ ਹੋਵੋਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਚਾਹ ਪੀਣ ‘ਤੇ ਤੁਹਾਡਾ ਦਿਮਾਗ ਵੀ ਹੋਰ ਜ਼ਿਆਦਾ ਚੰਗੇ ਤਰੀਕੇ ਨਾਲ ਕੰਮ ਕਰਦਾ ਹੈ। ਇਹ ਗੱਲ ਹਾਲ ਹੀ ਵਿੱਚ ਹੋਈ ਇੱਕ ਸਟਡੀ ‘ਚ ਸਾਹਮਣੇ ਆਈਆ ਹੈ। ਸਟਡੀ ‘ਚ ਹਰ ਰੋਜ਼ ਚਾਹ ਪੀਣ ਵਾਲਿਆਂ ਦਾ ਦਿਮਾਗ ਕਾਗਨਿਟਿਵ ਫੰਕਸ਼ਨ ਯਾਨੀ ਸੋਚਣ, ਸਮਝਣ, ਸਵਾਲ ਹੱਲ ਕਰਨ, ਸਿੱਖਣ, ਫ਼ੈਸਲਾ ਲੈਣ ਤੇ ਧਿਆਨ ਲਗਾਉਣ ਵਰਗੀ ਸਮਰੱਥਾ ਚਾਹ ਨਾ ਪੀਣ ਵਾਲਿਆਂ ਦੇ ਮੁਕਾਬਲੇ ਜ਼ਿਆਦਾ ਬਿਹਤਰ ਪਾਈ ਗਈਆਂ।
ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਦੇ ਸਹਾਇਕ ਪ੍ਰਾਧਿਆਪਕ ਤੇ ਟੀਮ ਲੀਡਰ ਫੇਂਗ ਲੇਈ ਨੇ ਕਿਹਾ, “ਸਾਡੇ ਨਤੀਜੇ ਦਿਮਾਗੀ ਢਾਂਚੇ ‘ਤੇ ਚਾਹ ਪੀਣ ਨਾਲ ਪੈਣ ਵਾਲੇ ਸਰਕਾਰਾਤਮਕ ਯੋਗਦਾਨ ਦੀ ਪਹਿਲੀ ਵਾਰ ਪੁਸ਼ਟੀ ਕਰਦੇ ਹਨ ਤੇ ਇਹ ਦਰਸ਼ਾਉਂਦੇ ਹਨ ਕਿ ਨਿਯਮਤ ਰੂਪ ਨਾਲ ਚਾਹ ਪੀਣਾ ਦਿਮਾਗੀ ਤੰਤਰ ‘ਚ ਉਮਰ ਦੇ ਕਾਰਨ ਆਉਣ ਵਾਲੀ ਗਿਰਾਵਟ ਤੋਂ ਵੀ ਬਚਾਉਂਦਾ ਹੈ। ”
ਖੋਜਕਾਰਾਂ ਨੇ ਕਿਹਾ ਕਿ ਅਧਿਐਨ ਵਿੱਚ ਵਿਖਾਇਆ ਗਿਆ ਹੈ ਕਿ ਚਾਹ ਪੀਣਾ ਮਨੁੱਖੀ ਸਿਹਤ ਲਈ ਲਾਭਕਾਰੀ ਹੈ ਤੇ ਇਸ ਦੇ ਸਕਾਰਾਤਮਕ ਪ੍ਰਭਾਵਾਂ ‘ਚ ਮੂਡ ਵਿੱਚ ਸੁਧਾਰ ਹੋਣਾ ਤੇ ਦਿਲ ਤੇ ਨਸਾਂ ਸਬੰਧੀ ਰੋਗ ਤੋਂ ਬਚਾਉਣਾ ਸ਼ਾਮਲ ਹੈ। ਇਹ ਅਧਿਐਨ 2015 ਤੋਂ ਲੈ ਕੇ 2018 ਦੇ ਵਿੱਚ 60 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਵਾਲੇ 36 ਬਜ਼ੁਰਗਾਂ ‘ਤੇ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਦੀ ਸਿਹਤ, ਜੀਵਨਸ਼ੈਲੀ ਤੇ ਮਨੋਵਿਗਿਆਨਕ ਸਿਹਤ ਸਬੰਧੀ ਡਾਟਾ ਇੱਕਠਾ ਕੀਤਾ ਗਿਆ।
ਅਧਿਐਨ ਦੇ ਨਤੀਜਿਆਂ ਦੇ ਅੰਕੜੇ ਦਿਖਾਉਂਦੇ ਹਨ ਕਿ ਜੋ ਲੋਕ ਲਗਭਗ 25 ਸਾਲ ਤੱਕ ਹਫਤੇ ‘ਚ ਘੱਟੋਂ-ਘੱਟ ਚਾਰ ਵਾਰ ਗਰੀਨ ਟੀ ਜਾਂ ਬਲੈਕ ਟੀ ਪੀਂਦੇ ਹਨ। ਉਨ੍ਹਾਂ ਦੇ ਦਿਮਾਗ ਦੇ ਹਿੱਸੇ ਜ਼ਿਆਦਾ ਪਰਭਾਵੀ ਢੰਗ ਨਾਲ ਇੱਕ-ਦੂੱਜੇ ਨਾਲ ਜੁੜੇ ਹੋਏ ਹੁੰਦੇ ਹਨ।