ਗੇਮਜ਼ ਆਫ ਥ੍ਰੋਨਜ਼ ਦੇ ਸਟਾਰ ਅਦਾਕਾਰ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਪਾਜ਼ਿਟਿਵ!

TeamGlobalPunjab
1 Min Read

ਓਸਲੋ : ਕੋਰੋਨਾ ਵਾਇਰਸ ਨੇ ਲੋਕਾਂ ਦੇ ਨੱਕ ‘ਚ ਦਮ ਕਰ ਦਿੱਤਾ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਕੋਰੋਨਾ ਨੇ ਫਿਲਮ ਇੰਡਸਟਰੀ ‘ਚ ਵੀ ਦਸਤਕ ਦੇ ਦਿੱਤੀ ਹੈ। ਜਾਣਕਾਰੀ ਮੁਤਾਬਿਕ ਗੇਮਜ਼ ਆਫ ਥਰੋਨਜ ਦੇ ਪ੍ਰਸਿੱਧ ਅਦਾਕਾਰ ਕ੍ਰਿਸ਼ਤੋਫਰ ਹਿਵਜੂ ਦੇ ਕੋਰੋਨਾ ਵਾਇਰਸ ਦੇ ਟੈਸਟ ਪਾਜ਼ਿਟਿਵ ਪਾਏ ਗਏ ਹਨ।

https://www.instagram.com/p/B9zvkEHBRjf/?utm_source=ig_web_copy_link

ਦੱਸ ਦਈਏ ਕਿ ਇਸ ਤੋਂ ਬਾਅਦ ਅਦਾਕਾਰ ਨੇ ਲੋਕਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਆਪਣਾ ਧਿਆਨ ਰੱਖਣ। ਜਾਣਕਾਰੀ ਮੁਤਾਬਿਕ 41 ਸਾਲਾ ਹਿਵਜ਼ੂ ਇਸ ਸਮੇਂ ਨਾਰਵੇ ਵਿੱਚ ਹਨ। ਉਸ ਨੇ ਆਪਣੇ ਇੰਸਟਾਗ੍ਰਾਪ ਪੇਜ਼ ‘ਤੇ ਲਿਖਿਆ ਕਿ ਉਹ ਠੀਕ ਹੈ ਉਸ ਨੂੰ ਸਿਰਫ ਥੋੜਾ ਜ਼ੁਖਾਮ ਹੈ। ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਵੀ ਕਈ ਹਾਲੀਵੁੱਡ ਅਦਾਕਾਰ ਅਤੇ ਅਦਾਕਾਰਾਵਾਂ ਨੂੰ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਸ ਵਿੱਚ ਪ੍ਰਸਿੱਧ ਅਦਾਕਾਰ ਨਾਮ ਹੰਕ ਅਤੇ ਉਸ ਦੀ ਪਤਨੀ ਰੀਟਾ ਵਿਲਸਨ ਅਤੇ ਇਦਰਿਸ ਇਲਵਾ ਸ਼ਾਮਲ ਹਨ। ਧਿਆਨਦੇਣਯੋਗ ਹੈ ਕਿ ਇਸ ਨਾਲ ਹੁਣ ਤੱਕ 7 ਹਜ਼ਾਰ ਦੇ ਕਰੀਬ ਮੌਤਾਂ ਹੋ ਗਈਆਂ ਹਨ ਅਤੇ ਇਸ ਤੋਂ ਇਲਾਵਾ 145 ਦੇਸ਼ਾਂ ‘ਚ ਇੱਕ ਲੱਖ 75 ਹਜ਼ਾਰ 5 ਸੌ 30 ਕੇਸ ਸਾਹਮਣੇ ਆਏ ਹਨ।

Share this Article
Leave a comment