ਜੋਅ ਬਾਇਡਨ ਵਲੋਂ ਡਾਕਟਰ ਮੂਰਤੀ ਦੀ ਨਿਯੁਕਤੀ; ਦੇਣਾ ਪਵੇਗਾ ਜਵਾਬ

TeamGlobalPunjab
1 Min Read

ਵਾਸ਼ਿੰਗਟਨ:- ਭਾਰਤੀ-ਅਮਰੀਕੀ ਡਾ. ਵਿਵੇਕ ਮੂਰਤੀ ਨੂੰ ਦੂਜੀ ਵਾਰੀ ਅਮਰੀਕਾ ਦੇ ਸਰਜਨ ਜਨਰਲ ਅਹੁਦੇ ‘ਤੇ ਨਿਯੁਕਤੀ ਲਈ ਕਈ ਸਵਾਲਾਂ ਦਾ ਜਵਾਬ ਦੇਣਾ ਪਵੇਗਾ। ਡਾ. ਮੂਰਤੀ ਨੂੰ ਜੋਅ ਬਾਇਡਨ ਵੱਲੋਂ ਨਾਮਜ਼ਦ ਕੀਤੇ ਜਾਣ ਮਗਰੋਂ ਉਹਨਾਂ ਦੀ ਸੈਨੇਟ ‘ਚ ਸੁਣਵਾਈ ਹੋਣੀ ਹੈ।

ਦੱਸ ਦਈਏ ਡਾ. ਵਿਵੇਕ ਮੂਰਤੀ ਦੀ ਨਿਯੁਕਤੀ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਸੈਨੇਟ ਕੋਰੋਨਾ ਮਹਾਮਾਰੀ ‘ਤੇ ਉਨ੍ਹਾਂ ਦੀ ਯੋਜਨਾ ਜਾਣਨਾ ਚਾਹੇਗੀ। ਨਾਲ ਹੀ ਕੋਰੋਨਾ ਕਰਕੇ ਪਰਿਵਾਰ ਦੇ ਅਮਰੀਕਾ ਤੇ ਭਾਰਤ ‘ਚ ਰਹਿਣ ਵਾਲੇ ਸੱਤ ਲੋਕਾਂ ਦੀ ਮੌਤ ‘ਤੇ ਵੀ ਡਾ. ਵਿਵੇਕ ਮੂਰਤੀ ਨੂੰ ਆਪਣਾ ਪੱਖ ਰੱਖਣਾ ਪਵੇਗਾ।

ਇਹ ਸੁਣਵਾਈ ਅਜਿਹੇ ਸਮੇਂ ‘ਤੇ ਹੋ ਰਹੀ ਹੈ ਜਦੋਂ ਡਾ. ਵਿਵੇਕ ਮੂਰਤੀ ਸਬੰਧੀ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਮਹਾਮਾਰੀ ‘ਚ ਮਾਹਿਰ ਵਜੋਂ ਆਪਣੇ ਭਾਸ਼ਣਾਂ ਨਾਲ ਕਰੀਬ 20 ਲੱਖ ਡਾਲਰ ਦੀ ਕਮਾਈ ਕੀਤੀ ਹੈ। ਭਾਰਤੀ-ਅਮਰੀਕੀ ਡਾਕਟਰਾਂ ਦੇ ਪੂਰੇ ਫਿਰਕੇ ਨੇ ਡਾ. ਵਿਵੇਕ ਦੀ ਹਮਾਇਤ ਕੀਤੀ ਹੈ।

ਡਾ. ਮੂਰਤੀ ਦਾ ਪਰਿਵਾਰ ਮੂਲ ਤੌਰ ‘ਤੇ ਕਰਨਾਟਕ ਦਾ ਰਹਿਣ ਵਾਲਾ ਹੈ। ਉਹ ਪਹਿਲਾਂ 2014 ‘ਚ ਵੀ ਓਬਾਮਾ ਪ੍ਰਸ਼ਾਸਨ ‘ਚ ਸਰਜਨ ਜਨਰਲ ਰਹਿ ਚੁੱਕੇ ਹਨ।

- Advertisement -

Share this Article
Leave a comment