ਸੰਕਟ ਸਮੇਂ ਭਾਰਤ ਤੋਂ ਮਿਲੀ ਮੱਦਦ ਲਈ ਧੰਨਵਾਦ : ਅਮਰੀਕਾ

TeamGlobalPunjab
3 Min Read

ਅਮਰੀਕਾ ਵੀ ਕਰਨਾ ਚਾਹੁੰਦਾ ਹੈ ਭਾਰਤ ਦੀ ਮਦਦ

ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਦਾ ਅਮਰੀਕਾ ਦੌਰਾ

ਭਾਰਤ-ਅਮਰੀਕਾ ਦੀ ਵੈਕਸੀਨ ਭਾਈਵਾਲੀ ‘ਤੇ ਹੋਈ ਚਰਚਾ

ਵਾਸ਼ਿੰਗਟਨ : ਭਾਰਤੀ ਵਿਦੇਸ਼ ਮੰਤਰੀ ਐੱਸ.ਜੈ ਸ਼ੰਕਰ ਅਮਰੀਕਾ ਦੌਰੇ ਤੇ ਹਨ। ਭਾਰਤੀ ਵਿਦੇਸ਼ ਮੰਤਰੀ ਨੇ ਵਾਸ਼ਿੰਗਟਨ ਵਿਖੇ ਆਪਣੇ ਹਮਰੁਤਬਾ ਐਂਟਨੀ ਬਲਿੰਕੇਨ ਨਾਲ ਮੁਲਾਕਾਤ ਕੀਤੀ ਅਤੇ ਇਸ ਨੂੰ ਕਾਫ਼ੀ ਚੰਗਾ ਦੱਸਿਆ।

- Advertisement -

ਅਮਰੀਕਾ ਨੇ ਕੋਰੋਨਾ ਦੇ ਸਮੇਂ ਦੌਰਾਨ ਭਾਰਤ ਤੋਂ ਮਿਲੀ ਸਹਾਇਤਾ ਲਈ ਧੰਨਵਾਦ ਕੀਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ‘ਕੋਵਿਡ-19 ਦੇ ਸ਼ੁਰੂਆਤੀ ਦੌਰ ਵਿਚ ਭਾਰਤ ਨੇ ਜਿਸ ਤਰੀਕੇ ਨਾਲ ਅਮਰੀਕਾ ਦਾ ਸਮਰਥਨ ਕੀਤਾ, ਉਸ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ। ਅਸੀਂ ਹੁਣ ਇਸੇ ਤਰ੍ਹਾਂ ਭਾਰਤ ਦੀ ਮਦਦ ਕਰਨਾ ਚਾਹੁੰਦੇ ਹਾਂ।’

ਬਲਿੰਕੇਨ ਨੇ ਇਹ ਗੱਲ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਦੌਰਾਨ ਕਹੀ, ਜਿਹੜੇ ਅਮਰੀਕਾ ਦੇ ਦੌਰੇ ਤੇ ਹਨ। ਜਨਵਰੀ ਵਿੱਚ Joe Biden ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਕਿਸੇ ਭਾਰਤੀ ਕੈਬਨਿਟ ਮੰਤਰੀ ਦਾ ਅਮਰੀਕਾ ਦਾ ਇਹ ਪਹਿਲਾ ਦੌਰਾ ਹੈ।

ਬਲਿੰਕੇਨ ਨੇ ਕਿਹਾ ਕਿ ਮੌਜੂਦਾ ਸਮੇਂ ਅਮਰੀਕਾ ਅਤੇ ਭਾਰਤ ਬਹੁਤ ਸਾਰੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੇ ਹਨ। ਅਸੀਂ ਕੋਵਿਡ-19 ਦਾ ਸਾਹਮਣਾ ਕਰਨ ਲਈ ਵੀ ਇਕਜੁੱਟ ਹਾਂ। ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਦੀ ਭਾਈਵਾਲੀ ਮਜ਼ਬੂਤ ​​ਹੈ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਸਦੇ ਚੰਗੇ ਨਤੀਜੇ ਮਿਲ ਰਹੇ ਹਨ।

 

ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀ ਕੋਰੋਨਾ ਨਾਲ ਲੜਾਈ ਦੇ ਮੁਸ਼ਕਲ ਸਮੇਂ ਵਿੱਚ ਅਮਰੀਕਾ ਵੱਲੋਂ ਮਿਲੀ ਸਹਾਇਤਾ ਅਤੇ ਏਕਤਾ ਲਈ Biden ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਜੈਸ਼ੰਕਰ ਨੇ ਮੀਡੀਆ ਨੂੰ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਲਈ ਕਈ ਮੁੱਦੇ ਹਨ। ਬੀਤੇ ਸਾਲਾਂ ‘ਚ ਸਾਡੇ ਰਿਸ਼ਤੇ ਹੋਰ ਮਜ਼ਬੂਤ ​​ਹੋਏ ਹਨ ਅਤੇ ਇਹ ਰੁਝਾਨ ਅੱਗੇ ਵੀ ਜਾਰੀ ਰਹਿਣ ਦਾ ਭਰੋਸਾ ਹੈ ।

 

ਜੈਸ਼ੰਕਰ ਨੇ ਕਿਹਾ ਹੈ ਕਿ ਬਲਿੰਕੇਨ ਨਾਲ ਉਨ੍ਹਾਂ ਦੀ ਮੁਲਾਕਾਤ ਦੌਰਾਨ ਕੋਰੋਨਾ ਵੈਕਸੀਨ ‘ਤੇ ਚਰਚਾ ਸਭ ਤੋਂ ਮਹੱਤਵਪੂਰਨ ਰਹੀ। ਅਸੀਂ ਅਮਰੀਕਾ ਦੀ ਸਹਾਇਤਾ ਨਾਲ ਭਾਰਤ ਵਿੱਚ ਵੈਕਸੀਨ ਦਾ ਉਤਪਾਦਨ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੈਸ਼ੰਕਰ ਨੇ ਸੋਸ਼ਲ ਮੀਡੀਆ ‘ਤੇ ਬਲਿੰਕਨ ਨੂੰ ਮਿਲਣ ਬਾਰੇ ਵੀ ਜਾਣਕਾਰੀ ਦਿੱਤੀ ਹੈ।

ਕਈ ਅੰਤਰਰਾਸ਼ਟਰੀ ਮੁੱਦਿਆਂ ਤੇ ਹੋਈ ਚਰਚਾ

ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਅਨੁਸਾਰ ਇਸ ਬੈਠਕ ਵਿਚ ਇੰਡੋ ਪੈਸੀਫਿਕ, ਕਵਾਡ, ਅਫਗਾਨਿਸਤਾਨ, ਮਿਆਂਮਾਰ, ਯੂ.ਐਨ.ਐੱਸ.ਸੀ ਅਤੇ ਹੋਰ ਅੰਤਰਰਾਸ਼ਟਰੀ ਅਦਾਰਿਆਂ ਨਾਲ ਜੁੜੇ ਮਾਮਲਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਇਸ ਦੌਰਾਨ ਭਾਰਤ-ਅਮਰੀਕਾ ਦੀ ਵੈਕਸੀਨ ਪਾਰਟਨਰਸ਼ਿਪ ਉੱਤੇ ਵੀ ਧਿਆਨ ਕੇਂਦਰਤ ਕੀਤਾ ਗਿਆ, ਤਾਂ ਜੋ ਵੈਕਸੀਨ ਸਪਲਾਈ ਨਿਸ਼ਚਿਤ ਹੋ ਸਕੇ।

 

 

 

 

ਬੇਹੱਦ ਖਾਸ ਹੈ ਵਿਦੇਸ਼ ਮੰਤਰੀ ਦੀ ਅਮਰੀਕਾ ਯਾਤਰਾ

ਇਹ ਯਾਤਰਾ ਇਸ ਅਰਥ ਵਿਚ ਵੀ ਮਹੱਤਵਪੂਰਨ ਹੈ ਕਿ ਚੀਨ ਭਾਰਤ ਅਤੇ ਪ੍ਰਸ਼ਾਂਤ ਮਹਾਸਾਗਰਾਂ ਵਿਚ ਆਪਣੀ ਸੈਨਿਕ ਤਾਕਤ ਵਧਾ ਰਿਹਾ ਹੈ । ਵੀਰਵਾਰ ਨੂੰ ਜੈਸ਼ੰਕਰ ਅਤੇ ਆਸਟਿਨ ਦੀ ਬੈਠਕ ਤੋਂ ਇੱਕ ਦਿਨ ਪਹਿਲਾਂ, ਚੀਨੀ ਰੱਖਿਆ ਮੰਤਰਾਲੇ ਨੇ ਭਾਰਤੀ ਅਤੇ ਪ੍ਰਸ਼ਾਂਤ ਮਹਾਂਸਾਗਰਾਂ ਵਿਚ ਕਿਸੇ ਵੀ ਬਾਹਰੀ ਸ਼ਕਤੀ ਦੇ ਦਖਲ ਨੂੰ ਰੋਕਣ ਦੀ ਮੰਗ ਕੀਤੀ ਸੀ। ਇਸ ਵਿੱਚ ਸਿੱਧੇ ਤੌਰ ‘ਤੇ ਅਮਰੀਕਾ ਦਾ ਨਾਮ ਲਿਆ ਗਿਆ ਸੀ ।

Share this Article
Leave a comment