ਅਬਦੂ ਰੋਜ਼ਿਕ ਨਾਲ ਹੋਇਆ ਚਮਤਕਾਰ, ਸ਼ੇਅਰ ਕੀਤੀ ਫੋਟੋ ਅਤੇ ਦਿੱਤੀ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ

Rajneet Kaur
2 Min Read

ਨਿਊਜ਼ ਡੈਸਕ: ਬਿੱਗ ਬੌਸ ਸੀਜ਼ਨ 16 ਦਾ ਹਿੱਸਾ ਰਹਿ ਚੁੱਕੇ ਤਾਜਿਕਸਤਾਨੀ ਗਾਇਕ ਅਬਦੁ ਰੋਜ਼ਿਕ ਕਾਫੀ ਸੁਰਖੀਆਂ ਵਿੱਚ ਰਹੇ ਹਨ। ਅਬਦੂ ਨੇ ਬਿੱਗ ਬੌਸ  ਦੇ ਘਰ ਵਿੱਚ ਆਪਣੀ ਸੁਪਰ ਕਿਊਟ ਹਰਕਤਾਂ ਨਾਲ ਬਹੁਤ ਸਾਰੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਇਹ ਗਾਇਕ ਸ਼ੋਅ ਤੋਂ ਬਾਅਦ ਵੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣਿਆ ਰਹਿੰਦਾ ਹੈ।

ਅਬਦੂ ਆਪਣੀ ਗਾਇਕੀ ਅਤੇ ਘੱਟ ਕੱਦ ਕਾਰਨ ਮਸ਼ਹੂਰ ਹੈ। ਅਬਦੂ ਦੀ ਉਮਰ 19 ਸਾਲ ਹੈ ਪਰ ਜੇਕਰ ਉਸ ਦੇ ਕੱਦ ਦੀ ਗੱਲ ਕਰੀਏ ਤਾਂ ਇਹ 94 ਸੈਂਟੀਮੀਟਰ ਯਾਨੀ 3 ਫੁੱਟ 1 ਇੰਚ ਹੈ। ਅਜਿਹੇ ‘ਚ ਸ਼ੋਅ ‘ਚ ਕਈ ਟਾਸਕ ਕਰਨ ‘ਚ ਦਿੱਕਤ ਆ ਰਹੀ ਸੀ। ਇਸ ਦੇ ਨਾਲ ਹੀ ਅਬਦੂ ਨੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ।

ਪੋਸਟ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਕੱਦ ਹੌਲੀ-ਹੌਲੀ ਵਧ ਰਿਹਾ ਹੈ। ਅਬਦੂ ਨੇ ਇੰਸਟਾਗ੍ਰਾਮ ‘ਤੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਕਾਰ ‘ਚ ਬੈਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ- ਕੀ ਤੁਸੀਂ ਫਰਕ ਦੇਖ ਸਕਦੇ ਹੋ? ਡਾਕਟਰਾਂ ਨੇ ਕਿਹਾ ਕਿ ਮੈਂ ਹੁਣ ਵਧ ਨਹੀਂ ਸਕਾਂਗਾ ਕਿਉਂਕਿ ਮੇਰੇ ਕੋਲ 0% ਗ੍ਰੋਥ ਹਾਰਮੋਨ ਹੈ। ਅਲਹਮਦੁਲਿਲਾਹ ਇਹ ਚਮਤਕਾਰ ਤੁਹਾਡੇ ਸਾਰੇ ਪਿਆਰ, ਸਮਰਥਨ ਅਤੇ ਪ੍ਰਾਰਥਨਾਵਾਂ ਦਾ ਨਤੀਜਾ ਹੈ ਜੋ ਮੈਂ ਵਧ ਰਿਹਾ ਹਾਂ। ਮੇਰਾ ਕੱਦ ਵਧ ਰਿਹਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment