ਓਨਟਾਰੀਓ ‘ਚ ਮੁੜ ਲਾਜ਼ਮੀ ਹੋ ਸਕਦੈ ਮਾਸਕ, ਡਗ ਫੋਰਡ ਨੇ ਸੂਬੇ ਦੇ ਲੋਕਾਂ ਨੂੰ ਕੀਤੀ ਅਪੀਲ

Prabhjot Kaur
2 Min Read

ਟੋਰਾਂਟੋ: ਓਨਟਾਰੀਓ ‘ਚ ਕੋਰੋਨਾ ਮਰੀਜ਼ਾਂ ਦੀ ਵਧ ਰਹੇ ਮਾਮਲਿਆਂ ਵਿਚਾਲੇ ਪ੍ਰੀਮੀਅਰ ਡਗ ਫੋਰਡ ਨੇ ਸੂਬੇ ਦੇ ਲੋਕਾਂ ਨੂੰ ਮਾਸਕ ਲਗਾਉਣ ਦਾ ਸੱਦਾ ਦਿੱਤਾ ਹੈ। ਸਿਹਤ ਮਾਹਰਾਂ ਦੀਆਂ ਚਿਤਾਵਨੀ ਨੂੰ ਦੇਖਦਿਆਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਓਨਟਾਰੀਓ ‘ਚ ਜਲਦ ਹੀ ਮਾਸਕ ਲਾਜ਼ਮੀ ਕਰ ਦਿੱਤਾ ਜਾਵੇਗਾ। ਡਗ ਫੋਰਡ ਨੇ ਕਿਹਾ ਕਿ ਉਹ ਹਮੇਸ਼ਾ ਡਾ.ਮੂਰ ਦੀ ਗੱਲ ਮੰਨਦੇ ਹਨ ਅਤੇ ਹੁਣ ਡਾ. ਮੂਰ ਸਭ ਨੂੰ ਮਾਸਕ ਲਗਾਉਣ ਦਾ ਸੁਝਾਅ ਦੇ ਰਹੇ ਹਨ। ਬਰੈਡਫੋਰਡ ਨੇੜੇ ਨਵੇਂ ਹਾਈਵੇਅ ਦੀ ਉਸਾਰੀ ਦਾ ਐਲਾਨ ਕਰਨ ਮੌਕੇ ਡਗ ਫੋਰਡ ਨੇ ਮਾਸਕ ਨਾਲ ਸਬੰਧਤ ਸੁਝਾਅ ਵੀ ਜਾਰੀ ਕਰ ਦਿੱਤਾ ਪਰ ਇਹ ਨਹੀਂ ਦੱਸਿਆ ਕਿ ਕੀ ਭਵਿੱਖ ‘ਚ ਮਾਸਕ ਲਾਜ਼ਮੀ ਕੀਤੇ ਜਾ ਸਕਦੇ ਹਨ।

ਪ੍ਰੀਮੀਅਰ ਨੇ ਇਸ ਗੱਲ ਦਾ ਵੀ ਕਈ ਜ਼ਿਕਰ ਨਹੀਂ ਕੀਤਾ ਕਿ, ਕੀ ਸਰਕਾਰ ਸਕੂਲਾਂ ਵਿਚ ਮਾਸਕ ਲਾਜ਼ਮੀ ਕਰਨ ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫਲੂ ਦਾ ਟੀਕਾ ਅਤੇ ਕਵਿਡ ਦੀ ਬੂਸਟਰ ਡੋਜ਼ ਦੋਵੇਂ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਉਹ ਜਲਦ ਹੀ ਚੌਥਾ ਟੀਕਾ ਲਗਵਾਉਣ ਜਾਣਗੇ ਜਦਕਿ ਇਸ ਤੋਂ ਪਹਿਲਾਂ ਫਲੂ ਡੋਜ਼ ਲਗਵਾ ਚੁੱਕੇ ਹਨ।

ਦੱਸਣਯੋਗ ਹੈ ਕਿ ਟੋਰਾਂਟੋ ਦੀ ਮੁੱਖ ਸਿਹਤ ਅਫ਼ਸਰ ਸਣੇ ਹੋਰ ਕਈ ਸਿਹਤ ਮਾਹਰ ਸਾਹ ਵਾਲੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋਣ ਦੀ ਚਿਤਾਵਨੀ ਦੇ ਚੁੱਕੇ ਹਨ। ਮਾਰਖਮ ਸਟੂਫਵਿਲ ਹਸਪਤਾਲ ‘ਚ ਫੈਮਿਲੀ ਮੈਡੀਸਨ ਦੇ ਮੁਖੀ ਡਾ. ਐਲਨ ਗਿੱਲ ਨੇ ਕਿਹਾ ਕਿ ਜੇ ਲੋਕ ਹੁਣ ਤੋਂ ਹੀ ਮਾਸਕ ਲਾਉਣੇ ਸ਼ੁਰੂ ਕਰ ਦੇਣ ਤਾਂ ਸਭ ਦਾ ਬਚਾਅ ਹੋਵੇਗਾ, ਪਰ ਜੇ ਅਜਿਹਾ ਨਾਂ ਕੀਤਾ ਤਾਂ ਹੈਲਥ ਕੇਅਰ ਸੈਕਟਰ ‘ਤੇ ਪੈਣ ਵਾਲਾ ਦਬਾਅ ਸੰਭਾਲਣਾ ਮੁਸ਼ਕਲ ਹੋ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment