ਕੈਲੀਫੋਰਨੀਆ ‘ਚ ਜਾਤੀ ਭੇਦਭਾਵ ’ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ

Prabhjot Kaur
2 Min Read

ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ‘ਚ ਸਟੇਟ ਸੈਨੇਟ ਨੇ ਜਾਤ ਆਧਾਰਤ ਭੇਦਭਾਵ ‘ਤੇ ਪਾਬੰਦੀ ਲਾਉਣ ਲਈ ਵੱਡਾ ਕਦਮ ਚੁੱਕਿਆ ਹੈ। ਸੈਨੇਟ ਵੱਲੋਂ ਇਸ ਸਬੰਧੀ ਪੇਸ਼ ਕੀਤੇ ਗਏ ਬਿੱਲ ਨੂੰ 1 ਦੇ ਮੁਕਾਬਲੇ 34 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਗਵਰਨਰ ਦੀ ਮੋਹਰ ਲੱਗਣ ਮਗਰੋਂ ਇਹ ਬਿੱਲ ਕਾਨੂੰਨ ਬਣ ਜਾਵੇਗਾ।

ਕੈਲੀਫੋਰਨੀਆ ਸੂਬੇ ਦੀ ਸੈਨੇਟ ਨੇ ਸੈਨੇਟਰ ਆਇਸ਼ਾ ਵਹਾਬ ਵੱਲੋਂ ਪੇਸ਼ ਕੀਤਾ ਗਿਆ ‘ਐਂਟੀ ਕਾਸਟ ਬਿੱਲ ਐਸਬੀ 403 ਪਾਸ ਕਰ ਦਿੱਤਾ। ਸਦਨ ਵਿੱਚ ਹੋਈ ਵੋਟਿੰਗ ਦੌਰਾਨ ਬਿੱਲ ਦੇ ਵਿਰੋਧ ਵਿੱਚ ਇੱਕ, ਜਦਕਿ ਪੱਖ ਵਿੱਚ 34 ਵੋਟਾਂ ਪਈਆਂ। ਹੁਣ ਇਹ ਬਿੱਲ ਅਸੈਂਬਲੀ ਵਿੱਚ ਪੇਸ਼ ਹੋਵੇਗਾ ਅਤੇ ਫਿਰ ਗਵਰਨਰ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਕਾਨੂੰਨ ਦਾ ਰੂਪ ਲੈ ਲਵੇਗਾ। ਇਹ ਬਿੱਲ ਇੱਕ ਮੌਜੂਦਾ ਕਾਨੂੰਨ ਵਿੱਚ ਜਾਤ ਨੂੰ ਸੁਰੱਖਿਅਤ ਸ਼੍ਰੇਣੀ ਦੇ ਰੂਪ ਵਿੱਚ ਜੋੜਦਾ ਹੈ ਇਹ ਕਾਨੂੰਨ ਕੈਲੀਫੋਰਨੀਆ ਸੂਬੇ ਦੇ ਸਾਰੇ ਲੋਕਾਂ ਨੂੰ ਸਾਰੀਆਂ ਕਾਰੋਬਾਰੀ ਸੰਸਥਾਵਾਂ ਵਿੱਚ ਰਹਿਣ, ਲਾਭ, ਸਹੂਲਤਾਂ, ਵਿਸ਼ੇਸ਼ ਅਧਿਕਾਰਾਂ ਜਾਂ ਸੇਵਾਵਾਂ ਵਿੱਚ ਇੱਕ ਬਰਾਬਰ ਅਧਿਕਾਰ ਦਿੰਦਾ ਹੈ।

ਸੀਐਟਲ ਕੌਂਸਲ ਦੀ ਮੈਂਬਰ ਸ਼ਮਾ ਸਾਵੰਤ ਨੇ ਕੈਲੀਫੋਰਨੀਆ ਸਟੇਟ ਸੈਨੇਟ ਵੱਲੋਂ ਐਸਬੀ 403 ਬਿੱਲ ਪਾਸਕ ਰਨ ਦਾ ਜ਼ੋਰਦਾਰ ਸਵਾਗਤ ਕੀਤਾ। ਦੱਸਣਾ ਬਣਦਾ ਹੈ ਕਿ ਸ਼ਮਾ ਸਾਵੰਤ ਨੇ ਸੀਐਟਲ ਨੂੰ ਜਾਤ ਵਿਰੋਧੀ ਕਾਨੂੰਨ ਪਾਸ ਕਰਨ ਵਾਲਾ ਅਮਰੀਕਾ ਦਾ ਪਹਿਲਾ ਸ਼ਹਿਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਐਸਬੀ 403 ਬਿੱਲ ਉਨਾਂ ਲੋਕਾਂ ਨੂੰ ਦ੍ਰਿੜ ਕਾਨੂੰਨੀ ਨਤੀਜੇ ਮੁਹੱਈਆ ਕਰਵਾਉਂਦਾ ਹੈ, ਜੋ ਜਾਤੀ ਭੇਦਭਾਵ ਅਤੇ ਜਾਤ ਆਧਾਰਤ ਹਿੰਸਾ ਵਿੱਚ ਹਿੱਸਾ ਲੈਣ ਜਾਂ ਮਨਜ਼ੂਰੀ ਦੇਣ ਲਈ ਜ਼ਿੰਮੇਦਾਰੀ ਜਾਂ ਪ੍ਰਭਾਵ ਤੋਂ ਬਚਣ ਦੀ ਮੰਗ ਕਰਦੇ ਨੇ। ਅਮਰੀਕੀ ਸੈਨੇਟ ਵਿੱਚ ਐਂਟੀ ਕਾਸਟ ਬਿੱਲ ਪਾਸ ਹੋਣ ਤੋਂ ਬਾਅਦ ਕੈਲੀਫੋਰਨੀਆ ਅਮਰੀਕਾ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ, ਜਿੱਥੇ ਜਾਤ ਦੇ ਆਧਾਰ ‘ਤੇ ਭੇਦਭਾਵ ਕਰਨ ਨੂੰ ਗ਼ੈਰ-ਕਾਨੂੰਨੀ ਐਲਾਨਿਆ ਜਾਵੇਗਾ। ਹੁਣ ਜੇਕਰ ਕੈਲੀਫੋਰਨੀਆ ਵਿੱਚ ਕੋਈ ਜਾਤੀਵਾਦ ਭਾਵ ਜਾਤ ‘ਤੇ ਆਧਾਰਤ ਭੇਦਭਾਵ ਕਰਦਾ ਹੈ ਤਾਂ ਉਸ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਏਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment