ਨਵਾਂਸ਼ਹਿਰ ਵਿਖੇ ਭਾਰਤੀ ਏਅਰਫੋਰਸ ਦਾ ਲੜਾਕੂ ਜਹਾਜ਼ ਹੋਇਆ ਕ੍ਰੈਸ਼

TeamGlobalPunjab
1 Min Read

ਗੜ੍ਹਸ਼ੰਕਰ: ਭਾਰਤੀ ਏਅਰਫੋਰਸ ਦਾ ਲੜਾਕੂ ਜਹਾਜ਼ ਮਿਗ 29 ਨਵਾਂ ਸ਼ਹਿਰ ਨੇੜ੍ਹੇ  ਕਰੀਬ 11 ਵਜੇ ਡਿਗ ਗਿਆ। ਹਾਦਸੇ ਦੌਰਾਨ ਉਸ ਨੂੰ ਅੱਗ ਲੱਗ ਗਈ ਪਰੰਤੂ ਪਾਈਲਟ ਦਾ ਇਸ ਹਾਦਸੇ ‘ਚ ਵਾਲ ਵਾਲ ਬਚਾਅ ਹੋ ਗਿਆ। ਖੇਤਾਂ ਚ ਡਿੱਗਦੇ ਹੀ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਕਣਕ ਦੀ ਨਾੜ ਨੂੰ ਅੱਗ ਲੱਗ ਗਈ।

ਪਰ ਇਸ ਹਾਦਸੇ ‘ਚ ਜਹਾਜ਼ ਦੇ ਪਾਇਲਟ ਦਾ ਬਚਾਅ ਹੋ ਗਿਆ। ਫਾਈਟਰ ਦੇ ਪਾਇਲਟ ਐੱਮ.ਕੇ. ਪਾਂਡੇ ਆਪਣੇ ਪੈਰਾਸ਼ੂਟ ਖੋਲ੍ਹ ਕੇ ਤੁਰੰਤ ਨਹਿਰ ਨੇੜੇ ਉਤਰ ਗਏ। ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਹਾਦਸੇ ਦੇ ਸਮੇਂ ਮਜ਼ਦੂਰ ਖੇਤਾਂ ‘ਚ ਕੰਮ ਕਰ ਰਹੇ ਸਨ, ਜਿਨ੍ਹਾਂ ਦਾ ਬਚਾਅ ਹੋ ਗਿਆ।

Share this Article
Leave a comment