ਹਿਮਾਚਲ ‘ਚ ਮੁੱਖ ਮੰਤਰੀ ਲਈ ਹੈਲੀਕਾਪਟਰ ਸੇਵਾਵਾਂ ਫਿਲਹਾਲ ਬੰਦ

Rajneet Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ‘ਚ ਪਹਿਲੀ ਵਾਰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਲਈ ਹੈਲੀਕਾਪਟਰ ਸੇਵਾਵਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਇਸ ਕਾਰਨ ਸੁੱਖੂ ਨੇ ਮੰਗਲਵਾਰ ਨੂੰ ਅਚਾਨਕ ਜੁਬਾਰਹੱਟੀ ਤੋਂ ਦਿੱਲੀ ਲਈ ਰੈਗੂਲਰ ਫਲਾਈਟ ‘ਚ ਗਏ ਸਨ। ਦਸ ਦਈਏ ਕਿ  ਰਾਜ ਵਿੱਚ ਅਜੇ ਨਵਾਂ ਹੈਲੀਕਾਪਟਰ ਨਹੀਂ ਆਇਆ ਹੈ ਅਤੇ ਪੁਰਾਣੇ ਦੀ ਲੀਜ਼ 1 ਜੂਨ ਨੂੰ ਖਤਮ ਹੋ ਗਈ ਹੈ। ਨਵਾਂ ਹੈਲੀਕਾਪਟਰ ਲੈਣ ਲਈ 15 ਜੂਨ ਨੂੰ ਦੁਬਾਰਾ ਟੈਂਡਰ ਕੱਢੇ ਗਏ ਹਨ, ਜੋ 1 ਜੁਲਾਈ ਨੂੰ ਖੁੱਲ੍ਹਣਗੇ। ਉਸ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਨਵਾਂ ਕਦੋਂ ਆਵੇਗਾ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਮੰਗਲਵਾਰ ਨੂੰ ਅਚਾਨਕ ਦਿੱਲੀ ਜਾਣਾ ਸੀ, ਇਸ ਲਈ ਉਨ੍ਹਾਂ ਕੋਲ ਜਾਣ ਲਈ ਹੈਲੀਕਾਪਟਰ ਨਹੀਂ ਸੀ।

ਸੂਬਾ ਸਰਕਾਰ ਨੇ 1 ਜੂਨ ਤੋਂ ਹੈਲੀਕਾਪਟਰ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਸ ਕਾਰਨ ਇਸ ਮਹੀਨੇ ਹੈਲੀਕਾਪਟਰ ‘ਤੇ ਇਕ ਪੈਸਾ ਵੀ ਖਰਚ ਨਹੀਂ ਕੀਤਾ ਗਿਆ। ਆਮ ਪ੍ਰਸ਼ਾਸਨ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਵੇਂ ਆਰਥਿਕ ਸਰੋਤ ਪੈਦਾ ਕਰਨ ਦੇ ਨਾਲ-ਨਾਲ ਸੂਬਾ ਸਰਕਾਰ ਆਪਣੇ ਬੇਲੋੜੇ ਖਰਚਿਆਂ ਨੂੰ ਘਟਾਉਣ ‘ਤੇ ਵੀ ਧਿਆਨ ਦੇ ਰਹੀ ਹੈ। ਮੁੱਖ ਮੰਤਰੀ ਨੇ ਦਿੱਲੀ ਅਤੇ ਚੰਡੀਗੜ੍ਹ ਵਿੱਚ ਹਿਮਾਚਲ ਸਦਨ ਅਤੇ ਭਵਨ ਦਾ ਕਿਰਾਇਆ ਸਾਰਿਆਂ ਲਈ 200 ਰੁਪਏ ਤੋਂ ਵਧਾ ਕੇ 1200 ਰੁਪਏ ਕਰ ਦਿੱਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment