ਅੰਮ੍ਰਿਤਸਰ ‘ਚ ਹੋਸਟਲ ਦਾ ਕਿਰਾਇਆ ਨਾ ਮਿਲਣ ‘ਤੇ ਮਾਲਕ ਨੇ ਨਾਗਾਲੈਂਡ ਦੀ 9 ਲੜਕੀਆਂ ਨੂੰ ਬਣਾਇਆ ਬੰਦੀ

TeamGlobalPunjab
2 Min Read

ਅੰਮ੍ਰਿਤਸਰ: ਲਾਕਡਾਉਨ ਦੌਰਾਨ ਹੋਸਟਲ ਦਾ ਕਿਰਾਇਆ ਨਾਂ ਮਿਲਣ ‘ਤੇ ਮਾਲਕ ਨੇ ਨਾਗਾਲੈਂਡ ਦੀ 9 ਲੜਕੀਆਂ ਨੂੰ ਬੀਤੇ ਕਈ ਦਿਨਾਂ ਤੱਕ ਹੋਸਟਲ ਵਿੱਚ ਹੀ ਬੰਦੀ ਬਣਾ ਕੇ ਰੱਖਿਆ ਸੀ। ਗੁਆਂਡੀਆਂ ਦੀ ਸੂਚਨਾ ‘ਤੇ ਪੁਲਿਸ ਨੇ ਜਾ ਕੇ ਤਾਲਾ ਤੋੜ ਕੇ ਹੋਸਟਲ ਦਾ ਗੇਟ ਖੋਲ੍ਹਿਆ। ਇਹ ਘਟਨਾ ਗਾਰਡਨ ਕਲੋਨੀ ਦੀ ਹੈ ਜਿਥੇ ਸਥਿਤ ਇਸ ਹੋਸਟਲ ਦੇ ਮਾਲਕ ਨੇ ਕਿਰਾਇਆ ਨਾਂ ਮਿਲਣ ‘ਤੇ ਮੁੱਖ ਗੇਟ ‘ਤੇ ਤਾਲਾ ਲਗਾ ਦਿੱਤਾ ਸੀ।

ਥਾਣਾ ਮੋਹਕਮਪੁਰਾ ਦੇ ਇੰਚਾਰਜ ਮਨਜੀਤ ਨੇ ਦੱਸਿਆ ਕਿ ਜਾਣਕਾਰੀ ਮਿਲੀ ਕਿ ਨਾਗਾਲੈਂਡ ਦੀ 9 ਲੜਕੀਆਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ। ਉਹ ਹੋਸਟਲ ਪੁੱਜੇ ਤਾਂ ਉਸ ਦੇ ਮੁੱਖ ਗੇਟ ‘ਤੇ ਤਾਲਾ ਲੱਗਿਆ ਹੋਇਆ ਸੀ। ਉਨ੍ਹਾਂ ਨੇ ਮਕਾਨ ਮਾਲਿਕ ਦਾ ਨੰਬਰ ਲੈ ਕੇ ਉਸ ਨਾਲ ਗੱਲਬਾਤ ਕੀਤੀ ਜਦੋਂ ਉਹ ਨਹੀਂ ਪਹੁੰਚਿਆਂ ਤਾਂ ਤਾਲਾ ਤੋੜ ਕੇ ਦਰਵਾਜ਼ਾ ਖੋਲ੍ਹਿਆ ਗਿਆ।

ਲੜਕੀਆਂ ਨੇ ਦੱਸਿਆ ਕਿ ਉਹ ਛੇ ਮਹੀਨੇ ਤੋਂ ਇਸ ਹੋਸਟਲ ਵਿੱਚ ਰਹਿ ਰਹੀਆਂ ਹਨ। ਹੋਟਲ ਵਿੱਚ ਰਿਸੈਪਸ਼ਨ ਅਤੇ ਸਪਾ ਕੇਂਦਰਾਂ ਵਿੱਚ ਨੌਕਰੀ ਕਰਦੀਆਂ ਹਨ। ਲਾਕਡਾਉਨ ਕਾਰਨ ਉਨ੍ਹਾਂ ਨੂੰ ਸੈਲਰੀ ਨਹੀਂ ਮਿਲੀ ਇਸ ਲਈ ਹੋਸਟਲ ਦਾ ਕਿਰਾਇਆ ਨਹੀਂ ਦਿੱਤਾ ਗਿਆ। ਇੱਕ ਦਿਨ ਹੋਸਟਲ ਮਾਲਕ ਆਇਆ ਅਤੇ ਧਮਕੀਆ ਦੇ ਗਿਆ ਕਿ ਆਪਣੇ ਹੋਟਲ ਮਾਲਿਕਾਂ ਨੂੰ ਕਿਰਾਇਆ ਦੇਣ ਲਈ ਬੋਲੋ। ਜੇਕਰ ਕਿਰਾਇਆ ਨਹੀਂ ਮਿਲਿਆ ਤਾਂ ਉਹ ਹੋਸਟਲ ਦੀ ਬਿਜਲੀ-ਪਾਣੀ ਕੱਟ ਦੇਵੇਗਾ ਅਤੇ ਬਾਹਰ ਤਾਲਾ ਲਗਾਕੇ ਚਲਾ ਗਿਆ। ਲੜਕੀਆਂ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਆਸਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਖਾਣਾ ਦਿੱਤਾ।

ਥਾਣਾ ਇੰਚਾਰਜ ਮਨਜੀਤ ਨੇ ਦੱਸਿਆ ਕਿ ਕਿਰਾਇਆ ਨਾਂ ਮਿਲਣ ਕਾਰਨ ਨਾਗਾਲੈਂਡ ਦੀ 9 ਲੜਕੀਆਂ ਨੂੰ ਹੋਸਟਲ ਮਾਲਕ ਨੇ ਬੰਦੀ ਬਣਾ ਦਿੱਤਾ ਸੀ। ਲੜਕੀਆਂ ਦੇ ਬਿਆਨ ਦਰਜ ਕੀਤੇ ਗਏ ਹਨ ਹੋਸਟਲ ਅਤੇ ਹੋਟਲ ਮਾਲਕ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

- Advertisement -

Share this Article
Leave a comment