ਭਾਰਤ ‘ਚ 5 ਦਿਨਾਂ ਅੰਦਰ ਕੋਵਿਡ-19 ਦੇ ਮਾਮਲੇ 5 ਲੱਖ ਤੋਂ ਵਧ ਕੇ 6 ਲੱਖ ‘ਤੇ ਪਹੁੰਚੇ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ‘ਚ ਕੋਰੋਨਾ ਵਾਇਰਸ ਦਾ ਸੰਕਰਮਣ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬੀਤੇ 24 ਘੰਟੇ ‘ਚ ਦੇਸ਼ ਵਿੱਚ 19,148 ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ, ਇਸ ਮਹਾਮਾਰੀ ਨਾਲ ਇੱਕ ਦਿਨ ਵਿੱਚ 434 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗੱਲ ਕਰੀਏ ਤਾਂ ਅੰਕੜਾ 6,04,641 ਤੱਕ ਪਹੁੰਚ ਗਈ ਹੈ। ਕੋਵਿਡ-19 ਨੇ ਭਾਰਤ ‘ਚ ਹੁਣ ਤੱਕ 17,834 ਮਰੀਜ਼ਾਂ ਦੀ ਜਾਨ ਲੈ ਲਈ ਹੈ।

ਸਿਰਫ 5 ਦਿਨਾਂ ਵਿੱਚ ਹੀ ਕੋਰੋਨਾ ਮਰੀਜ਼ 5 ਲੱਖ ਤੋਂ ਵਧ ਕੇ 6 ਲੱਖ ਹੋ ਗਏ ਹਨ। 26 ਜੂਨ ਨੂੰ ਸੰਕਰਮਿਤਾਂ ਦੀ ਗਿਣਤੀ 5 ਲੱਖ ਤੋਂ ਪਾਰ ਹੋਈ ਸੀ। ਦੇਸ਼ ਵਿੱਚ 30 ਜਨਵਰੀ ਨੂੰ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ 110 ਦਿਨ ਬਾਅਦ ਯਾਨੀ 10 ਮਈ ਨੂੰ ਇਹ ਗਿਣਤੀ ਵਧ ਕੇ ਇੱਕ ਲੱਖ ਹੋ ਗਈ ਸੀ।

ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਭਾਰਤ ਵਿੱਚ ਹੁਣ 2,26,947 ਐਕਟਿਵ ਕੇਸ ਹਨ। ਨਾਲ ਹੀ ਹੁਣ ਤੱਕ 3,59,860 ਮਰੀਜ਼ ਇਸ ਮਹਾਮਾਰੀ ਤੋਂ ਜਾਂ ਤਾਂ ਠੀਕ ਹੋ ਚੁੱਕੇ ਹਨ।

ਆਈਸੀਐਮਆਰ ਦੇ ਮੁਤਾਬਕ, ਇੱਕ ਜੁਲਾਈ ਤੱਕ ਦੇਸ਼ ਵਿੱਚ ਕੁਲ 90,56,173 ਸੈਂਪਲ ਦੀ ਜਾਂਚ ਕੀਤੀ ਗਈ ਹੈ।

- Advertisement -

Share this Article
Leave a comment