ਸਿੱਧਾਰਮਈਆ ਦੀ ਕੈਬਿਨਟ ‘ਚ ਵਿਸਥਾਰ, ਕਰਨਾਟਕ ‘ਚ ਇਨ੍ਹਾਂ 24 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

Rajneet Kaur
2 Min Read

ਚੰਡੀਗੜ੍ਹ: ਕਰਨਾਟਕ ਦੀ ਕਾਂਗਰਸ ਸਰਕਾਰ ਨੇ ਸ਼ਨਿਚਰਵਾਰ ਨੂੰ 24 ਮੰਤਰੀਆਂ ਨੂੰ ਸ਼ਾਮਿਲ ਕਰਕੇ ਅਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ।   ਇਨ੍ਹਾਂ ਵਿਧਾਇਕਾਂ ਦੇ ਸਹੁੰ ਚੁੱਕਣ ਤੋਂ ਬਾਅਦ ਕਰਨਾਟਕ ਸਰਕਾਰ ਦੇ ਮੰਤਰੀ ਮੰਡਲ ਵਿੱਚ ਕੁੱਲ ਮੰਤਰੀਆਂ ਦੀ ਗਿਣਤੀ 34 ਹੋ ਗਈ ਹੈ। ਰਾਜਪਾਲ ਥਾਵਰਚੰਦ ਗਹਿਲੋਤ ਨੇ ਇਨ੍ਹਾਂ 24 ਮੰਤਰੀਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ  ਹੈ ।

ਇਸ ਤੋਂ ਪਹਿਲਾਂ 20 ਮਈ ਨੂੰ ਸੀਐਮ ਸਿੱਧਰਮਈਆ ਅਤੇ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਸਮੇਤ 10 ਮੰਤਰੀਆਂ ਨੇ ਸਹੁੰ ਚੁੱਕੀ ਸੀ। ਇਨ੍ਹਾਂ ਨੂੰ ਜੋੜ ਕੇ ਹੁਣ ਸਰਕਾਰ ਵਿੱਚ 34 ਮੰਤਰੀ ਹਨ। ਇਸ ਮੰਤਰੀ ਮੰਡਲ ਵਿੱਚੋਂ ਕਾਂਗਰਸ ਨੇ ਡੀਕੇ ਸ਼ਿਵਕੁਮਾਰ ਧੜੇ ਅਤੇ ਸਿੱਧਰਮਈਆ ਧੜੇ ਦੇ ਆਗੂਆਂ ਦੇ ਨਾਂ ਸ਼ਾਮਿਲ ਕੀਤੇ ਹਨ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਨਵੇਂ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਪਹਿਲਾਂ ਮੀਡੀਆ ਨੂੰ ਕਿਹਾ ਕਿ ਅਸੀਂ ਖੇਤਰੀ, ਜਾਤੀ ਅਤੇ ਸਮਾਜਿਕ ਨਿਆਂ ਦੇ ਨਜ਼ਰੀਏ ਤੋਂ ਮੰਤਰੀ ਪ੍ਰੀਸ਼ਦ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨਾਲ ਚੰਗੀ ਤਰ੍ਹਾਂ ਚਰਚਾ ਕਰਨ ਤੋਂ ਬਾਅਦ ਹੀ ਮੰਤਰੀ ਮੰਡਲ ਦਾ ਫੈਸਲਾ ਕੀਤਾ ਹੈ। ਅਸੀਂ ਅਗਲੀ ਕੈਬਨਿਟ ਮੀਟਿੰਗ ਵਿੱਚ ਆਪਣੇ ਵਾਅਦਿਆਂ ਬਾਰੇ ਫੈਸਲਾ ਲਵਾਂਗੇ। ਅਗਲੀ ਕੈਬਨਿਟ ਮੀਟਿੰਗ ਜੂਨ ਵਿੱਚ ਹੋਣ ਦੀ ਸੰਭਾਵਨਾ ਹੈ।

ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਵਿਧਾਇਕਾਂ ਵਿੱਚ ਐੱਚ ਕੇ ਪਾਟਿਲ, ਕ੍ਰਿਸ਼ਨਾ ਬਾਇਰੇ ਗੋਂਡਾ, ਐੱਨ. ਚੇਲੁਵਰਾਸਵਾਮੀ, ਕੇ. ਵੈਂਕਟੇਸ਼, ਐਚ.ਸੀ ਮਹਾਦੇਵੱਪਾ, ਈਸ਼ਵਰ ਖਾਂਦਰੇ, ਕੈਥਾਸਾਂਦਰਾ ਐਨ ਰਾਜੰਨਾ, ਦਿਨੇਸ਼ ਗੁੰਡੂ ਰਾਓ, ਸਾਰਨਬਾਸੱਪਾ ਦਰਸ਼ਨਪੁਰ, ਸ਼ਿਵਾਨੰਦ ਪਾਟਿਲ, ਤਿਮਾਪੁਰ ਰਾਮੱਪਾ ਬਾਲੱਪਾ, ਐਸ.ਐਸ ਮੱਲੀਕਾਰਜੁਨ, ਤੰਗਾਦਾਗੀ ਸ਼ਿਵਰਾਜ ਸੰਗੱਪਾ, ਸਰਨਪ੍ਰਕਾਸ਼ ਰੁਦਰੱਪਾ, ਪਾਟਿਲ ਮਨਕਲ ਵੈਦ, ਲਾ. ਹੇਬਲਕਰ, ਰਹੀਮ ਖਾਨ, ਡੀ.ਸੁਧਾਕਰ, ਸੰਤੋਸ਼ ਐਸ. ਲਾਡ, ਐਨ.ਐਸ.ਬੋਸੇਰਾਜੂ, ਸੁਰੇਸ਼ ਬੀ.ਐਸ., ਮਧੂ ਬੰਗਰੱਪਾ, ਡਾ.ਐਮ.ਸੀ.ਸੁਧਾਕਰ ਅਤੇ ਬੀ. ਨਗੇਂਦਰ ਦਾ ਨਾਂ ਸ਼ਾਮਿਲ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment