ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਰ ਦਿਨ ਆਪਣੇ ਕਿਸੇ ਨਾ ਕਿਸੇ ਬਿਆਨ ਕਾਰਨ ਮੀਡੀਆ ਦੀਆਂ ਸੁਰਖੀਆਂ ਦਾ ਵਿਸ਼ਾ ਬਣੇ ਹੀ ਰਹਿੰਦੇ ਹਨ। ਅਜਿਹਾ ਹੀ ਇੱਕ ਹੋਰ ਬਿਆਨ ਟਰੰਪ ਵੱਲੋਂ ਦਿੱਤਾ ਗਿਆ ਹੈ ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਟਰੰਪ ਦਾ ਕਹਿਣਾ ਹੈ ਕਿ ਉਤਰੀ ਸੀਰੀਆ ਤੋਂ ਅਮਰੀਕੀ ਫੌਜ਼ਾਂ ਦੇ ਹਟਣ ਤੋਂ ਬਾਅਦ ਜੇਕਰ ਤੁਰਕੀ ਆਪਣੀਆਂ ਹੱਦਾਂ ਪਾਰ ਕਰਦਾ ਹੈ ਤਾਂ ਉਹ ਉਸਦੀ ਅਰਥਵਿਵਸਥਾ ਨੂੰ ਤਬਾਹ ਕਰ ਦੇਣਗੇ।
ਪਤਾ ਇਹ ਵੀ ਲੱਗਾ ਹੈ ਕਿ ਜੇਕਰ ਅਮਰੀਕੀ ਸੈਨਿਕ ਤੁਰਕੀ ਦੀ ਸੀਮਾਂ ਤੋਂ ਹਟਦੇ ਹਨ ਤਾਂ ਤੁਰਕੀ ਨੂੰ ਸੀਮਾਂ ਦੇ ਨੇੜੇ ਮੌਜੂਦ ਕੁਰਦਾ ਲੜਾਕਿਆਂ ਦੇ ਖਿਲਾਫ ਹਮਲਾ ਕਰਨ ਦਾ ਮੌਕਾ ਮਿਲ ਜਾਵੇਗਾ। ਕੁਰਦਾ ਲੜਾਕੇ ਸੀਰੀਆ ਦੇ ਇਸਲਾਮਿਕ ਸਟੇਟ ਦੇ ਖਿਲਾਫ ਲੜਾਈ ‘ਚ ਅਮਰੀਕਾ ਦੇ ਪ੍ਰਮੁੱਖ ਸਹਿਯੋਗੀ ਰਹੇ ਦੱਸੇ ਜਾਂਦੇ ਹਨ। ਸੀਰੀਆ ਤੋਂ ਅਮਰੀਕੀ ਸੈਨਾ ਦੇ ਹਟਾਉਣ ਸਬੰਧੀ ਐਲਾਨ ਵਾਇਟ ਹਾਉਸ ਵੱਲੋਂ ਐਤਵਾਰ ਨੂੰ ਦਿੱਤਾ ਗਿਆ। ਇਸ ਦੀ ਕਈਆਂ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ। ਇਸ ਕਦਮ ਨੂੰ ਡੈਮੋਕ੍ਰੇਟਿਕ ਮੈਂਬਰ ਨੈਂਸੀ ਪੇਲੋਸੀ ਵੱਲੋਂ ਖਤਰਨਾਕ ਕਦਮ ਦੱਸਿਆ ਗਿਆ ਹੈ। ਦੱਸਣਯੋਗ ਸੀਰੀਆ ਵਿੱਚ ਅਮਰੀਕਾ ਦੇ ਇੱਕ ਹਜ਼ਾਰ ਸੈਨਿਕ ਤੈਨਾਤ ਹਨ ਅਤੇ ਫਿਲਹਾਲ ਸੀਮਾਂ ਤੋਂ 2 ਦਰਜਨ ਸੈਨਿਕ ਹਟਾ ਲਏ ਦੱਸੇ ਜਾਂਦੇ ਹਨ।
ਡੋਨਾਲਡ ਟਰੰਪ ਨੇ ਆਪਣੇ ਟਵੀਟਰ ਹੈਂਡਲ ‘ਤੇ ਇੱਕ ਟਵੀਟ ਕਰਦਿਆਂ ਲਿਖਿਆ ਕਿ, “ਜੇਕਰ ਤੁਰਕੀ ਨੇ ਸੀਰੀਆ ‘ਚ ਕੁਝ ਵੀ ਅਜਿਹਾ ਕੀਤਾ ਜਿਹੜਾ ਸਾਡੇ ਲਈ ਆਫ ਲਿਮਿਟ ਹੋਇਆ ਤਾਂ ਮੈਂ ਤੁਰਕੀ ਦੀ ਅਰਥਵਿਵਸਥਾ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਵਾਂਗਾ।“ ਉਨ੍ਹਾਂ ਕਿਹਾ ਕਿ, “ਅਮਰੀਕਾ ਨੇ ਉਸ ਤੋਂ ਕੀਤੇ ਜਿਆਦਾ ਕੰਮ ਕੀਤਾ ਹੈ ਜਿੰਨਾਂ ਕਿਸੇ ਹੋਰ ਦੇਸ਼ ਨੇ ਸੋਚਿਆ ਵੀ ਨਹੀਂ ਹੋਵੇਗਾ। ਇਸ ‘ਚ ਆਈਐਸਆਈਐਸ ਦੇ ਸਾਮਰਜ ਦਾ ਸੌ ਫੀਸਦੀ ਬੰਦੀਕਰਨ ਵੀ ਸ਼ਾਮਲ ਹੈ ਹੁਣ ਦੂਜਿਆਂ ਲਈ ਸਮਾਂ ਆ ਗਿਆ ਹੈ ਕਿ ਉਹ ਆਪਣੇ ਖੇਤਰ ਨੂੰ ਖੁਦ ਬਚਾਉਣ ਅਮਰੀਕਾ ਮਹਾਨ ਹੈ।“
….the captured ISIS fighters and families. The U.S. has done far more than anyone could have ever expected, including the capture of 100% of the ISIS Caliphate. It is time now for others in the region, some of great wealth, to protect their own territory. THE USA IS GREAT!
— Donald J. Trump (@realDonaldTrump) October 7, 2019