ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲੱਗੇ ਕਰਫਿਊ ਕਾਰਨ ਪੰਜਾਬ ਦੇ ਵਿੱਚ ਘਰੇਲੂ ਹਿੰਸਾ ਦੇ ਵਿੱਚ ਲਗਭਗ 34 ਫ਼ੀਸਦੀ ਵਾਧਾ ਹੋਇਆ। ਕਰਫਿਊ ਕਾਰਨ ਸਾਰੇ ਬਾਜ਼ਾਰ, ਕੰਪਨੀਆਂ ਤੇ ਦਫ਼ਤਰ ਬੰਦ ਹਨ ਤੇ ਲੋਕ ਘਰਾਂ ਵਿੱਚ ਕੈਦ ਹਨ ਇਸ ਤਹਿਤ ਪੰਜਾਬ ਪੁਲੀਸ ਨੂੰ 112 ਹੈਲਪਲਾਈਨ ਨੰਬਰ ‘ਤੇ ਹਰ ਰੋਜ਼ 130 ਦੇ ਕਰੀਬ ਘਰੇਲੂ ਹਿੰਸਾ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਹਨ।
ਮਹਿਲਾ ਕਮਿਸ਼ਨ ਕੋਲ ਹੁਣ ਤੱਕ ਇੱਕ ਹਜ਼ਾਰ ਦੇ ਲਗਭਗ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਕਰਫਿਊ ਕਰਕੇ ਸ਼ਿਕਾਇਤਕਰਤਾ ਮਹਿਲਾਵਾਂ ਦੇ ਪਤੀ ਉਨ੍ਹਾਂ ਦੇ ਨਾਲ ਘਰ ‘ਚ ਲੜਾਈ ਕਰਦੇ ਨੇ ਤੇ ਬਿਨਾਂ ਵਜ੍ਹਾ ਤੰਗ ਵੀ ਕੀਤਾ ਜਾ ਰਿਹਾ।
ਇਨ੍ਹਾਂ ਸ਼ਿਕਾਇਤਾਂ ਦੇ ਵਿੱਚ ਪਤੀਆਂ ਵੱਲੋਂ ਛੋਟੀ ਛੋਟੀ ਗੱਲ ਤੇ ਕੁੱਟਮਾਰ ਕਰਨ ਅਤੇ ਤੰਗ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਵੀ ਸ਼ਾਮਲ ਹਨ।
ਪੰਜਾਬ ਪੁਲਸ ਨੇ ਹੁਣ ਪਿਛਲੇ ਤਿੰਨ ਮਹੀਨੇ ਯਾਨੀ ਫਰਵਰੀ ਤੋਂ ਅਪਰੈਲ ਤੱਕ ਦੇ ਅੰਕੜੇ ਨਸ਼ਰ ਕੀਤੇ ਹਨ ਜਿਸਦੇ ਵਿੱਚ ਦਾਅਵਾ ਕੀਤਾ ਗਿਆ ਕਿ ਮਹਿਲਾਵਾਂ ਦੇ ਖਿਲਾਫ ਸ਼ਿਕਾਇਤਾਂ ਪਹਿਲਾਂ 4709 ਸਨ ਜੋ ਹੁਣ ਵਧ ਕੇ 5696 ਤੱਕ ਪਹੁੰਚ ਚੁੱਕੀਆਂ ਹਨ।
ਹੁਣ ਨਜ਼ਰ ਮਾਰਦੇ ਹਾਂ ਕਿਹੜੇ ਜ਼ਿਲ੍ਹੇ ਚ ਸ਼ਿਕਾਇਤਾਂ ਦਰਜ ਹੋਈਆਂ :-
ਜਲੰਧਰ 465, ਲੁਧਿਆਣਾ 459, ਅੰਮ੍ਰਿਤਸਰ 323, ਪਟਿਆਲਾ 299, ਮੋਹਾਲੀ 198, ਬਠਿੰਡਾ 184, ਮੋਗਾ 120, ਸੰਗਰੂਰ 163, ਮੁਕਤਸਰ 122, ਫਿਰੋਜ਼ਪੁਰ 120, ਗੁਰਦਾਸਪੁਰ 162, ਹੁਸ਼ਿਆਰਪੁਰ 112, ਕਪੂਰਥਲਾ 135, ਤਰਨਤਾਰਨ 98, ਬਰਨਾਲਾ 92, ਮਾਨਸਾ 86, ਰੋਪੜ 64, ਫਰੀਦਕੋਟ 69, ਫਤਹਿਗੜ੍ਹ ਸਾਹਿਬ 82, ਫ਼ਾਜ਼ਿਲਕਾ 95, ਨਵਾਂਸ਼ਹਿਰ 56, ਖੰਨਾ 68, ਪਠਾਨਕੋਟ 35