ਭੂਮੀ ਵਿਗਿਆਨੀਆਂ ਨੂੰ ਮਿਲਿਆ ਐਫ ਏ ਆਈ ਗੋਲਡਨ ਜੁਬਲੀ ਐਵਾਰਡ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਭੂਮੀ ਵਿਗਿਆਨੀਆਂ ਨੂੰ ਐਫ ਏ ਆਈ ਗੋਲਡਨ ਜੁਬਲੀ ਐਵਾਰਡ ਫਾਰ ਐਕਸੀਲੈਂਸ ਪ੍ਰਾਪਤ ਹੋਇਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਦੱਸਿਆ ਕਿ ਪੀ.ਏ.ਯੂ. ਵਿਗਿਆਨੀਆਂ ਨੂੰ ਇਹ ਐਵਾਰਡ ਪੱਤਾ ਰੰਗ ਚਾਰਟ ਦੀ ਵਰਤੋਂ ਕਰਕੇ ਨਾਈਟ੍ਰੋਜਨ ਖਾਦਾਂ ਦੀ ਢੁੱਕਵੀਂ ਵਰਤੋਂ ਲਈ ਦਿੱਤਾ ਜਾਵੇਗਾ।

ਪੀ.ਏ.ਯੂ. ਦੇ ਭੂਮੀ ਵਿਗਿਆਨੀ ਜਿਨ੍ਹਾਂ ਵਿੱਚ ਡਾ. ਵਰਿੰਦਰਪਾਲ ਸਿੰਘ, ਡਾ. ਬਿਜੈ ਸਿੰਘ, ਡਾ. ਆਰ ਕੇ ਗੁਪਤਾ ਅਤੇ ਡਾ. ਓ ਪੀ ਚੌਧਰੀ ਇਸ ਐਵਾਰਡ ਦੇ ਰੂਪ ਵਿੱਚ ਇੱਕ ਲੱਖ ਰੁਪਏ ਦੀ ਰਾਸ਼ੀ, ਗੋਲਡ ਮੈਡਲ ਅਤੇ ਸਨਮਾਨ ਪੱਤਰ ਹਾਸਲ ਕਰਨਗੇ। ਇਹ ਸਨਮਾਨ ਫਰਟੀਲਾਈਜ਼ਰ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ 7 ਦਸੰਬਰ ਨੂੰ ਹੈਬੀਟੇਕ ਸੈਂਟਰ ਨਵੀਂ ਦਿੱਲੀ ਵਿਖੇ ‘ਕੋਵਿਡ-19 ਦੌਰਾਨ ਖੇਤੀ ਅਤੇ ਖਾਦਾਂ’ ਸੈਮੀਨਾਰ ਦੇ ਅਰੰਭਲੇ ਸੈਸ਼ਨ ਦੌਰਾਨ ਪ੍ਰਦਾਨ ਕੀਤਾ ਜਾਵੇਗਾ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਇਸ ਪ੍ਰਾਪਤੀ ਲਈ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਨੂੰ ਵਧਾਈ ਦਿੱਤੀ।

Share this Article
Leave a comment