ਘਰ ਵਿੱਚ ਸੀ ਵਿਆਹ! ਕੱਪੜੇ ਖਰੀਦਣ ਗਏ ਨੌਜਵਾਨਾਂ ਨੇ ਨਹਿਰ ‘ਚ ਮਾਰੀ ਛਾਲ

Rajneet Kaur
2 Min Read

ਮੁਕਤਸਰ :ਮੁਕਤਸਰ ਦੇ ਪਿੰਡ ਲੁੰਡੇਵਾਲਾ ਦੇ ਕੋਲ ਰਾਜਸਥਾਨ ਫੀਡਰ ਨਹਿਰ ਵਿੱਚ 2 ਨੌਜਵਾਨਾ ਨੇ ਛਾਲ ਮਾਰ ਦਿੱਤੀ ਹੈ।  ਜਿਨ੍ਹਾਂ ਨੂੰ ਪਿੰਡ ਵਾਸੀ ਅਤੇ ਪ੍ਰਸ਼ਾਸਨ ਵਲੋਂ ਗੋਤਾਖੋਰਾਂ ਦੀ ਮਦਦ ਨਾਲ ਲੱਭਿਆ ਜਾ ਰਿਹਾ ਹੈ। ਦੋਵਾਂ ਦੇ ਪਰਿਵਾਰਾਂ ਵਿੱਚ ਵਿਆਹ ਸੀ। ਦੋਵੇਂ ਨੌਜਵਾਨ ਵਿਆਹ ਦੇ ਕੱਪੜੇ ਖਰੀਦਣ ਜਾ ਰਹੇ ਸਨ। ਇੰਨ੍ਹਾਂ ਦੀ ਪਛਾਣ ਸੁਖਜਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਵਜੋਂ ਹੋਈ ਹੈ।

DSP ਜਸਵੀਰ ਸਿੰਘ ਪੰਨੂ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਜੱਗਾ ਸਿੰਘ ਮੁਤਾਬਿਕ ਨੌਜਵਾਨ ਸੁਖਜਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਬਾਈਕ ‘ਤੇ ਜਾ ਰਹੇ ਸਨ। ਇਸ ਵਿਚਾਲੇ ਬਾਈਕ ਚੱਲਾ ਰਹੇ ਸੁਖਜਿੰਦਰ ਸਿੰਘ ਨੇ ਆਪਣੀ ਬਾਈਕ ਸੜਕ ‘ਤੇ ਸੁੱਟ ਕੇ ਅਚਾਨਕ ਨਹਿਰ ਵਿੱਚ ਛਾਲ ਮਾਰ ਦਿੱਤੀ । ਇਸ ਦੇ ਬਾਅਦ ਉਸ ਨੂੰ ਬਚਾਉਣ ਦੇ ਲਈ ਰਾਜਵਿੰਦਰ ਸਿੰਘ ਨੇ ਛਾਲ ਮਾਰ ਦਿੱਤੀ । ਦੋਵੇ ਪਿੰਡ ਲੁੰਡੇਵਾਲਾ ਦੇ ਰਹਿਣ ਵਾਲੇ ਸਨ ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਜਸਵੀਰ ਸਿੰਘ ਅਤੇ ਐਸਐਚਓ ਗਿੱਦੜਬਾਹਾ ਮੌਕੇ ’ਤੇ ਪਹੁੰਚੇ  ਅਤੇ ਗੋਤਾਖੋਰਾਂ ਦੀ ਮਦਦ ਨਾਲ ਉਕਤ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ। ਡੀਐਸਪੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਪਿੰਡ ਦੇ ਸਰਪੰਚ ਬੇਅੰਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਸੁਖਜਿੰਦਰ ਸਿੰਘ ਦੇ ਭਰਾ ਦਾ 2 ਫਰਵਰੀ ਨੂੰ ਵਿਆਹ ਸੀ, ਜਿਸ ਲਈ ਦੋਵੇਂ ਨੌਜਵਾਨ ਕੱਪੜੇ ਖਰੀਦਣ ਲਈ  ਗਿੱਦੜਬਾਹਾ ਜਾ ਰਹੇ ਸਨ ਤਾਂ ਅਚਾਨਕ ਇਹ ਘਟਨਾ ਵਾਪਰ ਗਈ।ਫਿਲਹਾਲ ਕਿਸੇ ਨੂੰ ਅਜੇ ਤੱਕ ਇਹ ਘਟਨਾ ਕਿਉਂ ਵਾਪਰੀ ਇਸਦਾ ਕਾਰਨ ਨਹੀਂ ਪਤਾ ਲੱਗਿਆ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment