Home / ਓਪੀਨੀਅਨ / ਕੀ ਪੰਜਾਬ ਵਿਚਲਾ ਗਹਿਰ (SMOG) ਨੇੜਲੇ ਰਾਜਾਂ ਨੂੰ ਪ੍ਰਭਾਵਤ ਕਰਦਾ ਹੈ?

ਕੀ ਪੰਜਾਬ ਵਿਚਲਾ ਗਹਿਰ (SMOG) ਨੇੜਲੇ ਰਾਜਾਂ ਨੂੰ ਪ੍ਰਭਾਵਤ ਕਰਦਾ ਹੈ?

-ਪ੍ਰਭਜੋਤ ਕੌਰ, ਸੁਖਜੀਤ ਕੌਰ ਅਤੇ ਸੰਦੀਪ ਸਿੰਘ ਸੰਧੂ;

ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਕਿਸਮ ਦੇ ਪ੍ਰਦੂਸਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਨੂੰ ਗਹਿਰ (SMOG) ਕਿਹਾ ਜਾਂਦਾ ਹੈ। ਰਾਜ ਵਿਚ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਅਚਾਨਕ ਹੋਏ ਵਾਧੇ ਕਾਰਨ ਇਹ ਸਮੱਸਿਆ ਸੁਰੂ ਹੋਈ ਹੈ। ਹਾਲਾਂਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨਾ ਇਕ ਆਮ ਗੱਲ ਹੈ, ਪਰ ਫਿਰ ਗਹਿਰ (SMOG) ਦਾ ਹੋਣਾ ਭਿਆਨਕ ਵਾਤਾਵਰਣਕ ਚੁਣੌਤੀ ਕਿਉਂ ਬਣ ਰਿਹਾ ਹੈ, ਜੋ ਕਿ ਸਾਰੇ ਜੀਵ-ਜੰਤੂਆਂ ਦੀ ਮੁੱਢਲੀ ਜਰੂਰਤ ਭਾਵ “ਸਾਫ ਹਵਾ” ਲਈ ਖਤਰਾ ਬਣ ਰਿਹਾ ਹੈ । ਧੂੰਏਂ ਦੇ ਜਮ੍ਹਾਂ ਹੋਣ ਦਾ ਸਰਲ ਜਵਾਬ ਹੈ “ਸਥਿਰ ਵਾਤਾਵਰਣ” ਸਥਿਤੀਆਂ ਦਾ ਨਿਰਮਾਣ, ਭਾਵ ਹਵਾ ਦੀ ਗਤੀਸੀਲਤਾ ਘੱਟ ਜਾਂਦੀ ਹੈ। ਆਮ ਤੌਰ ’ਤੇ ਹਰ ਰੋਜ ਸੂਰਜ ਤੋਂ ਆਉਣ ਵਾਲੀ ਕਿਰਨਾਂ ਵਾਤਾਵਰਣ ਦੇ ਤਾਪਮਾਨ ਨੂੰ ਵਧਾ ਦਿੰਦੀਆਂ ਹਨ ਅਤੇ ਸੰਵੇਦਨਸੀਲ ਧਾਰਾਵਾਂ ਬਣ ਜਾਂਦੀਆਂ ਹਨ ਅਤੇ ਹਵਾ ਦੀ ਧਾਰਾ ਜਾਂ ਹਵਾ ਦਾ ਵਗਣਾ ਸੁਰੂ ਹੋ ਜਾਂਦੀ ਹੈ, ਭਾਵ ਵਾਤਾਵਰਣ “ਅਸਥਿਰ“ ਬਣ ਜਾਂਦਾ ਹੈ। ਇਸ ਨਾਲ ਸਾਰੇ ਪ੍ਰਦੂਸਤਿ ਪਦਾਰਥ (ਧੂੜ, ਧੂੰਏ ਦੇ ਕਣ ਆਦਿ) ਫੈਲ ਜਾਂਦੇ ਹਨ। ਪਰ ਵਾਤਾਵਰਣ ਦੀ ਇਸ ਸਾਧਾਰਨ ਵਿਸੇਸਤਾ ਵਿਚ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਦੌਰਾਨ ਵਿਘਨ ਪੈ ਜਾਦਾਂ ਹੈ।

ਅਸਲ ਵਿੱਚ “ਗਹਿਰ” ਇੱਕ ਕਿਸਮ ਦਾ ਹਵਾ ਪ੍ਰਦੂਸਣ ਹੈ, ਭਾਵ ਹਵਾ ਵਿੱਚ ਧੂੰਏਂ ਅਤੇ ਧੁੰਦ ਦਾ ਮਿਸਰਣ। ਰਾਜ ਵਿਚ ਅਕਤੂਬਰ ਮਹੀਨਾ ਬਹੁਤ ਨਾਜੁਕ ਹੈ ਕਿਉਂਕਿ ਇਕ ਪਾਸੇ ਵਾਤਾਵਰਨ ਦਾ ਤਾਪਮਾਨ ਘੱਟ ਜਾਂਦਾ ਹੈ (ਪਤਝੜ ਤੋਂ ਸਰਦੀਆਂ ਵਿਚ ਮੌਸਮ ਵਿਚ ਤਬਦੀਲੀ), ਦੂਜੇ ਪਾਸੇ, ਪੇਂਡੂ ਖੇਤਰਾਂ ਵਿੱਚ ਝੋਨੇ ਦੀ ਪਰਾਲੀ ਸਾੜਨ ਅਤੇ ਸਹਿਰੀ ਖੇਤਰਾਂ ਵਿੱਚ ਪਟਾਕੇ ਚਲਾਉਣ (ਦੁਸਹਿਰਾ ਅਤੇ ਦੀਵਾਲੀ ਦੇ ਤਿਉਹਾਰ) ਦੀਆਂ ਘਟਨਾਵਾਂ ਕਾਰਨ ਹਵਾ ਪ੍ਰਦੂਸਣ ਦਾ ਪੱਧਰ ਵੱਧ ਜਾਂਦਾ ਹੈ। ਅਜਿਹੀਆਂ ਸਥਿਤੀਆਂ ਵਿੱਚ ਹਵਾਵਾਂ ਵੱਗਣੀਆਂ ਰੁੱਕ ਜਾਂਦੀਆਂ ਹਨ ਅਤੇ ਇਸ ਲਈ ਇਹ ਪ੍ਰਦੂਸਣ ਹਵਾ ਦੀਆਂ ਹੇਠਲੀਆਂ ਪਰਤਾਂ ਵਿੱਚ ਜਮਾਂ ਹੋ ਜਾਂਦੇ ਹਨ ਜਿਸ ਦੇ ਸਿੱਟੇ ਵਜੋਂ ਗਹਿਰ ਵਰਗੀ ਸਥਿਤੀ ਬਣ ਜਾਂਦੀ ਹੈ।

ਗਹਿਰ (SMOG) ਦੇ ਬਣਨ ਲਈ ਅਨੁਕੂਲ ਮੌਸਮੀ ਪ੍ਰਥਿਤੀਆਂ
ਮਾਨਸੂਨ ਦੇ ਸਮੇਂ ਤੋਂ ਬਾਅਦ (ਅਕਤੂਬਰ-ਨਵੰਬਰ), ਮੌਸਮੀ ਪ੍ਰਥਿਤੀਆਂ ਜਿਹੜੀਆਂ ਗਹਿਰ (ਸ਼ੰੌਘ) ਦੇ ਵਿਕਾਸ ਲਈ ਅਨੂਕੁਲ ਹੁੰਦੀਆਂ ਹਨ:
 ਤਾਪਮਾਨ ਵਿੱਚ ਬਦਲਾਅ ।
 ਹਵਾਵਾਂ ਦਾ ਸ਼ਾਂਤ ਹੋਣਾ ।
 ਘੱਟ ਹਵਾਦਾਰੀ ਗੁਣਾਂਕ, ਜੋ ਕਿ ਡੂੰਘਾਈ ਅਤੇ ਹਵਾ ਦੀ ਗਤੀ ਨੂੰ ਮਿਲਾਉਣ ਦਾ ਉਤਪਾਦ ਹੈ । ਇਹ ਪ੍ਰਦੂਸਕਾਂ ਦੇ ਜਮ੍ਹਾਂ ਹੋਣ ਲਈ ਬਹੁਤ ਜਿਆਦਾ ਅਨੁਕੂਲ ਹੈ, ਭਾਵ ਇਕ ਖੇਤਰ ਵਿੱਚ ਜਮ੍ਹਾਂ ਹੋਏ ਪ੍ਰਦੂਸਕਾਂ ਨੂੰ ਪਤਲਾ ਕਰਨ ਅਤੇ ਫੈਲਾਉਣ ਲਈ ਵਾਤਾਵਰਣ ਦੀ ਯੋਗਤਾ।
ਇਸ ਲਈ ਹਵਾ ਦੀ ਘੱਟ ਰਫਤਾਰ / ਸਥਿਰ ਵਾਤਾਵਰਣ ਜੋ ਕਿ ਵਾਯੂਮੰਡਲ ਵਿਚ ਕਾਰਬਨ / ਧੂੰਏਂ ਦੇ ਕਣ ਜਮ੍ਹਾਂ ਹੋਣ ਦਾ ਵੱਡਾ ਕਾਰਨ ਬਣਦਾ ਹੈ ।
ਪਿਛਲੇ ਸਾਲਾਂ ਦੌਰਾਨ ਰਾਜ ਵਿੱਚ ਗਹਿਰ (SMOG ਦਾ ਵਿਸਲੇਸਣ:

ਕਿਸਾਨਾਂ ਦੁਆਰਾ ਝੋਨੇ ਦੀ ਪਰਾਲੀ ਸਾੜਨ ਦਾ ਕੰਮ ਅਕਤੂਬਰ ਤੋਂ ਸੁਰੂ ਹੁੰਦਾ ਹੈ ਅਤੇ ਉਸ ਤੋਂ ਬਾਅਦ ਨਵੰਬਰ ਦੇ ਪਹਿਲੇ ਹਫਤੇ ਤੱਕ ਜਾਰੀ ਰਹਿੰਦਾ ਹੈ। ਦੀਵਾਲੀ ਦੇ ਤਿਉਹਾਰ ਦੇ ਦਿਨਾਂ ਦੌਰਾਨ ਵੀ ਹਹਿਰ ਵਰਗੀ ਸਥਿਤੀ ਵੇਖੀ ਜਾ ਸਕਦੀ ਹੈ ਜਦੋਂ ਪਟਾਕੇ ਸਾੜਨ ਕਾਰਨ ਹਵਾ ਵਿੱਚ ਕਾਰਬਨ / ਧੂੰਏਂ ਦੇ ਕਣ ਜਮ੍ਹਾਂ ਹੋ ਜਾਂਦੇ ਹਨ । ਸਾਰਨੀ ਨੰ. 1 ਵਿੱਚ ਸਾਲ 2017 ਤੋਂ 2020 ਵਿੱਚ ਲੁਧਿਆਣਾ (ਪੰਜਾਬ) ਵਿੱਚ ਗਹਿਰ ਦੀਆਂ ਘਟਨਾਵਾਂ ਦੇ ਅਧਿਐਨ ਦੇ ਅੰਕੜੇ ਦਿਖਾਏ ਗਏ ਹਨ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਚਾਰ ਸਾਲਾਂ ਦੌਰਾਨ ਗਹਿਰ ਦੇ ਦਿਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ:

2017: ਇਸ ਸਾਲ ਦੌਰਾਨ 1 ਤੋਂ 13 ਨਵੰਬਰ ਲਗਾਤਾਰ 12 ਦਿਨ ਗਹਿਰ ਬਣੀ ਰਹੀ ਜਦੋ ਕਿ ਦਿਵਾਲੀ ਅਕਤੂਬਰ ਦੇ ਤੀਜੇ ਹਫਤੇ (19 ਅਕਤੂਬਰ) ਵਿੱਚ ਮਨਾਈ ਗਈ ਸੀ । ਇਸ ਸਮੇਂ ਦੌਰਾਨ 14-15 ਨਵੰਬਰ ਨੂੰ ਹਵਾ ਦੀ ਗਤੀ ਵੱਧਣ ਦੇ (4.0-8.5 ਕਿ.ਮੀ/ਘੰਟਾ) ਨਾਲ ਗਹਿਰ ਤੋਂ ਰਾਹਤ ਮਿਲੀ ।
2018: ਇਸ ਸਾਲ ਦੌਰਾਨ 11 ਦਿਨ ਭਾਵ 3 ਦਿਨ ਲਗਾਤਾਰ ਅਕਤੂਬਰ ਦੇ ਅਖੀਰਲੇ ਹਫਤੇ ਦੌਰਾਨ ਅਤੇ 8 ਦਿਨ ਨਵੰਬਰ ਵਿੱਚ ਗਹਿਰ ਬਣੀ ਰਹੀ ਜਦੋ ਕਿ ਦਿਵਾਲੀ ਨਵੰਬਰ ਦੇ ਪਹਿਲੇ ਹਫਤੇ (7 ਨਵੰਬਰ) ਵਿੱਚ ਮਨਾਈ ਗਈ ਸੀ । ਪਰ 14 ਨਵੰਬਰ ਨੂੰ ਹਵਾ ਦੀ ਗਤੀ 5.7 ਕਿ.ਮੀ/ਘੰਟਾ ਵੱਧਣ ਦੇ ਨਾਲ ਗਹਿਰ ਤੋਂ ਰਾਹਤ ਮਿਲੀ ।

2019: ਇਸ ਸਾਲ ਦੌਰਾਨ 10 ਦਿਨ ਭਾਵ 5 ਦਿਨ ਲਗਾਤਾਰ ਅਕਤੂਬਰ ਦੇ ਅਖੀਰਲੇ ਹਫਤੇ ਦੌਰਾਨ ਅਤੇ 5 ਦਿਨ ਨਵੰਬਰ ਵਿੱਚ ਗਹਿਰ ਬਣੀ ਰਹੀ ਜਦੋ ਕਿ ਦਿਵਾਲੀ ਅਕਤੂਬਰ ਦੇ ਅਖੀਰਲੇ ਹਫਤੇ (27 ਅਕਤੂਬਰ) ਵਿੱਚ ਮਨਾਈ ਗਈ ਸੀ । ਪਰ 6 ਅਤੇ 7 ਨਵੰਬਰ ਨੂੰ ਹਵਾ ਦੀ ਗਤੀ 8.9-10.5 ਕਿ.ਮੀ/ਘੰਟਾ ਵੱਧਣ ਦੇ ਨਾਲ ਗਹਿਰ ਤੋਂ ਰਾਹਤ ਮਿਲੀ ।

2020: ਇਸ ਸਾਲ ਦੌਰਾਨ ਅਕਤੂਬਰ ਦੇ 20 ਦਿਨ ਲਗਾਤਾਰ (12-31 ਅਕਤੂਬਰ) ਅਤੇ ਨਵੰਬਰ ਦੇ 14 ਦਿਨਾਂ (1-14 ਨਵੰਬਰ) ਦੌਰਾਨ ਗਹਿਰ ਬਣੀ ਰਹੀ ਜਦੋ ਕਿ 14 ਨਵੰਬਰ ਨੂੰ ਦਿਵਾਲੀ ਮਨਾਈ ਗਈ ਸੀ । ਪਰ 15 ਨਵੰਬਰ ਨੂੰ ਹਵਾ ਦੀ ਗਤੀ 9.2 ਕਿ.ਮੀ/ਘੰਟਾ ਵੱਧਣ ਅਤੇ ਵਰਖਾ ਦੇ ਨਾਲ ਗਹਿਰ ਤੋਂ ਰਾਹਤ ਮਿਲੀ ।

ਇਸ ਤੋਂ ਇਹ ਪਤਾ ਲੱਗਦਾ ਹੈ ਕਿ ਵਾਤਵਰਣ ਦੀ ਹੇਠਲੀ ਪਰਤ ਵਿੱਚ ਗਹਿਰ ਦਾ ਗਠਨ ਉਦੋਂ ਹੁੰਦਾ ਹੈ ਜਦੋਂ ਹਵਾ ਸਾਂਤ ਹੁੰਦੀ ਹੈ ਅਤੇ ਜਿਵੇਂ ਹੀ ਹਵਾ ਦੀ ਗਤੀ ਵਿੱਚ ਵਾਧਾ ਹੁੰਦਾ ਹੈ ਜਾਂ ਵਰਖਾ ਹੁੰਦੀ ਹੈ, ਗਹਿਰ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਅਤੇ ਅਸੀਂ ਸਾਰੇ ਰਾਹਤ ਦਾ ਸਾਹ ਲੈਂਦੇ ਹਾਂ ।
ਸਾਲ 2017, 2018, 2019 ਅਤੇ 2020 ਦੌਰਾਨ ਪੰਜਾਬ ਵਿੱਚ ਹਵਾ ਦੀ ਗਤੀ ਅਤੇ ਦਿਸਾ ਦਾ ਵਿਸਲੇਸਣ

ਪਿਛਲੇ ਚਾਰ ਸਾਲਾਂ ਦੌਰਾਨ, ਭਾਵ, 2017, 2018, 2019 ਅਤੇ 2020 ਵਿੱਚ ਗਹਿਰ 10-12 ਦਿਨਾਂ ਦੇ ਦੌਰਾਨ ਵੇਖੀ ਗਈ ਸੀ । ਇਸ ਲਈ ਇਨ੍ਹਾਂ ਦਿਨਾਂ ਦੌਰਾਨ ਹਵਾ ਦੀ ਗਤੀ ਅਤੇ ਦਿਸਾ ਦਾ ਵਿਸਲੇਸਣ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸਦੇ ਲਈ 1805 ਵਿੱਚ ਸਰ ਫ੍ਰਾਂਸਿਸ ਬਿਉਫੌਰਟ, ਯੂਕੇ ਰਾਇਲ ਨੇਵੀ ਦੁਆਰਾ ਵਿਕਸਤ ਹਵਾ ਦੀ ਗਤੀ ਦਾ ਪੈਮਾਨਾ ਸਮੁੰਦਰੀ ਜਹਾਜ ਵਿੱਚ ਮਲਾਹਾਂ ਦੀ ਮਦਦ ਲਈ ਵਰਤਿਆ ਗਿਆ ਸੀ । ਪੈਮਾਨਾ 0 ਨਾਲ ਸੁਰੂ ਹੁੰਦਾ ਹੈ ਅਤੇ 12 ਦੀ ਫੋਰਸ ਤੇ ਜਾਂਦਾ ਹੈ ਅਤੇ ਹਵਾ ਦੀ ਤਾਕਤ ਦਾ ਅਨੁਮਾਨ ਲਗਾਉਣ ਲਈ ਵਰਤਿਆ ਜਾਂਦਾ ਹੈ।

ਸਾਲ 2017 ਤੋਂ 2020 ਦੌਰਾਨ ਕੀਤਾ ਗਿਆ ਗਹਿਰ ਦਾ ਵਿਸਲੇਸਣ ਇਹ ਦਰਸਾਉਂਦਾ ਹੈ ਕਿ ਜਦੋਂ ਹਵਾ ਸਾਂਤ ਹੁੰਦੀ ਹੈ, ਭਾਵ ਹਵਾ ਦੀ ਗਤੀ ੴ2 ਕਿ.ਮੀ / ਘੰਟਾ ਹੁੰਦੀ ਹੈ ਤਾਂ ਧੁੰਦ ਵਰਗੀ (ਗਹਿਰ) ਦੀ ਸਥਿਤੀ ਬਣੀ ਰਹਿੰਦੀ ਹੈ । ਪਰ ਜਿਵੇਂ ਹੀ ਹਵਾ ਦੀ ਗਤੀ ਵਧਦੀ ਹੈ, ਭਾਵ 4-5 ਕਿ.ਮੀ / ਘੰਟਾ ਜਾਂ ਬਾਰਸ ਹੁੰਦੀ ਹੈ, ਗਹਿਰ ਖਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਜੇ ਪੰਜਾਬ ਦਾ ਧੂੰਆਂ ਹਰਿਆਣਾ ਅਤੇ ਨਵੀਂ ਦਿੱਲੀ ਵੱਲ ਜਾਂਦਾ ਹੈ ਤਾਂ ਹੇਠ ਲਿਖੀਆਂ ਸਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ:

 ਹਵਾ ਦੀ ਗਤੀ 4-5 ਕਿ.ਮੀ/ਘੰਟਾ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ
 ਹਵਾ ਵੱਗਣ ਦੀ ਦਿਸ਼ਾ ਉੱਤਰ-ਪੱਛਮੀ ਜਾਂ ਘੱਟੋ-ਘੱਟ ਪੱਛਮੀ ਹੋਣੀ ਚਾਹੀਦੀ ਹੈ ।
ਸਾਲ 2017, 2018, 2019 ਅਤੇ 2020 ਦੌਰਾਨ ਪੰਜਾਬ ਵਿੱਚ ਹਵਾ ਦੀ ਸਥਿਤੀ
ਰਾਜ ਵਿਚ 10 ਥਾਵਾਂ ਤੋਂ ਹਵਾ ਦੀ ਗਤੀ ਅਤੇ ਦਿਸਾ ਦੇ ਅੰਕੜਿਆਂ ਦਾ ਵਿਸਲੇਸਣ 1 ਅਕਤੂਬਰ ਤੋਂ 16 ਦਸੰਬਰ ਤੱਕ ਭਾਵ 77 ਦਿਨਾਂ ਸਾਲ 2017, 2018, 2019 ਅਤੇ 2020 ਦੇ (ਚਿੱਤਰ 1) ਨਤੀਜੇ ਇਹ ਦਰਸਾਉਦੇ ਹਨ ਕਿ:

1. ਸ਼ਾਂਤ ਹਵਾ (2 ਕਿ.ਮੀ / ਘੰਟਾ): 1 ਅਕਤੂਬਰ ਤੋਂ 16 ਦਸੰਬਰ ਤੱਕ ਭਾਵ 77 ਦਿਨਾਂ ਵਿੱਚੋਂ, 58 ਦਿਨ 2017 ਦੌਰਾਨ (75.3%), 42 ਦਿਨ 2018 ਦੌਰਾਨ (54.5%), 44 ਦਿਨ 2019 ਦੌਰਾਨ (57.1%) ਅਤੇ 57 ਦਿਨ 2020 ਦੌਰਾਨ (74.0%) ਸ਼ਾਤ ਹਵਾ ਦੀ ਗਤੀ ਰਿਕਾਰਡ ਕੀਤੀ ਗਈ ।
2. ਹਲਕੀ ਹਵਾ (2-5 ਕਿ.ਮੀ / ਘੰਟਾ): 1 ਅਕਤੂਬਰ ਤੋਂ 16 ਦਸੰਬਰ ਤੱਕ ਭਾਵ 77 ਦਿਨਾਂ ਵਿੱਚੋਂ, 19 ਦਿਨ 2017 ਦੌਰਾਨ (24.7%), 35 ਦਿਨ 2018 ਦੌਰਾਨ (45.5%), 32 ਦਿਨ 2019 ਦੌਰਾਨ (41.6%) ਅਤੇ 19 ਦਿਨ 2020 ਦੌਰਾਨ (24.7%) ਹਲਕੀ ਹਵਾ ਦੀ ਗਤੀ ਰਿਕਾਰਡ ਕੀਤੀ ਗਈ ।
3. ਹਲਕੀ ਪੌਣ (6-11 ਕਿ.ਮੀ / ਘੰਟਾ): 1 ਅਕਤੂਬਰ ਤੋਂ 16 ਦਸੰਬਰ ਤੱਕ ਭਾਵ 77 ਦਿਨਾਂ ਵਿੱਚੋਂ, ਸਿਰਫ ਸਾਲ 2019 ਅਤੇ 2020 ਵਿੱਚ ਇੱਕ ਦਿਨ (7 ਨਵੰਬਰ 2019 ਅਤੇ 15 ਨਵੰਬਰ 2020) ਨੂੰ ਹੀ ਹਲਕੀ ਪੌਣ ਭਾਵ 5.9 ਕਿ.ਮੀ/ਘੰਟਾ (2019) ਅਤੇ 5.2 ਕਿ.ਮੀ/ਘੰਟਾ (2020) ਦੀ ਗਤੀ ਰਿਕਾਰਡ ਕੀਤੀ ਗਈ ।
ਇਸ ਲਈ ਹਵਾ ਦੀ ਗਤੀ ਦੇ ਕੀਤੇ ਵਿਸ਼ਲੇਸਣ ਇਹ ਦਰਸਾਉਂਦੇ ਹਨ ਕਿ:
1. ਇਨ੍ਹਾਂ ਚਾਰ ਸਾਲਾਂ ਵਿੱਚੋ ਸਿਰਫ ਦੋ ਦਿਨਾਂ ਦੌਰਾਨ ਹਵਾ ਦੀ ਗਤੀ 5.0 ਕਿ.ਮੀ/ਘੰਟੇ ਤੋਂ ਵੱਧ ਸੀ, ਭਾਵ 07 ਨਵੰਬਰ 2019 ਨੂੰ 5.9 ਕਿ.ਮੀ / ਘੰਟਾ ਅਤੇ 15 ਨਵੰਬਰ 2020 ਨੂੰ 5.2 ਕਿ.ਮੀ / ਘੰਟਾ
2. 07 ਨਵੰਬਰ 2019 ਨੂੰ ਹਵਾ ਦੀ ਦਿਸਾ ਦੱਖਣ ਪੂਰਬ ਦੇ ਪੂਰਬ ਵੱਲ ਸੀ ਅਤੇ 15 ਨਵੰਬਰ 2020 ਨੂੰ ਹਵਾ ਦੀ ਦਿਸਾ ਉੱਤਰ ਪੂਰਬ ਦੇ ਪੂਰਬ ਵੱਲ ਸੀ, ਭਾਵ ਹਵਾਵਾਂ ਗੁਆਂਢੀ ਰਾਜਾਂ ਵੱਲੋਂ ਪੰਜਾਬ ਵੱਲ ਵਗ ਰਹੀਆਂ ਸਨ ।

ਦੱਖਣ ਪੂਰਬ/ ਉੱਤਰ ਪੂਰਬ ਵੱਲ ਦੀ ਹਵਾ ਦੀ ਦਿਸਾ ਗੁਆਂਢੀ ਰਾਜਾਂ ਦੇ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਤ ਕਰਨ ਲਈ ਯੋਗ ਨਹੀਂ ਹੈ। ਪਿਛਲੇ ਚਾਰ ਸਾਲਾਂ ਦੌਰਾਨ ਹਵਾ ਦੀ ਗਤੀ ਦੇ ਵਿਸਥਾਰ ਸਹਿਤ ਕੀਤੇ ਵਿਸਲੇਸਣ ਤੋਂ ਇਹ ਸਪੱਸਟ ਤੌਰ ’ਤੇ ਸਾਹਮਣੇ ਆਇਆ ਹੈ ਕਿ ਅਕਤੂਬਰ ਅਤੇ ਨਵੰਬਰ ਮਹੀਨੇ ਦੌਰਾਨ ਤਾਪਮਾਨ ਵਿੱਚ ਆਈ ਗਿਰਾਵਟ, ਹਵਾ ਵੱਗਣ ਦੇ ਆਸਾਰ ਨੂੰ ਘਟਾਉਂਦੀ ਹੈ। ਇਸ ਦੇ ਕਾਰਨ ਇੱਕ ਸਥਿਰ ਵਾਤਾਵਰਣ ਬਣ ਜਾਂਦਾ ਹੈ ਜਿਸ ਵਿੱਚ ਹਵਾ ਦਾ ਥੋੜਾ ਪਸਾਰ ਉੱਪਰ ਵੱਲ ਨੂੰ ਹੁੰਦਾ ਹੈ ਅਤੇ ਹਵਾ ਦਾ ਜ਼ਮੀਨ ਵੱਲ ਪਸਾਰ ਘੱਟ ਜਾਂਦਾ ਹੈ। ਝੋਨੇ ਦੀ ਪਰਾਲੀ ਸਾੜਨ ਅਤੇ ਪ੍ਰਦੂਸਣ ਦੇ ਹੋਰ ਸਰੋਤਾਂ ਕਾਰਨ ਵਾਤਾਵਰਣ ਵਿਚ ਸਾਮਲ ਧੂੜ ਅਤੇ ਧੂੰਏ ਦੇ ਕਣ ਜਮ੍ਹਾਂ ਹੋ ਜਾਂਦੇ ਹਨ। ਆਮ ਭਾਸਾ ਵਿਚ ਇਸ ਨੂੰ “ਬੰਦ ਕਮਰੇ ਦੀ ਸਥਿਤੀ” ਕਿਹਾ ਜਾ ਸਕਦਾ ਹੈ ਜਿਸ ਵਿਚ ਕੋਈ ਵੀ ਚੀਜ ਨਾ ਬਾਹਰੋਂ ਆਉਂਦੀ ਹੈ ਅਤੇ ਨਾ ਬਾਹਰ ਜਾ ਸਕਦੀ ਹੈ। ਇਹ ਸਥਿਤੀ ਉਸ ਸਮੇਂ ਤਕ ਬਣੀ ਰਹਿੰਦੀ ਹੈ ਜਦੋਂ ਤਕ ਇੱਕ ਘੱਟ ਦਬਾਅ ਵਾਲਾ ਖੇਤਰ (ਜੋ ਇਸ ਸਥਿਤੀ ਵਿੱਚ ਆਮ ਤੌਰ ਤੇ ਇੱਕ ਪੱਛਮੀ ਗੜਬੜ ਹੈ) ਬਣਨਾ ਸ਼ੁਰੂ ਨਹੀਂ ਹੁੰਦਾ ਅਤੇ ਹਵਾ ਦੇ ਚਾਰੇ ਪਾਸੇ ਤੇਜ਼ ਗਤੀ ਨਾਲ ਵੱਗਣ ਦੇ ਕਾਰਨ ਜਾਂ ਥੋੜ੍ਹੀ ਜਿਹੀ ਬਾਰਸ ਦੇ ਆਉਣ ਨਾਲ ਵੀ ਵਾਤਾਵਰਣ ਵਿੱਚ ਬਣੀ ਗਹਿਰ/ ਗੁੰਮ ਵਰਗੀ ਸਥਿਤੀ ਤੋਂ ਰਾਹਤ ਮਿਲਦੀ ਹੈ ਜਿਸ ਨਾਲ ਵਾਤਾਵਰਣ ਦਾ ਹੇਠਲੇ ਹਿੱਸਾ ਇੱਕ ਕਿਸਮ ਦਾ ਸਾਫ ਹੋ ਜਾਂਦਾ ਹੈ। ਇਸ ਲਈ ਪੂਰੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ, ਖਾਸਕਰ ਝੋਨਾ ਉਗਾਉਣ ਵਾਲੇ ਰਾਜਾਂ ਵਿਚ ਹਰੇਕ ਰਾਜ ਆਪਣੇ ਪ੍ਰਦੂਸਕਾਂ ਨਾਲ ਆਪ ਜ਼ਿੰਮੇਵਾਰ ਹੈ। ਅਖੀਰ ਇਹ ਕਹਿ ਸਕਦੇ ਹਾਂ ਕਿ ਗਹਿਰ ਦਾ ਬਣਨਾ ਇਲਾਕੇ ਦੇ ਵਸਨੀਕਾਂ ਦੇ ਹੱਥ ਵਿੱਚ ਹੁੰਦਾ ਹੈ ਅਤੇ ਸਾਰਿਆਂ ਦੇ ਰਲੇ-ਮਿਲੇ ਯਤਨਾਂ ਸਦਕਾ ਹੀ ਇਸ ਪ੍ਰਦੂਸਨ ਦੀ ਸਮੱਸਿਆਂ ਤੋਂ ਨਿਜ਼ਾਤ ਪਾਉਣਾ ਸੰਭਵ ਹੈ।

ਚਿੱਤਰ ਨੰ. 1: ਸਾਲ 2017, 2018, 2019 ਅਤੇ 2020 (1 ਅਕਤੂਬਰ -16 ਦਸੰਬਰ) ਦੌਰਾਨ ਹਵਾ ਦੀ ਗਤੀ ਅਤੇ ਦਿਸਾ ਦੇ ਵਿਸਲੇਸਣ ਲਈ ਵਰਤੇ ਗਏ 10 ਸਟੇਸਨਾਂ ਦੀ ਸਥਿਤੀ

ਸਾਰਨੀ ਨੰ. 1: ਪਿਛਲੇ ਚਾਰ ਸਾਲਾਂ (2017 ਤੋਂ 2020) ਦੌਰਾਨ ਗਹਿਰ ਦੇ ਸਮੇਂ ਲੁਧਿਆਣਾ ਦੀਆਂ ਮੌਸਮੀ ਪ੍ਰਸਥਿਤੀਆਂ
ਸਾਲ
(ਗਹਿਰ ਦੇ ਦਿਨ) ਦਿਵਾਲੀ ਦਾ ਦਿਨ ਗਹਿਰ ਦੇ ਦਿਨ ਗਹਿਰ ਦੇ ਦਿਨ੍ਹਾਂ ਦੀ ਗਿਣਤੀ ਹਵਾ ਦੀ ਗਤੀ
(ਕਿ.ਮੀ/ ਘੰਟਾ) ਬਾਰਿਸ਼
(ਮਿ.ਮੀ) ਵਾਸ਼ਪੀਕਰਨ
(ਮਿ.ਮੀ) ਸੂਰਜੀ ਘੰਟੇ
(ਘੰਟੇ)
ਤਾਪਮਾਨ (ਡਿਗਰੀ ਸੈਲਸੀਅਸ)

ਵੱਧ ਤੋਂ ਵੱਧ ਘੱਟ ਤੋਂ ਘੱਟ ਤਾਪਮਾਨ ਦੀ ਦਰ

2017
(12) 19 ਅਕਤੂਬਰ 4 – 13 ਨਵੰਬਰ 10 0.3 to 1.9 – 1.0 to 1.4 0.0 to 4.8 22.6 to 28.2 13.2 to 15.4 11.1
14 ਨਵੰਬਰ 01 8.5 – 1.6 0.0 25.0 11.6 13.4
15 ਨਵੰਬਰ 01 4.0 7.0 1.0 0.0 17.2 15.2 2.0
2018
(11) 07 ਨਵੰਬਰ
29-31 ਅਕਤੂਬਰ 03 0.9 to 1.3 – 2.0 to 2.4 3.0 to 6.2 30.4 to 31.0 14.6 to 16.2 15.3
5-6 ਨਵੰਬਰ
02 2.7 to 3.5 – 2.0 to 3.0 7.1 to 8.8 26.2 to 27.0 10.4 to 13.0 14.9
8-12 ਨਵੰਬਰ 05 0.4 to 1.4 – 1.2 to 2.4 2.2 to 7.5 26.2 to 28.2 10.0 to 12.2 16.1
14 ਨਵੰਬਰ 01 5.7 – 2.0 0.0 26.0 14.0 12.6
2019
(10) 27 ਅਕਤੂਬਰ 24-26 ਅਕਤੂਬਰ 03 0.9 to 1.9 – 2.0 to 3.0 0.7 to 7.0 30.0 to 31.0 16.6 to 17.0 13.7
28-29 ਅਕਤੂਬਰ 02 1.1 – 1.8-2.0 0.0 to 4.6 30.0 to 30.4 15.5 to 16.4 14.3
3-5 ਨਵੰਬਰ
03 1.6-3.9 – 1.6-2.0 0.0 to 7.1 28.0 to 29.6 13.6 to 16.8 13.6
6 ਨਵੰਬਰ 01 8.9 – 3.0 2.4 29.2 14.6 14.6
7 ਨਵੰਬਰ 01 10.5 – 3.0 5.7 26.0 18.8 7.2
2020
(35) 14 nvMbr 12-31 ਅਕਤੂਬਰ 20 0.9-3.0 – 2.0-4.0 0.0-9.9 29.0-35.0 10.6-18.0 17.7
1-14 ਨਵੰਬਰ 14 0.5-2.4 – 1.2-2.6 0.0-8.2 24.6-30.2 9.6-11.6 16.8
15 ਨਵੰਬਰ 01 9.2 14.6 2.0 0.0 25.2 12.2 13.0

ਮੌਸਮ ਦੇ ਅੰਕੜਿਆਂ ਦਾ ਸ੍ਰੋਤ: ਮੌਸਮੀ ਪ੍ਰਯੋਗਸ਼ਾਲਾ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ।

ਲੇਖਕ ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨਾਲ ਸੰਬੰਧਤ ਹਨ।)

Check Also

ਮਾਨ ਅਤੇ ਕਿਸਾਨ ਆਗੂਆਂ ’ਚ ਪਈ ਜੱਫ਼ੀ

ਜਗਤਾਰ ਸਿੰਘ ਸਿੱਧੂ ਐਡੀਟਰ; ਮੁੱਖ ਮੰਤਰੀ ਭਗਵੰਤ ਮਾਨ ਅਤੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵਿਚਕਾਰ ਅੱਜ ਚੰਡੀਗੜ੍ਹ …

Leave a Reply

Your email address will not be published.