ਕੀ ਨਿੰਬੂ ਪਾਣੀ ਪੀਣ ਨਾਲ ਸੱਚੀ ਘੱਟ ਹੁੰਦਾ ਹੈ ਵਜ਼ਨ ? ਜਾਣੋ

TeamGlobalPunjab
2 Min Read

ਨਿਊਜ਼ ਡੈਸਕ : ਵਜ਼ਨ ਜਾਂ ਪੇਟ ਘਟਾਉਣ ਲਈ ਅਕਸਰ ਲੋਕ ਸਵੇਰ ਵੇਲੇ ਨਿੰਬੂ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਉੱਥੇ ਹੀ ਕਈ ਮਾਹਰਾਂ ਦੀ ਮੰਨੀਏ ਤਾਂ ਉਹ ਵੀ ਦਿਨ ਦੀ ਸ਼ੁਰੂਆਤ ਨਿੰਬੂ ਪਾਣੀ ਤੋਂ ਕਰਨ ਦੀ ਸਲਾਹ ਦਿੰਦੇ ਹਨ। ਪਰ ਕੀ ਇਹ ਸੱਚੀ ਫ਼ਾਇਦੇਮੰਦ ਹੈ ? ਤਾਂ ਚਲੋ ਜਾਣਦੇ ਹਾਂ ਕਿ ਵੇਟ ਲਾਸ ਲਈ ਕਿਉਂ ਦਿੱਤੀ ਜਾਂਦੀ ਹੈ ਨਿੰਬੂ ਪਾਣੀ ਦੀ ਸਲਾਹ।

ਕਿਉਂ ਹੈ ਨਿੰਬੂ ਪਾਣੀ ਫਾਇਦੇਮੰਦ ?

ਇਹ ਗੱਲ ਹਰ ਕੋਈ ਜਾਣਦਾ ਹੈ ਕਿ ਨਿੰਬੂ ਦਾ ਰਸ ਪਚਾਉਣ ‘ਚ ਮਦਦ ਕਰਦਾ ਹੈ। ਵਿਟਾਮਿਨ ਦੀ ਪੂਰਤੀ ਲਈ ਇਹ ਮੁੱਖ ਸੋਰਸ ਹੈ। ਮਾਹਰਾਂ ਮੁਤਾਬਕ ਪਾਣੀ ਜ਼ਿਆਦਾ ਪੀਣ ਨਾਲ ਵਜ਼ਨ ਘੱਟ ਕਰਨ ‘ਚ ਮਦਦ ਮਿਲਦੀ ਹੈ ਤੇ ਜੇਕਰ ਪਾਣੀ ਵਿਚ ਨਿੰਬੂ ਮਿਲਿਆ ਹੋਵੇ ਤਾਂ ਇਹ ਸਵਾਦ ਵੀ ਲੱਗਦਾ ਹੈ। ਇਸ ਦੇ ਨਾਲ ਹੀ ਇਹ ਚਰਬੀ ਘੱਟ ਕਰਨ ਵਿੱਚ ਵੀ ਮੱਦਦ ਕਰਦਾ ਹੈ। ਨਿੰਬੂ ਵਿੱਚ ਫਾਈਬਰ, ਪੋਟਾਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਬੀ 6, ਪੋਕਟਿਨ ਅਤੇ ਸਿਟਰਿਕ ਐਸਿਡ ਪਾਇਆ ਜਾਂਦਾ ਹੈ। ਇਹ ਫਰੀ ਰੈਡੀਕਲ ਤੋਂ ਬਚਾਉਂਦਾ ਹੈ ਤੇ ਇਸ ਵਿੱਚ ਮੌਜੂਦ ਐਂਟੀ ਆਕਸੀਡੈਂਟ ਦਿਲ ਨੂੰ ਸਿਹਤਮੰਦ ਬਣਾ ਕੇ ਰੱਖਦੇ ਹਨ।

ਵਜ਼ਨ ਘੱਟ ਕਰਨ ‘ਚ ਕਿੰਝ ਹੈ ਮਦਦਗਾਰ ?

- Advertisement -

ਨਿੰਬੂ ਪਾਣੀ ‘ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਪਰ ਇਹ ਵਜ਼ਨ ਘੱਟ ਕਰ ਰਹੇ ਲੋਕਾਂ ਲਈ ਫ਼ਾਇਦੇਮੰਦ ਹਨ। ਨਿੰਬੂ ਵਿੱਚ ਪੇਕਟਿਨ ਹੁੰਦਾ ਹੈ ਜੋ ਭੁੱਖ ਕੰਟਰੋਲ ਕਰਦਾ ਹੈ ਤੇ ਅਜਿਹੇ ਵਿੱਚ ਬਾਹਰ ਦਾ ਖਾਣਾ ਖਾਣ ਦਾ ਮਨ ਘੱਟ ਕਰਦਾ ਹੈ। ਹਰ ਰੋਜ਼ ਨਿੰਬੂ ਪਾਣੀ ਪੀਣ ਨਾਲ ਸਰੀਰ ‘ਚ ਮੌਜੂਦ ਟਾਕਸਿਨ ਬਾਹਰ ਆ ਜਾਂਦੇ ਹਨ। ਨਿੰਬੂ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਤੇ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ।

ਕਿੰਝ ਬਣਾਈਏ ਨਿੰਬੂ ਪਾਣੀ ?

ਵਜ਼ਨ ਘੱਟ ਕਰਨ ਲਈ ਪਹਿਲਾਂ ਪਾਣੀ ਨੂੰ ਗਰਮ ਕਰੋ ਤੇ ਉਸ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾਓ। ਇਸ ਵਿੱਚ ਇੱਕ ਚੱਮਚ ਜੀਰਾ ਪਾਊਡਰ ਤੇ ਕੁਝ ਨਿੰਬੂ ਦੇ ਟੁਕੜੇ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਉਬਾਲ ਕੇ ਛਾਣ ਕੇ ਪੀਓ। ਇਸ ਵਿੱਚ ਤੁਸੀਂ ਇੱਕ ਚੱਮਚ ਸ਼ਹਿਦ ਵੀ ਮਿਲਾ ਸਕਦੇ ਹੋ।

Share this Article
Leave a comment