ਇਮਰਾਨ ਖ਼ਾਨ ਦੇ ਬਿਆਨ ਦੀ ਚੁਫ਼ੇਰਿਓਂ ਨਿੰਦਾ, ਤਸਲੀਮਾ ਨਸਰੀਨ ਨੇ ਇਮਰਾਨ ਖਾਨ ਨੂੰ ਦਿੱਤਾ ਠੋਕਵਾਂ ਜਵਾਬ

TeamGlobalPunjab
2 Min Read

ਇਸਲਾਮਾਬਾਦ / ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵਿਵਾਦਤ ਬਿਆਨ ਉਨ੍ਹਾਂ ਤੇ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ। ਇਮਰਾਨ ਖਾਨ ਖ਼ਿਲਾਫ਼ ਵਿਰੋਧੀ ਧਿਰ ਲਗਾਤਾਰ ਹਮਲੇ ਕਰ ਰਹੇ ਹਨ। ਪਾਕਿਸਤਾਨ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਮਹਿਲਾ ਆਗੂ ਇਮਰਾਨ ਖਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ।

ਉਧਰ ਭਾਰਤ ਵਿੱਚ ਸ਼ਰਨ ਲੈਣ ਵਾਲੀ ਬੰਗਲਾਦੇਸ਼ ਮੂਲ ਦੀ ਲੇਖਕ ਤਸਲੀਮਾ ਨਸਰੀਨ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ਨੂੰ ਇੱਕ ਤਰ੍ਹਾਂ ਸ਼ੀਸ਼ਾ ਵਿਖਾ ਦਿੱਤਾ।

ਮੰਗਲਵਾਰ ਨੂੰ, ਤਸਲੀਮਾ ਨਸਰੀਨ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇੱਕ ਪੁਰਾਣੀ ਸ਼ਰਟ ਲੈੱਸ ਤਸਵੀਰ ਟਵੀਟ ਕਰਕੇ ਲਿਖਿਆ: “ਜੇ ਆਦਮੀ ਬਹੁਤ ਘੱਟ ਕੱਪੜੇ ਪਹਿਨਦਾ ਹੈ, ਤਾਂ ਇਸ ਦਾ ਅਸਰ ਔਰਤਾਂ ‘ਤੇ ਪਏਗਾ, ਕਿਉਂਕਿ ਉਹ ਰੋਬੋਟ ਨਹੀਂ।”

 

- Advertisement -

 

 

- Advertisement -

ਦਰਅਸਲ ਪੱਤਰਕਾਰ ਜੋਨਾਥਨ ਸਵਾਨ ਨਾਲ ਆਪਣੀ ਇੰਟਰਵਿਊ ਦੌਰਾਨ ਪਾਕਿਸਤਾਨ ਵਿੱਚ ਵਧ ਰਹੀਆਂ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਸਬੰਧੀ ਪੁੱਛੇ ਸਵਾਲ ‘ਤੇ ਇਮਰਾਨ ਖਾਨ ਨੇ ਕਿਹਾ ਸੀ, “ਜੇ ਕੋਈ ਔਰਤ ਬਹੁਤ ਘੱਟ ਕੱਪੜੇ ਪਹਿਨਦੀ ਹੈ ਤਾਂ ਇਸ ਦਾ ਅਸਰ ਮਰਦਾਂ ਤੇ ਪਏਗਾ ਜਦੋਂ ਤੱਕ ਉਹ ਰੋਬੋਟ ਨਹੀਂ ਹੁੰਦੇ। ਇਹ ‘ਆਮ ਸਮਝ’ ਹੈ।”

ਉਧਰ ਪਾਕਿਸਤਾਨ ਵਿਚ ਵਿਰੋਧੀ ਧਿਰਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਬਿਆਨ ਨੂੰ ਜੰਮ ਕੇ ਭੰਡ ਰਹੀਆਂ ਹਨ। ਵਿਰੋਧੀ ਧਿਰਾਂ ਦੀਆਂ ਮਹਿਲਾ ਆਗੂ ਇਮਰਾਨ ਖ਼ਾਨ ਨੂੰ ਸੌੜੀ ਮਾਨਸਿਕਤਾ ਛੱਡਣ ਅਤੇ ਲਿਆਕਤ ਨਾਲ ਗੱਲ ਕਰਨ ਦੀ ਨਸੀਹਤ ਦੇ ਰਹੀਆਂ ਹਨ।

ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਸਪੋਕਸਪਰਸਨ ਮਰਿਅਮ ਔਰੰਗਜ਼ੇਬ ਨੇ ਇਮਰਾਨ ਖਾਨ ਦੇ ਵਿਵਾਦਿਤ ਬਿਆਨ ਵਾਲੀ ਵੀਡੀਓ ਸ਼ੇਅਰ ਕਰਦੇ ਹੋਏ, ਉਨ੍ਹਾਂ ਨੂੰ ਖੁਦ ਤੇ ਕਾਬੂ ਰੱਖਣ ਦੀ ਨਸੀਹਤ ਦੇ ਦਿੱਤੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਪ੍ਰੈਲ ਮਹੀਨੇ ਵਿਚ ਇਮਰਾਨ ਖਾਨ ਨੇ ਕੁੱਝ ਇਸੇ ਤਰਾਂ ਦਾ ਬਿਆਨ ਦਿੱਤਾ ਸੀ, ਉਸ ਸਮੇਂ ਵੀ ਇਹ ਵਿਵਾਦ ਦਾ ਕਾਰਨ ਬਣਿਆ ਸੀ।

Share this Article
Leave a comment