ਚੰਡੀਗੜ੍ਹ: ਪੰਜਾਬ ਵਿੱਚ ਦੀਵਾਲੀ 31 ਅਕਤੂਬਰ ਨੂੰ ਹੀ ਮਨਾਈ ਜਾਵੇਗੀ। ਇਸ ਨਾਲ ਪੰਜਾਬ ਸਰਕਾਰ ਦੀ ਇਹ ਦੁਬਿਧਾ ਖਤਮ ਹੋ ਗਈ ਹੈ ਕਿ ਦੀਵਾਲੀ 31 ਅਕਤੂਬਰ ਨੂੰ ਹੈ ਜਾਂ 1 ਨਵੰਬਰ ਨੂੰ ਮਨਾਉਣੀ ਹੈ। 31 ਅਕਤੂਬਰ ਦਿਨ ਵੀਰਵਾਰ ਨੂੰ ਪੂਰੇ ਸੂਬੇ ‘ਚ ਛੁੱਟੀ ਰਹੇਗੀ। ਇਸ ਦੇ ਨਾਲ ਹੀ 1 ਨਵੰਬਰ ਨੂੰ ਵੀ ਪੰਜਾਬ ‘ਚ ਛੁੱਟੀ ਰਹੇਗੀ ਕਿਉਂਕਿ ਦੀਵਾਲੀ ਦੇ ਅਗਲੇ ਦਿਨ ਬ੍ਰਹਿਮੰਡ ਦੇ ਨਿਰਮਾਤਾ ਭਗਵਾਨ ਵਿਸ਼ਵਕਰਮਾ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਦਰਅਸਲ, ਦੀਵਾਲੀ ਦੀ ਤਰੀਕ ਨੂੰ ਲੈ ਕੇ ਲੋਕਾਂ ਵਿੱਚ ਭੰਬਲਭੂਸਾ ਸੀ ਕਿ ਇਸ ਵਾਰ ਦੀਵਾਲੀ 31 ਅਕਤੂਬਰ ਨੂੰ ਹੈ ਜਾਂ 1 ਨਵੰਬਰ ਨੂੰ। ਕਾਸ਼ੀ ਦੇ ਵਿਦਵਾਨਾਂ ਨੇ ਲੋਕਾਂ ਦਾ ਭੁਲੇਖਾ ਦੂਰ ਕੀਤਾ ਹੈ। ਉਨ੍ਹਾਂ ਫੈਸਲਾ ਕੀਤਾ ਕਿ ਦੀਵਾਲੀ 31 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਮਨਾਈ ਜਾਵੇਗੀ। ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।