ਲੰਦਨ: ਭਾਰਤੀ ਮੂਲ ਦੀ 27 ਸਾਲਾ ਡਾਕਟਰ ਮੀਨਲ ਵਿੱਜ ਨੇ ਐਤਵਾਰ ਨੂੰ ਪੀਪੀਈ ਕਿੱਟ ਦੀ ਕਮੀ ਖ਼ਿਲਾਫ਼ ਬਿ੍ਟਿਸ਼ ਪ੍ਰਧਾਨ ਮੰਤਰੀ ਦੇ ਸਰਕਾਰੀ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਡਾ. ਮੀਨਲ 6 ਮਹੀਨੇ ਦੀ ਗਰਭਵਤੀ ਵੀ ਹਨ ਉਨ੍ਹਾਂ ਨੇ ਪ੍ਰਦਰਸ਼ਨ ਦੌਰਾਨ ਹਸਪਤਾਲ ਦੇ ਕੱਪੜੇ ਪਾਏ ਹੋਏ ਸਨ ਅਤੇ ਚਿਹਰੇ ‘ਤੇ ਮਾਸਕ ਲਗਾਇਆ ਹੋਇਆ ਸੀ।
10 ਡਾਊਨਿੰਗ ਸਟ੍ਰੀਟ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਇਕ ਪੋਸਟਰ ਵੀ ਫੜਿਆ ਹੋਇਆ ਸੀ ਜਿਸ ਵਿਚ ਸਿਹਤ ਮੁਲਾਜ਼ਮਾਂ ਨੂੰ ਬਚਾਉਣ ਦੀ ਅਪੀਲ ਕੀਤੀ ਗਈ ਸੀ। ਬਿ੍ਟੇਨ ਵਿਚ ਕੋਰੋਨਾ ਵਾਇਰਸ ਨਾਲ ਇਕ ਲੱਖ 20 ਹਜ਼ਾਰ ਲੋਕ ਪ੍ਰਭਾਵਿਤ ਹੋ ਚੁੱਕੇ ਹਨ। 16 ਹਜ਼ਾਰ ਤੋਂ ਜ਼ਿਆਦਾ ਦੀ ਜਾਨ ਜਾ ਚੁੱਕੀ ਹੈ।
ਨੈਸ਼ਨਲ ਹੈਲਥ ਸਰਵਿਸ ‘ਚ ਜੂਨੀਅਰ ਕਲੀਨਿਕ ਫੈਲੋ ਦੇ ਅਹੁਦੇ ‘ਤੇ ਤਾਇਨਾਤ ਡਾ. ਮੀਨਲ ਨੇ ਕਿਹਾ ਕਿ ਸਰਕਾਰ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ। ਇਸ ਤੋਂ ਪਹਿਲੇ ਬਿ੍ਟਿਸ਼ ਮੈਡੀਕਲ ਐਸੋਸੀਏਸ਼ਨ ਵੀ ਪੀਪੀਈ ਕਿੱਟ ਅਤੇ ਸਰਜੀਕਲ ਗਾਊਨ ਦੀ ਕਮੀ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਚੁੱਕੀ ਹੈ।