ਕੁਲੈਕਟਰ ਨੂੰ ਮਹਿੰਗਾ ਪਿਆ ਨੌਜਵਾਨ ਨੂੰ ਥੱਪੜ ਮਾਰਨਾ, ਮੁੱਖ ਮੰਤਰੀ ਨੇ ਨੌਕਰੀ ਤੋਂ ਹਟਾਇਆ (ਵੀਡੀਓ)

TeamGlobalPunjab
2 Min Read

 

ਮੁੱਖ ਮੰਤਰੀ ਨੇ ਪੀੜਤ ਨੌਜਵਾਨ ਅਤੇ ਉਸ ਦੇ ਪਰਿਵਾਰ ਤੋਂ ਮੰਗੀ ਮੁਆਫ਼ੀ

 

ਰਾਏਪੁਰ ਅਟਲ ਨਗਰ : ਇੱਕ ਨੌਜਵਾਨ ਦਾ ਮੋਬਾਈਲ ਤੋੜਣਾ ਅਤੇ ਫਿਰ ਉਸਨੂੰ ਥੱਪੜ ਮਾਰਨਾ ਸੂਬੇ ਦੇ ਇੱਕ ਵੱਡੇ ਅਫਸਰ ਨੂੰ ਇੰਨਾ ਮਹਿੰਗਾ ਪੈ ਗਿਆ ਕਿ ਉਸ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ। ਘਟਨਾ ਛੱਤੀਸਗੜ੍ਹ ਸੂਬੇ ਦੇ ਸੂਰਜਪੁਰ ਜ਼ਿਲ੍ਹੇ ਦੀ ਹੈ।

- Advertisement -

ਦਰਅਸਲ ਜ਼ਿਲ੍ਹੇ ਦੇ ਕੁਲੈਕਟਰ ਰਣਬੀਰ ਸ਼ਰਮਾ ਵਲੋਂ ਦਵਾਈ ਲੈਣ ਬਾਜ਼ਾਰ ਆਏ ਇੱਕ ਨੌਜਵਾਨ ਨੂੰ ਪਹਿਲਾਂ ਡਾਂਟਿਆ ਗਿਆ, ਉਸਦਾ ਮੋਬਾਈਲ ਖੋਹ ਕੇ ਜ਼ਮੀਨ ‘ਤੇ ਪਟਕਾ ਮਾਰਿਆ ਅਤੇ ਇਸ ਤੋਂ ਬਾਅਦ ਉਸਦੇ ਥੱਪੜ ਜੜ੍ਹ ਦਿੱਤਾ ਗਿਆ ਸੀ। (ਹੇਠਾਂ ਵੇਖੋ ਇਸ ਪੂਰੀ ਘਟਨਾ ਦਾ ਵੀਡੀਓ)

ਇਸ ਸਾਰੀ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਚਾਵਾਂ ‘ਚ ਆਏ ਸੂਰਜਪੁਰ ਜ਼ਿਲ੍ਹੇ ਦੇ ਕੁਲੈਕਟਰ ਰਣਬੀਰ ਸ਼ਰਮਾ ਦੀਆਂ ਮੁਸੀਬਤਾਂ ਫਿਲਹਾਲ ਵਧ ਗਈਆਂ ਹਨ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਉਨ੍ਹਾਂ ਨੂੰ ਤੁਰੰਤ ਆਹੁਦੇ ਤੋਂ ਹਟਾ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਛੱਤੀਸਗੜ੍ਹ ਸਰਕਾਰ ਨੇ ਇਹ ਫੈਸਲਾ ਕੀਤਾ ਹੈ।

ਇਸ ਸਬੰਧ ‘ਚ ਭੁਪੇਸ਼ ਬਘੇਲ ਨੇ ਇਕ ਟਵੀਟ ਕੀਤਾ ਹੈ ਇਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ , ”ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸੂਰਜਪੁਰ ਕੁਲੈਕਟਰ ਰਣਬੀਰ ਸ਼ਰਮਾ ਦੁਆਰਾ ਇਕ ਨੌਜਵਾਨ ਨੂੰ ਥੱਪੜ ਮਾਰਨ ਦਾ ਮਾਮਲਾ ਮੇਰੇ ਨੋਟਿਸ ‘ਚ ਆਇਆ ਹੈ। ਇਹ ਬੇਹੱਦ ਦੁਖੀ ਤੇ ਨਿੰਦਾਜਨਕ ਹੈ। ਛੱਤੀਸਗੜ੍ਹ ‘ਚ ਇਸ ਤਰ੍ਹਾਂ ਬਤਮੀਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੁਲੈਕਟਰ ਰਣਬੀਰ ਸ਼ਰਮਾ ਨੂੰ ਤੁਰੰਤ ਪ੍ਰਭਾਵ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।”

 

ਇੰਨਾ ਹੀ ਨਹੀਂ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਨੌਜਵਾਨ ਅਤੇ ਉਸਦੇ ਪਰਿਵਾਰ ਤੋਂ ਵੀ ਮੁਆਫੀ ਮੰਗੀ ਹੈ ।

ਹੁਣ ਵੇਖੋ ਉਸ ਪੂਰੀ ਘਟਨਾ ਦਾ ਵੀਡੀਓ ਜਿਸ ਕਾਰਨ ਕੁਲੈਕਟਰ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ।

ਉਧਰ ਕੁਲੈਕਟਰ ਰਣਬੀਰ ਸ਼ਰਮਾ ਨੇ ਵੀ ਇਸ ਘਟਨਾ ‘ਤੇ ਮਾਫੀ ਮੰਗੀ ਹੈ। ਉਨ੍ਹਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਠ ਰਹੇ ਸਵਾਲਾਂ ‘ਤੇ ਇਕ ਵ੍ਹਟਸਐਪ ਗਰੁੱਪ ‘ਚ ਜਨਤਕ ਤੌਰ ‘ਤੇ ਮਾਫੀ ਮੰਗੀ ਹੈ।

ਹਾਲਾਂਕਿ ਕੁਝ ਵਿਰੋਧੀ ਆਗੂਆਂ ਅਤੇ ਆਮ ਲੋਕਾਂ ਨੇ ਕੁਲੈਕਟਰ ਨੂੰ ਪੱਕੇ ਤੌਰ ਤੇ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

 

Share this Article
Leave a comment