ਸਿੰਘੂ ਬਾਰਡਰ ‘ਤੇ ਰਵਨੀਤ ਬਿੱਟੂ ਦਾ ਜ਼ਬਰਦਸਤ ਵਿਰੋਧ, ਲੱਥੀ ਪੱਗ, ਗੱਡੀ ਦੇ ਸ਼ੀਸ਼ੇ ਤੋੜੇ

TeamGlobalPunjab
2 Min Read

ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਵਿੱਚ ਕਿਸਾਨਾਂ ਦਾ ਧਰਨਾ ਜਾਰੀ ਹੈ। ਅੱਜ ਇਸ ਧਰਨੇ ‘ਚ ਸ਼ਾਮਲ ਹੋਣ ਲਈ ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਪਹੁੰਚੇ। ਪਰ ਰਵਨੀਤ ਬਿੱਟੂ ਨੂੰ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ। ਗੁੱਸੇ ਵਿੱਚ ਆਏ ਅੰਦੋਲਨਕਾਰੀ ਕਿਸਾਨਾਂ ਨੇ ਰਵਨੀਤ ਬਿੱਟੂ ਨੂੰ ਧਰਨੇ ਵਾਲੀ ਥਾਂ ਤੋਂ ਵਾਪਸ ਜਾਣ ਲਈ ਕਿਹਾ। ਇਸ ਦੌਰਾਨ ਕਿਸਾਨਾਂ ਨੇ ਰਵਨੀਤ ਬਿੱਟੂ ਦਾ ਘਿਰਾਓ ਕੀਤਾ। ਕਾਂਗਰਸੀ ਐਮਪੀ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

ਰਵਨੀਤ ਬਿੱਟੂ ਜਿਵੇਂ ਹੀ ਅੱਗੇ ਵੱਧਣ ਲੱਗੇ ਤਾਂ ਕਿਸਾਨਾਂ ਨੇ ਧੱਕਾਮੁੱਕੀ ਵੀ ਕੀਤੀ ਜਿਸ ਦੌਰਾਨ ਉਨ੍ਹਾਂ ਦੀ ਪੱਗ ਵੀ ਲੱਥ ਗਈ। ਇੰਨਾ ਹੀ ਨਹੀਂ ਰਵਨੀਤ ਬਿੱਟੂ ਦੀ ਗੱਡੀ ਨਾਲ ਵੀ ਭੰਨਤੋੜ ਕੀਤੀ ਗਈ। ਕਾਂਗਰਸੀ ਐਮਪੀ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਮਾਹੌਲ ਭੱਖਦਾ ਦੇਖ ਰਵਨੀਤ ਬਿੱਟੂ ਨੂੰ ਅੰਦੋਲਨ ਵਾਲੀ ਥਾਂ ਤੋਂ ਵਾਪਸ ਜਾਣਾ ਪਿਆ।

ਸਾਂਸਦ ਰਵਨੀਤ ਬਿੱਟੂ ਸਿੰਘੂ ਬਾਰਡਰ ‘ਤੇ ਸਥਿਤ ਗੁਰੂ ਤੇਗ ਬਹਾਦਰ ਵਾਰ ਮੈਮੋਰੀਅਲ ਹਾਲ ‘ਚ ਕਿਸਾਨਾਂ ਕੋਲ ਆਏ ਸਨ, ਪਰ ਕਿਸਾਨਾਂ ਨੂੰ ਉਹਨਾਂ ਦੀ ਆਮਦ ਸਵੀਕਾਰ ਨਹੀਂ ਹੋਈ। ਰਵਨੀਤ ਬਿੱਟੂ ਵੀ ਪਿੱਛਲੇ ਕਈ ਦਿਨਾਂ ਤੋਂ ਤਿੰਨਾਂ ਖੇਤੀ ਕਾਨੂੰਨਾਂ ਖਿਲਾਫ਼ ਆਪਣੇ ਕਾਂਗਰਸੀ ਸਾਂਸਦਾਂ ਨਾਲ ਧਰਨਾ ਦੇ ਰਹੇ ਹਨ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਸਾਫ਼ ਕਿਹਾ ਹੋਇਆ ਹੈ ਕਿ ਕਿਸਾਨੀ ਸਟੇਜ ‘ਤੇ ਕਿਸੇ ਵੀ ਸਿਆਸੀ ਪਾਰਟੀ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ। ਇਸ ਨੂੰ ਆਮ ਲੋਕਾਂ ਦਾ ਸੰਘਰਸ਼ ਬਣਾਉਣ ਲਈ ਸਾਰੇ ਸਿਆਸੀ ਲੀਡਰਾਂ ਦਾ ਬਾਈਕਾਟ ਕੀਤਾ ਗਿਆ।

- Advertisement -

Share this Article
Leave a comment