ਬਾਲੀਵੁੱਡ ਨੂੰ ਹਿੱਟ ਹਾਰਰ ਫਿਲਮਾਂ ਦੇਣ ਵਾਲੇ ਮਸ਼ਹੂਰ ਡਾਇਰੈਕਟਰ ਦਾ ਦਿਹਾਂਤ

TeamGlobalPunjab
1 Min Read

ਪੁਰਾਣੀ ਹਵੇਲੀ ਤੇ ਤਹਿਖਾਨਾ ਵਰਗੀਆਂ ਹਾਰਰ ਫਿਲਮਾਂ ਲਈ ਚਰਚਿਤ ਸ਼ਾਮ ਸ਼ਿਆਮ ਭਰਾਵਾਂ ‘ਚੋਂ ਇੱਕ ਨਿਰਦੇਸ਼ਕ ਸ਼ਿਆਮ ਰਾਮਸੇ ਦਾ ਬੁੱਧਵਾਰ ਨੂੰ ਮੁੰਬਈ ਦੇ ਇੱਕ ਹਸਪਤਾਲ ‘ਚ ਸਵੇਰੇ ਦਿਹਾਂਤ ਹੋ ਗਿਆ। 67 ਸਾਲਾ ਸ਼ਿਆਮ ਰਾਮਸੇ ਨਿਊਮੋਨੀਆ ਨਾਲ ਪੀੜਤ ਸਨ। ਸ਼ਿਆਮ ਰਾਮਸੇ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਸਿਹਤ ਠੀਕ ਨਹੀਂ ਹੋਣ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਅੱਜ ਸਵੇਰੇ ਹੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਇਲਾਜ ਦੌਰਾਨ ਉਨ੍ਹਾਂ ਦਾ ਹਸਪਤਾਲ ਵਿੱਚ ਦਿਹਾਂਤ ਹੋ ਗਿਆ ।

ਸ਼ਿਆਮ ਰਾਮਸੇ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਦੋ ਬੇਟੀਆਂ ਸਾਸ਼ਾ ਅਤੇ ਨਿਮਰਤਾ ਹਨ। ਸ਼ਿਆਮ ਭਾਰਤੀ ਸਿਨਮਾ ‘ਚ ਹਾਰਰ ਫਿਲਮਾਂ ਦੀ ਵਜ੍ਹਾ ਨਾਲ ਲੰਬੇ ਸਮੇਂ ਤੱਕ ਇੱਕ ਖਾਸ ਜਗ੍ਹਾ ਰੱਖਣ ਵਾਲੇ ਰਾਮਸੇ ਭਰਾਵਾਂ ‘ਚੋਂ ਇੱਕ ਸਨ। ਰਾਮਸੇ ਬਰਦਰਸ ਨੇ 1970 ਅਤੇ 1980 ‘ਚ ਘੱਟ ਬਜਟ ‘ਚ ਹਾਰਰ ਫਿਲਮਾਂ ਬਣਾਈਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।

ਮੰਨਿਆ ਜਾਂਦਾ ਹੈ ਕਿ ਇਨ੍ਹਾਂ ਹਾਰਰ ਫਿਲਮਾਂ ਦੇ ਪਿੱਛੇ ਅਸਲੀ ਸੋਚ ਸ਼ਿਆਮ ਰਾਮਸੇ ਦੀ ਹੁੰਦੀ ਸੀ। ਉਨ੍ਹਾਂਨੇ ਦੋ ਗਜ ਜ਼ਮੀਨ ਦੇ ਹੇਠਾਂ, ਔਰ ਕੌਣ, ਅੰਧੇਰਾ, ਘੂੰਘਰੂ ਦੀ ਆਵਾਜ਼, ਦਰਵਾਜ਼ਾ, ਪੁਰਾਣਾ ਮੰਦਿਰ ਅਤੇ ਵਿਰਾਨਾ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ ।

Share this Article
Leave a comment