ਕੈਨੇਡਾ ਦੇ ਡੈਲਟਾ ਸ਼ਹਿਰ ਤੋਂ ਲਾਪਤਾ 88 ਸਾਲਾ ਪੰਜਾਬੀ ਬਜ਼ੁਰਗ ਦੀ ਮਿਲੀ ਮ੍ਰਿਤਕ ਦੇਹ

TeamGlobalPunjab
3 Min Read

ਡੈਲਟਾ : ਕੈਨੇਡਾ ਦੇ ਡੈਲਟਾ ਸ਼ਹਿਰ ਤੋਂ ਕਈ ਦਿਨਾਂ ਤੋਂ ਲਾਪਤਾ 88 ਸਾਲ ਦੇ ਜਰਨੈਲ ਸਿੰਘ ਸੰਘੇੜਾ ਦੀ ਮ੍ਰਿਤਕ ਦੇਹ ਸਵੈਨਸ਼ਨ ਅਤੇ ਨੋਰਡਲ ਵੇਅ ਇਲਾਕੇ ‘ਚੋਂ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਲਾਸ਼ ਸਬੰਧੀ ਫੋਨ ਤੇ ਜਾਣਕਾਰੀ ਮਿਲੀ ਸੀ।

- Advertisement -

ਦੱਸ ਦਈਏ ਕਿ ਪੁਲਿਸ ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਸੀ ਕਿ 15 ਮਈ ਦੀ ਸਵੇਰ ਤਿੰਨ ਜਣੇ ਜਰਨੈਲ ਸਿੰਘ ਦੇ ਕੋਲੋਂ ਲੰਘੇ ਜਿਨ੍ਹਾਂ ਨੂੰ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਡੇਲਟਾ ਪੁਲਿਸ ਦੇ ਬੁਲਾਰੇ ਕ੍ਰਿਸ ਲੀਕੌਫ਼ ਨੇ ਜਾਣਕਾਰੀ ਦਿੰਦੇ ਦੱਸਿਆ 15 ਮਈ ਨੂੰ ਸਵੇਰੇ 9.15 ਦੇ ਲਗਭਗ ਜਰਨੈਲ ਸਿੰਘ ਸੰਘੇੜਾ ਨੂੰ 112ਵੀਂ ਸਟ੍ਰੀਟ ਦੇ 8900 ਬਲਾਕ ਵਿਚ ਵੇਖਿਆ ਗਿਆ ਅਤੇ ਉਸ ਵੇਲੇ ਇਕ ਜੋੜੇ ਸਣੇ ਤਿੰਨ ਜਣੇ ਉਨ੍ਹਾਂ ਕੋਲੋਂ ਲੰਘੇ। ਪੁਲਿਸ ਇਨ੍ਹਾਂ ਤਿੰਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਸੀ ਤਾਂ ਕਿ ਜਰਨੈਲ ਸਿੰਘ ਦਾ ਪਤਾ ਲੱਗ ਸਕੇ।

- Advertisement -

ਪੁਲਿਸ ਮੁਤਾਬਕ ਬਾਅਦ ਵਿਚ ਜਰਨੈਲ ਸਿੰਘ ਨੂੰ 112ਵੀਂ ਸਟ੍ਰੀਟ ਦੇ 9200 ਬਲਾਕ ਵਿਚ ਵੇਖਿਆ ਗਿਆ ਜਦੋਂ ਉਹ 92 ਏ ਐਵੇਨਿਊ ਵੱਲ ਜਾ ਰਹੇ ਸਨ। ਪੁਲਿਸ ਨੇ ਲੋਕਾਂ ਨੂੰ  ਅਪੀਲ ਕੀਤੀ ਸੀ ਕਿ ਜੇ ਕਿਸੇ ਕੋਲ ਜਰਨੈਲ ਸਿੰਘ ਸੰਘੇੜਾ ਵਾਰੇ ਕੋਈ ਜਾਣਕਾਰੀ ਹੋਵੇ ਤਾਂ ਸੰਪਰਕ ਕੀਤਾ ਜਾਵੇ।

Share this Article
Leave a comment