ਦਿਲਜੀਤ ਦੁਸਾਂਝ ਦੀ ਫੀਲਮ “ਅਮਰ ਸਿੰਘ ਚਮਕੀਲਾ” ਦਾ ਟੀਜ਼ਰ ਹੋਇਆ ਰਿਲੀਜ਼

Rajneet Kaur
2 Min Read

ਨਿਊਜ਼ ਡੈਸਕ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਜਾਣੇ-ਪਛਾਣੇ ਗਾਇਕ ਅਮਰ ਸਿੰਘ ਚਮਕੀਲਾ ‘ਤੇ ਬਣੀ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ “ਅਮਰ ਸਿੰਘ ਚਮਕੀਲਾ” ਨੂੰ ਦੇਖਣ ਲਈ ਦਰਸ਼ਕ ਉਤਸੁਕ ਹੋ ਰਹੇ ਹਨ। ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਿਤ, ਇਹ ਬਾਇਓਪਿਕ ਪ੍ਰਸਿੱਧ ਪੰਜਾਬੀ ਗਾਇਕ ਅਮਰ ਸਿੰਘ ‘ਤੇ ਅਧਾਰਿਤ ਹੈ।

ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਫਿਲਮ ਅਮਰ ਸਿੰਘ ਚਮਕੀਲਾ ਦਾ ਟੀਜ਼ਰ ਸ਼ੇਅਰ ਕੀਤਾ ਹੈ। ਗਾਇਕ ਨੇ ਟੀਜ਼ਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਜੋ ਨਾਮ ਸਾਲਾਂ ਤੋਂ ਤੁਹਾਡੇ ਦਿਲ ਅਤੇ ਦਿਮਾਗ ਤੇ ਛਾਇਆ ਹੈ, ਉਹ ਹੁਣ ਤੁਹਾ਼ਡੇ ਸਾਹਮਣੇ ਆਇਆ ਹੈ…ਪੰਜਾਬ ਦੇ ਸਭ ਤੋਂ ਵੱਧ ਰਿਕਾਰਡ ਵਿਕਣ ਵਾਲੇ ਕਲਾਕਾਰ ਅਮਰ ਸਿੰਘ # ਚਮਕੀਲਾ ਦੀ ਅਣਕਹੀ ਕਹਾਣੀ ਦੇਖੋ, ਜਲਦੀ ਹੀ ਸਿਰਫ Netflix ‘ਤੇ ਆ ਰਿਹਾ ਹੈ!

ਅਮਰ ਸਿੰਘ ਚਮਕੀਲਾ ਭਾਵੇਂ ਅੱਜ ਇਸ ਦੁਨੀਆ ‘ਚ ਨਹੀਂ ਹਨ ਪਰ ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਨੂੰ ਓਨਾ ਹੀ ਪਿਆਰ ਕਰਦੇ ਹਨ। ਅਮਰ ਸਿੰਘ ਚਮਕੀਲਾ ਪੰਜਾਬ ਦਾ ਸਭ ਤੋਂ ਵੱਧ ਰਿਕਾਰਡ ਵਿਕਣ ਵਾਲਾ ਕਲਾਕਾਰ ਸੀ। ਚਮਕੀਲਾ ਦਾ ਕਤਲ 8 ਮਾਰਚ 1988 ਨੂੰ ਹੋਇਆ ਸੀ। ਟੀਜ਼ਰ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ ‘ਤੇ ਛਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment