ਦਿਲਜੀਤ ਦੁਸਾਂਝ ਨੇ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਸਰਕਾਰ ਦੀ ਨਾਕਾਮੀ ਨੂੰ ਠਹਿਰਾਇਆ ਜ਼ਿੰਮੇਵਾਰ

Rajneet Kaur
2 Min Read

ਨਿਊਜ਼ ਡੈਸਕ: ਦਿਲਜੀਤ ਦੁਸਾਂਝ ਨੇ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਸਰਕਾਰ ਦੀ ਨਾਕਾਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇੱਕ  ਇੰਟਰਵਿਊ ‘ਚ ਦਿਲਜੀਤ ਨੇ ਪਿਛਲੇ ਦਿਨੀਂ ਕਲਾਕਾਰਾਂ ਦੀਆਂ ਹੱਤਿਆਵਾਂ ‘ਤੇ ਆਪਣੀ ਚੁੱਪ ਤੋੜੀ ਤੇ ਇਸ ਲਈ ‘ਸਰਕਾਰ ਦੀ ਨਾਲਾਇਕੀ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਿੱਧੂ ਮੂਸੇਵਾਲਾ ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਦਿਲਜੀਤ ਨੇ ਕਿਹਾ, ‘ਇਨ੍ਹਾਂ ਸਾਰਿਆਂ ਨੇ ਸਖ਼ਤ ਮਿਹਨਤ ਕੀਤੀ। ਮੈਨੂੰ ਨਹੀਂ ਲੱਗਦਾ ਕਿ ਕੋਈ ਕਲਾਕਾਰ ਕਿਸੇ ਨਾਲ ਕੁਝ ਗਲਤ ਕਰ ਸਕਦਾ ਹੈ, ਮੈਂ ਆਪਣੇ ਤਜਰਬੇ ਦੀ ਗੱਲ ਕਰ ਰਿਹਾ ਹਾਂ। ਕਲਾਕਾਰ ਤੇ ਕਿਸੇ ਹੋਰ ਦੇ ਵਿਚਕਾਰ ਕੁਝ ਵੀ ਨਹੀਂ ਹੋ ਸਕਦਾ ਤਾਂ ਫਿਰ ਕੋਈ ਹੋਰ ਕਿਸੇ ਨੂੰ ਕਿਉਂ ਮਾਰੇਗਾ? ਇਹ ਬਹੁਤ ਹੀ ਦੁਖਦਾਈ ਗੱਲ ਹੈ। ਇਸ ਬਾਰੇ ਗੱਲ ਕਰਨਾ ਵੀ ਬਹੁਤ ਔਖਾ ਹੈ। ਤੁਹਾਡਾ ਸਿਰਫ਼ ਇੱਕ ਬੱਚਾ ਹੋਵੇ ਤੇ ਉਹ ਵੀ ਮਰ ਜਾਵੇ। ਉਸਦੇ ਮਾਤਾ-ਪਿਤਾ ਦੇ ਬਾਰੇ ਸੋਚੋ। ਉਹ ਕਿਸ ਤਰ੍ਹਾਂ ਰਹਿ ਰਹੇ ਹੋਣਗੇ। ਉਹ ਕਿਹੜੀ ਸਥਿਤੀ ਵਿਚ ਨੇ, ਤੁਸੀਂ ਸੋਚ ਵੀ ਨਹੀਂ ਸਕਦੇ। ਇਹ ਸਿਰਫ਼ ਓਹੀ ਜਾਣਦੇ ਹਨ।

ਦਿਲਜੀਤ ਨੇ ਕਿਹਾ ਕਿ ਇਹ 100 ਫ਼ੀਸਦੀ ਸਰਕਾਰ ਦੀ ਨਲਾਇਕੀ ਹੈ। ਇਹ ਰਾਜਨੀਤੀ ਹੈ ਤੇ ਰਾਜਨੀਤੀ ਬਹੁਤ ਗੰਦੀ ਹੈ। ਅਸੀਂ ਪਰਮਾਤਮਾ ਤੋਂ ਅਰਦਾਸ ਕਰ ਸਕਦੇ ਹਾਂ ਕਿ ਉਸਨੂੰ ਇਨਸਾਫ ਮਿਲੇ। ਅਸੀਂ ਦੁਨੀਆ ਵਿੱਚ ਇੱਕ-ਦੂਜੇ ਨੂੰ ਮਾਰਨ ਨਹੀਂ ਆਏ, ਪਰ ਇਹ ਬਹੁਤ ਪਹਿਲਾਂ ਤੋਂ ਹੋ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment