ਪ੍ਰਧਾਨ ਮੰਤਰੀ ਮੋਦੀ ਦੀ ਜਨਤਾ ਨੂੰ ਅਪੀਲ, ਇਸ ਦੀਵਾਲੀ ਫੌਜੀਆਂ ਨੂੰ ਸਲਾਮੀ ਵਜੋਂ ਦੀਵਾ ਜਗਾਓ

TeamGlobalPunjab
1 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਇਸ ਦੀਵਾਲੀ ਆਓ ਆਪਾਂ ਸਾਰੇ ਦੀਵਾ ਬਾਲ ਕੇ ਉਨ੍ਹਾਂ ਫੌਜੀਆਂ ਨੂੰ ਸਲਾਮੀ ਦੇਈਏ, ਜਿਹੜੇ ਬੇਖ਼ੌਫ਼ ਹੋ ਕੇ ਸਾਡੇ ਰਾਸ਼ਟਰ ਦੀ ਰੱਖਿਆ ਕਰਦੇ ਹਨ।

ਇੱਕ ਟਵੀਟ ’ਚ ਪ੍ਰਧਾਨ ਮੰਤਰੀ ਨੇ ਕਿਹਾ, ‘ਇਸ ਦੀਵਾਲੀ, ਆਓ ਆਪਾਂ ਸਾਰੇ ਦੀਵੇ ਬਾਲ ਕੇ ਉਨ੍ਹਾਂ ਸੈਨਿਕਾਂ ਨੂੰ ਸਲਾਮੀ ਦੇਈਏ, ਜਿਹੜੇ ਬੇਖ਼ੌਫ਼ ਹੋ ਕੇ ਸਾਡੇ ਰਾਸ਼ਟਰ ਦੀ ਰੱਖਿਆ ਕਰਦੇ ਹਨ। ਸਾਡੇ ਸੈਨਿਕਾਂ ਦੇ ਬੇਮਿਸਾਲ ਹੌਸਲੇ ਦਾ ਸ਼ੁਕਰੀਆ ਅਦਾ ਕਰਨ ਲਈ ਸ਼ਬਦ ਵੀ ਇਨਸਾਫ਼ ਨਹੀਂ ਕਰ ਪਾਉਂਦੇ। ਅਸੀਂ ਸਰਹੱਦ ਉੱਤੇ ਡਟੇ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਵੀ ਧੰਨਵਾਦੀ ਹਾਂ।’

Share this Article
Leave a comment