ਕੰਗਨਾ ਰਣੌਤ ਨੇ ਦਿਲਜੀਤ ਦੁਸਾਂਝ ਨੂੰ ਕਹਿ ਦਿੱਤਾ, ਕਰਨ ਜੌਹਰ ਦਾ ਪਾਲਤੂ, ਫਿਰ ਦਿਲਜੀਤ ਨੇ ਵੀ ਦਿੱਤਾ ਠੋਕਵਾਂ ਜਵਾਬ

TeamGlobalPunjab
4 Min Read

ਮੁੰਬਈ: ਕੰਗਨਾ ਰਣੌਤ ਨੇ ਹਾਲ ਹੀ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਜੋ ਪੰਜਾਬ ਦੇ ਲੋਕਾਂ ਸਣੇ ਪੰਜਾਬੀ ਇੰਡਸਟਰੀ ਨੂੰ ਵੀ ਪਸੰਦ ਨਹੀਂ ਆਈ। ਪੰਜਾਬੀ ਇੰਡਸਟਰੀ ਦੇ ਕਈ ਸੈਲੇਬਸ ਨੇ ਉਨ੍ਹਾਂ ਨੂੰ ਕਰੜੇ ਹੱਥੀਂ ਲਿਆ। ਇਸ ਮਾਮਲੇ ‘ਤੇ ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਵੀ ਕੰਗਨਾ ‘ਤੇ ਵਾਰ ਕਰਦੇ ਹੋਏ ਟਵੀਟ ਕੀਤਾ ਸੀ। ਹੁਣ ਕੰਗਨਾ ਨੇ ਦਿਲਜੀਤ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਉਸਨੂੰ ਕਰਨ ਜੌਹਰ ਦਾ ਪਾਲਤੂ ਬੋਲ ਦਿੱਤਾ।

ਦਿਲਜੀਤ ਦੋਸਾਂਝ ਨੇ ਕੰਗਨਾ ਰਣੌਤ ‘ਤੇ ਜ਼ਬਰਦਸਤ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਬੀਬੀ ਮਹਿੰਦਰ ਕੌਰ ਦੀ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਸੀ ਅਤੇ ਕੰਗਨਾ ਨੂੰ ਟਾਰਗੇਟ ਕਰਦੇ ਹੋਏ ਲਿਖਿਆ ਸੀ, ‘ਕਿਸੇ ਨੂੰ ਇੰਨਾ ਅੰਨ੍ਹਾ ਵੀ ਨਹੀਂ ਹੋਣਾ ਚਾਹੀਦਾ ਕੁਝ ਵੀ ਬੋਲੀ ਤੁਰੀ ਜਾਂਦੀ ਹੈ।’

ਹੁਣ ਕੰਗਨਾ ਨੇ ਇਸ ਦਾ ਰਿਪਲਾਈ ਕਰਦੇ ਹੋਏ ਲਿਖਿਆ, ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ਼ ਵਿੱਚ ਆਪਣੀ ਨਾਗਰਿਕਤਾ ਲਈ ਅੰਦੋਲਨ ਕਰ ਰਹੀ ਸੀ ਉਹੀ ਦਾਦੀ ਬਿਲਕਿਸ ਬਾਨੋ ਕਿਸਾਨ ਅੰਦੋਲਨ ‘ਚ ਵੀ ਨਜ਼ਰ ਆਈ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ, ਕੀ ਡਰਾਮਾ ਲਗਾਇਆ ਤੁਸੀਂ ਲੋਕਾਂ ਨੇ ? ਇਹ ਸਭ ਹੁਣੇ ਬੰਦ ਕਰੋ।

ਕੰਗਨਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਦਿਲਜੀਤ ਨੇ ਕਿਹਾ, ਤੂੰ ਜਿੰਨੇ ਲੋਕਾਂ ਨਾਲ ਫ਼ਿਲਮਾਂ ਕੀਤੀਆਂ ਤੂੰ ਉਨ੍ਹਾਂ ਸਭ ਦੀ ਪਾਲਤੂ ਐ, ਫਿਰ ਤਾਂ ਲਿਸਟ ਲੰਬੀ ਹੋ ਜਾਊ। ਇਹ ਬਾਲੀਵੁੱਡ ਵਾਲੇ ਨੀ ਪੰਜਾਬ ਵਾਲੇ ਆ ਹਿੱਕ ਤੇ ਵੱਜ ਸਾਡੇ। ਝੂਠ ਬੋਲ ਕੇ ਲੋਕਾਂ ਨੂੰ ਭੜਕਾਉਣਾ ਤੇ ਇਮੋਸ਼ਨ ਨਾਲ ਖੇਡਣਾ ਓ ਤਾਂ ਤੂੰ ਚੰਗੀ ਤਰ੍ਹਾਂ ਜਾਣਦੀ ਹੈ।

ਦਿਲਜੀਤ ਨੇ ਜੋ ਵੀਡੀਓ ਸ਼ੇਅਰ ਕੀਤੀ ਸੀ ਉਸ ਵਿਚ ਮਹਿੰਦਰ ਕੌਰ ਕਹਿ ਰਹੀ ਹਨ ਕਿ ਬੀਤੇ ਜ਼ਮਾਨੇ ਤੋਂ ਕਿਸਾਨੀ ਕਰ ਰਹੀ ਹਾਂ ਅਤੇ ਇਸ ਅੰਦੋਲਨ ਵਿੱਚ ਸ਼ਾਮਿਲ ਹੋਣ ਦਾ ਉਨ੍ਹਾਂ ਦਾ ਪੂਰਾ ਹੱਕ ਹੈ। ਉਨ੍ਹਾਂ ਨੇ ਕੰਗਨਾ ਨੂੰ ਕਿਹਾ ਉਹ ਇੱਥੇ ਆਵੇ ਮੇਰੇ ਨਾਲ ਲੱਗੇ ਖੇਤੀ ਦੇ ਔਜ਼ਾਰ ਫੜੇ ਪਤਾ ਚੱਲੇ ਕਿ ਕਿੰਨਾ ਮੁਸ਼ਕਿਲ ਹੈ ਕਿਸਾਨਾਂ ਦਾ ਕੰਮ। ਉਹ ਆਪ ਦਿਹਾੜੀ ‘ਤੇ ਜਾਵੇ ਅਸੀਂ ਉਸ ਨੂੰ ਸ਼ਾਮ ਨੂੰ ਹਜ਼ਾਰ ਰੁਪਏ ਦੇ ਕੇ ਤੋਰਾਂਗੇ।

Share This Article
Leave a Comment