ਨਿਊਜ਼ ਡੈਸਕ – ਸਿਹਤਮੰਦ ਰਹਿਣ ਲਈ, ਸਰੀਰ ‘ਚ ਖੂਨ ਦਾ ਸੰਚਾਰ ਸਹੀ ਢੰਗ ਨਾਲ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਖੂਨ ‘ਚ ਹੀਮੋਗਲੋਬਿਨ ਦੀ ਮਾਤਰਾ ਘੱਟ ਜਾਵੇ, ਤਾਂ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਹੀਮੋਗਲੋਬਿਨ ਦੀ ਘਾਟ ਨਾਲ ਬੇਚੈਨੀ ਤੇ ਥਕਾਵਟ ਮਹਿਸੂਸ ਹੁੰਦੀ ਹੈ। ਇਹ ਜਰੂਰੀ ਹੈ ਕਿ ਖੂਨ ‘ਚ ਹੀਮੋਗਲੋਬਿਨ ਦੀ ਮਾਤਰਾ ਪੂਰੀ ਰਹੇ। ਸਰਦੀਆਂ ਦੇ ਮੌਸਮ ‘ਚ ਠੰਢ ਕਰਕੇ ਸਰੀਰ ਕਮਜੋਰ ਹੋ ਜਾਂਦਾ ਹੈ ਤੇ ਹੀਮੋਗਲੋਬਿਨ ਦੀ ਘਾਟ ਹੋਰ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜਾਂ ਸਰੀਰ ‘ਚ ਹੀਮੋਗਲੋਬਿਨ ਦੀ ਮਾਤਰਾ ਵਧਾਉਣ ‘ਚ ਮਦਦ ਕਰਦੀਆਂ ਹਨ।
ਚੁਕੰਦਰ ਦੀ ਵਰਤੋਂ
ਚੁਕੰਦਰ ਦੀ ਵਰਤੋਂ ਸਿਹਤ ਲਈ ਬਹੁਤ ਚੰਗੀ ਹੈ। ਚੁਕੰਦਰ ਨਾ ਸਿਰਫ ਸਰੀਰ ‘ਚ ਖੂਨ ਦੀ ਮਾਤਰਾ ਨੂੰ ਵਧਾਉਂਦੀ ਹੈ ਬਲਕਿ ਖੂਨ ਨੂੰ ਸਾਫ ਵੀ ਕਰਦੀ ਹੈ। ਬਹੁਤ ਸਾਰੇ ਲੋਕ ਚੁਕੰਦਰ ਨੂੰ ਕੱਚੇ ਸਲਾਦ ਦੇ ਰੂਪ ‘ਚ ਖਾਣਾ ਪਸੰਦ ਕਰਦੇ ਹਨ, ਜਦਕਿ ਕੁਝ ਲੋਕ ਇਸ ਨੂੰ ਜੂਸ ਦੇ ਰੂਪ ‘ਚ ਵੀ ਪੀਂਦੇ ਹਨ। ਸਾਨੂੰ ਹਫ਼ਤੇ ‘ਚ ਘੱਟ ਤੋਂ ਘੱਟ ਦੋ ਵਾਰ ਚੁਕੰਦਰ ਦੀ ਵਰਤੋਂ ਕਰਨੀ ਚਹੀਦੀ ਹੈ।
ਅਨਾਰ ਦਾ ਜੂਸ
- Advertisement -
ਖੂਨ ‘ਚ ਹੀਮੋਗਲੋਬਿਨ ਦੀ ਮਾਤਰਾ ਵਧਾਉਣ ਲਈ ਅਨਾਰ ਦਾ ਸੇਵਨ ਕਰਨਾ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਹੈ। ਤੁਸੀਂ ਚਾਹੋ ਤਾਂ ਅਨਾਰ ਨੂੰ ਜੂਸ ਦੇ ਤੌਰ ‘ਤੇ ਵੀ ਇਸਤੇਮਾਲ ਕਰ ਸਕਦੇ ਹੋ।
ਸੰਤਰੇ ਦਾ ਫਲ
ਸੰਤਰਾ ਵਿਟਾਮਿਨ-ਸੀ ਦਾ ਇੱਕ ਵੱਡਾ ਸਰੋਤ ਹੈ। ਇਸ ਨੂੰ ਜੂਸ ਦੇ ਰੂਪ ‘ਚ ਵੀ ਵਰਤਿਆ ਜਾ ਸਕਦਾ ਹੈ।
ਫਾਇਦੇਮੰਦ ਹੈ ਗੁੜ
ਗੁੜ ਨੂੰ ਲੋਹੇ ਦਾ ਪ੍ਰਮੁੱਖ ਸਰੋਤ ਮੰਨਿਆ ਜਾਂਦਾ ਹੈ ਤੇ ਇਸਦੀ ਤਸੀਰ ਵੀ ਗਰਮ ਹੁੰਦੀ ਹੈ। ਗੁੜ ਦੀ ਵਰਤੋਂ ਨਾਲ ਖੂਨ ਦਾ ਗੇੜ ਵਧਦਾ ਹੈ ਤੇ ਹੀਮੋਗਲੋਬਿਨ ਦੀ ਸਮੱਸਿਆ ਨੂੰ ਦੂਰ ਕਰਨ ‘ਚ ਵੀ ਸਹਾਇਤਾ ਮਿਲਦੀ ਹੈ।
- Advertisement -
ਗਾਜਰ ਦੇ ਲਾਭ
ਗਾਜਰ ਦੀ ਵਰਤੋਂ ਅਸੀਂ ਹਲਵੇ, ਸਲਾਦ, ਸਬਜ਼ੀ ਤੇ ਜੂਸ ਦੇ ਰੂਪ ‘ਚ ਕਰ ਸਕਦੇ ਹਾਂ। ਗਾਜਰ ‘ਚ ਮੌਜੂਦ ਬੀਟਾ ਕੈਰੋਟਿਨ ਹੀਮੋਗਲੋਬਿਨ ਨੂੰ ਵਧਾਉਣ ਦਾ ਕੰਮ ਕਰਦਾ ਹੈ, ਪਰ ਗਰਭ ਅਵਸਥਾ ‘ਚ ਗਾਜਰ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਟਮਾਟਰ ਵਿਟਾਮਿਨ-ਸੀ ਦਾ ਸਰੋਤ
ਟਮਾਟਰਾਂ ਵਿਚ ਮੌਜੂਦ ਐਂਟੀ ਆਕਸੀਡੈਂਟਾਂ ਦੀ ਮਾਤਰਾ ਹੀਮੋਗਲੋਬਿਨ ਨੂੰ ਵਧਾਉਣ ‘ਚ ਮਦਦ ਕਰਦੀ ਹੈ। ਟਮਾਟਰ ‘ਚ ਵਿਟਾਮਿਨ-ਸੀ ਦੀ ਕਾਫ਼ੀ ਮਾਤਰਾ ਹੁੰਦੀ ਹੈ ਤੇ ਟਮਾਟਰ ਦੀ ਵਰਤੋਂ ਜੂਸ ਜਾਂ ਸੂਪ ਦੇ ਰੂਪ ‘ਚ ਕਰ ਸਕਦੇ ਹਾਂ।