ਮੁੰਬਈ: 98 ਸਾਲਾਂ ਅਦਾਕਾਰ ਦਿਲੀਪ ਕੁਮਾਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।ਇਹ ਜਾਣਕਾਰੀ ਉਨ੍ਹਾਂ ਦੀ ਪਤਨੀ ਅਤੇ ਦਿੱਗਜ ਅਭਿਨੇਤਰੀ ਸਾਇਰਾ ਬਾਨੋ ਨੇ ਦਿੱਤੀ ਕਿ ਦਿਲੀਪ ਕੁਮਾਰ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਸਾਇਰਾ ਬਾਨੋ ਨੇ ਦੱਸਿਆ ਕਿ ਅਦਾਕਾਰ ਨੂੰ ਬੀਤੇ ਕੁੱਝ ਦਿਨਾਂ ਤੋਂ ਸਾਹ ਲੈਣ ’ਚ ਤਕੀਲਫ ਹੋ ਰਹੀ ਸੀ। ਡਾਕਟਰਾਂ ਦੀ ਇਕ ਮਾਹਰ ਟੀਮ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖ ਰਹੀ ਹੈ।
ਪਿਛਲੇ ਮਹੀਨੇ ਦਿਲੀਪ ਕੁਮਾਰ ਨੂੰ ਕੁਝ ਚੈਕਅੱਪ ਲਈ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਸਮੇਂ 2 ਦਿਨ ਤੱਕ ਦਾਖ਼ਲ ਹੋਣ ਤੋਂ ਬਾਅਦ ਫਿਰ ਦਿਲੀਪ ਕੁਮਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਉਦੋਂ ਅਦਾਕਾਰਾ ਅਤੇ ਪਤਨੀ ਸਾਇਰਾ ਬਾਨੋ ਨੇ ਅਦਾਕਾਰ ਲਈ ਦੁਆ ਕਰਨ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਸੀ।