ਲਓ ਬਈ ਹੁਣ ਡੀਜ਼ਲ ਦੀ ਵੀ ਆਨ ਲਾਈਨ ਡਿਲਿਵਰੀ ਹੋਈ ਸ਼ੁਰੂ! ਜਾਣੋ ਬੁਕਿੰਗ ਦਾ ਤਰੀਕਾ

TeamGlobalPunjab
2 Min Read

ਅੱਜ ਕੱਲ੍ਹ ਹਰ ਕਿਸੇ ਚੀਜ਼ ਦੀ ਆਨ ਲਾਈਨ ਸ਼ਾਪਿੰਗ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਸ਼ਾਪਿੰਗ ਰਾਹੀਂ ਜਿੱਥੇ ਪਹਿਲਾਂ ਖਾਣਾ, ਮੋਬਾਇਲ ਕੱਪੜੇ ਆਦਿ ਮੰਗਵਾਏ ਜਾ ਸਕਦੇ ਸਨ। ਉੱਥੇ ਹੁਣ ਡੀਜ਼ਲ ਵੀ ਆਨ ਲਾਈਨ ਮੰਗਵਾਇਆ ਜਾ ਸਕੇਗਾ। ਜਾਣਕਾਰੀ ਮੁਤਾਬਿਕ ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ (ਬੀਪੀਸੀਐਲ) ਨੇ ਨੋਇਡਾ ਤੋਂ ਇੱਕ ਮੋਬਾਈਲ ਪੈਟਰੋਲ ਪੰਪ ਦੀ ਸ਼ੁਰੂਆਤ  ਕੀਤੀ ਹੈ। ਦੱਸਣਯੋਗ ਇਹ ਵੀ ਹੈ ਕਿ ਇਹ ਘਰ-ਘਰ ਡੀਜ਼ਲ ਪ੍ਰਦਾਨ ਕਰਨ ਵਾਲਾ ਦਿੱਲੀ-ਐਨਸੀਆਰ ਦਾ ਪਹਿਲਾ ਪੈਟਰੋਲ ਪੰਪ ਹੋਵੇਗਾ। ਕੰਪਨੀ ਨੇ ਇਹ ਸੇਵਾ ਨੋਇਡਾ ਦੇ ਸ਼ਹੀਦ ਰਮੇਂਦਰ ਪ੍ਰਤਾਪ ਸਿੰਘ ਪੈਟਰੋਲ ਪੰਪ (ਸੈਕਟਰ -95) ਤੋਂ ਸ਼ੁਰੂ ਕੀਤੀ ਹੈ।

ਬੀਪੀਸੀਐਲ ਅਨੁਸਾਰ ਡੀਜ਼ਲ ਦੀ ਹੋਮ ਡਿਲਿਵਰੀ ਸੇਵਾ ਦਾ ਲਾਭ ਹਾਉਸਿੰਗ ਸੁਸਾਇਟੀ, ਮਾਲ, ਛੋਟੇ ਹਸਪਤਾਲਾਂ, ਬੈਂਕਾਂ, ਵੱਡੇ ਟਰਾਂਸਪੋਰਟਰਾਂ, ਨਿਰਮਾਣ ਸਾਇਟਾਂ, ਨੋਇਡਾ ਵਿਚ ਉਦਯੋਗਾਂ, ਗ੍ਰੇਟਰ ਨੋਇਡਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਮੁਹੱਈਆ ਕਰਵਾਈ ਜਾਵੇਗੀ। ਖਾਸ ਗੱਲ ਇਹ ਹੈ ਕਿ ਇਸ ਲਈ ਕੋਈ ਵਾਧੂ ਖਰਚਾ ਨਹੀਂ ਹੋਵੇਗਾ।

ਦੱਸ ਦਈਏ ਕਿ ਬੀਪੀਸੀਐਲ ਵੱਲੋਂ ਇਸ ਲਈ ਫਿਲ ਨਾਓ ਐਪ ਬਣਾਈ ਗਈ ਹੈ ਜਿਸ ਰਾਹੀਂ, ਗ੍ਰਾਹਕ ਘਰ  ਬੈਠੇ ਡੀਜ਼ਲ ਬੁੱਕ ਕਰ ਸਕਦੇ ਹਨ। ਐਪ ਰਾਹੀਂ ਡੀਜ਼ਲ ਮੰਗਵਾਉਣ ਲਈ ਘੱਟੋ ਘੱਟ 100 ਲੀਟਰ ਦੀ ਬੁਕਿੰਗ ਕਰਾਉਣੀ ਪਏਗੀ।

ਮੋਬਾਈਲ ਪੈਟਰੋਲ ਪੰਪ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਬੀਪੀਸੀਐਲ ਦੇ ਵਿਕਰੀ ਅਧਿਕਾਰੀ ਕੀਰਤੀ ਕੁਮਾਰ ਨੇ ਦੱਸਿਆ ਕਿ ਉਦਯੋਗਿਕ, ਮਾਲ, ਹਸਪਤਾਲ ਆਦਿ ਲਈ ਸੇਵਾ ਸ਼ੁਰੂ ਕੀਤੀ ਗਈ ਹੈ। ਪਰ, ਸਰਕਾਰ ਇਸ ਨੂੰ ਜਲਦੀ ਹੀ ਆਮ ਲੋਕਾਂ ਲਈ ਵੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਯੋਜਨਾ ਦਾ ਟੀਚਾ ਪਾਰਦਰਸ਼ੀ ਢੰਗ ਨਾਲ ਘਰ-ਘਰ ਜਾ ਕੇ ਡੀਜ਼ਲ ਦੇਣਾ ਹੈ।

ਰਜਿਸਟਰ ਕਰਨ ਦਾ ਤਰੀਕਾ

ਆਨ ਲਾਈਨ ਡੀਜ਼ਲ ਮੰਗਵਾਉਣ ਲਈ ‘ਫਿਲ ਨਾਓ ਐਪ ਨੂੰ ਗੂਗਲ ਪਲੇਅਸਟੋਰ ਅਤੇ ਆਈਓਐਸ ਤੋਂ ਡਾਊਨਲੋਡ ਕਰਨਾ ਪਵੇਗਾ। ਇਸ ਤੋਂ ਬਾਅਦ ਐਪ ਖੋਲ੍ਹਣ ‘ਤੇ ਲੋਕੇਸ਼ਨ ਟਰੈਕਿੰਗ ਦਾ ਵਿਕਲਪ ਮਿਲੇਗਾ ਜਿਸ ਦੀ ਦੀ ਚੋਣ ਕਰਨ ਤੋਂ ਬਾਅਦ, ਤੁਹਾਡਾ ਸਥਾਨ ਕੰਪਨੀ ਦੇ ਸਰਵਰ ਨਾਲ ਜੁੜ ਜਾਵੇਗਾ। ਇਸ ਤੋਂ ਬਾਅਦ, ਤੁਸੀਂ ਆਸਾਨੀ ਨਾਲ ਡੀਜ਼ਲ ਮੰਗਵਾ ਸਕੋਗੇ।

Share This Article
Leave a Comment