BIG NEWS : ਪੰਜਾਬ ਵਿਜੀਲੈਂਸ ਬਿਊਰੋ ਸੁਮੇਧ ਸੈਣੀ ਦੇ ਰਿਹਾਈ ਆਦੇਸ਼ਾਂ ਵਿਰੁੱਧ ਦਾਇਰ ਕਰੇਗਾ ਰੀਕਾਲ ਪਟੀਸ਼ਨ

TeamGlobalPunjab
2 Min Read

ਚੰਡੀਗੜ੍ਹ: ਜ਼ਮੀਨੀ ਧੋਖਾਧੜੀ ਦੇ ਮਾਮਲੇ ਵਿੱਚ ਸੁਮੇਧ ਸੈਣੀ ਦੇ 19 ਅਗਸਤ ਦੇ ਰਿਹਾਈ ਆਦੇਸ਼ ਅਤੇ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵਿੱਚ 12 ਅਗਸਤ ਦੇ ਅਦਾਲਤ ਦੇ ਅੰਤਰਿਮ ਜ਼ਮਾਨਤ ਆਦੇਸ਼ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਨੇ ਹਾਈ ਕੋਰਟ ਵਿੱਚ ਰੀਕਾਲ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ।

ਇਸ ਪਟੀਸ਼ਨ ਦੀ ਸੁਣਵਾਈ ਜਸਟਿਸ ਅਰੁਣ ਕੁਮਾਰ ਤਿਆਗੀ ਦੀ ਅਦਾਲਤ ਵਿੱਚ ਹੀ ਹੋਵੇਗੀ, ਕਿਉਂਕਿ ਜਿਸ ਜੱਜ ਵੱਲੋਂ ਇਹ ਆਦੇਸ਼ ਦਿੱਤੇ ਹਨ, ਉਨ੍ਹਾ ਦੀ ਅਦਾਲਤ ਵਿੱਚ ਰੀਕਾਲ ਪਟੀਸ਼ਨ ਸੁਣਵਾਈ ਲਈ ਆਉਂਦੀ ਹੈ। ਜਸਟਿਸ ਤਿਆਗੀ ਨੇ ਹੀ ਸਾਬਕਾ ਡੀਜੀਪੀ ਸੈਣੀ ਦੀ ਰਿਹਾਈ ਦਾ ਹੁਕਮ ਦਿੱਤੇ ਸਨ।

ਜ਼ਿਕਰਯੋਗ ਹੈ ਕਿ ਹਾਈਕੋਟ ਨੇ ਬੀਤੇ ਦਿਨ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਰਿਹਾਅ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ, ਜਿਸ ਖਿਲਾਫ ਹੁਣ ਵਿਜੀਲੈਂਸ ਕਾਰਵਾਈ ਕਰੇਗੀ। ਸੈਣੀ ਨੂੰ ਜ਼ਮੀਨ ਧੋਖਾਧੜੀ ਮਾਮਲੇ (ਐਫਆਈਆਰ ਨੰਬਰ 11, ਮੋਹਾਲੀ) ਵਿੱਚੋਂ 18 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਦੇਰ ਸ਼ਾਮ ਨੂੰ ਦੇਰ ਸ਼ਾਮ ਇੱਕ ਹੋਰ ਮਾਮਲੇ (ਐਫਆਈਆਰ ਨੰਬਰ 13 -) ਸਬੀਧੀ ਵਿਜੀਲੈਂਸ ਬਿਊਰੋ ਦਫਤਰ ਮੋਹਾਲੀ ਪਹੁੰਚੇ ਸਨ।

ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ‘ਤੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵੀਰਵਾਰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਸੀ। ਹਾਈਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਉਸਦੀ ਗ੍ਰਿਫਤਾਰੀ ਨੂੰ ਗੈਰਕਨੂੰਨੀ ਕਰਾਰ ਦਿੱਤਾ ਸੀ। ਸੈਣੀ ਨੂੰ ਵੀਰਵਾਰ ਦੁਪਹਿਰ 2 ਵਜੇ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ 12 ਘੰਟੇ ਬਾਅਦ 2.15 ਵਜੇ ਅਦਾਲਤ ਨੇ ਫੈਸਲਾ ਸੁਣਾਇਆ। ਹਾਈਕੋਰਟ ਨੇ ਵਿਜੀਲੈਂਸ ਬਿਊਰੋ ਵੱਲੋਂ ਮੁਹਾਲੀ ਅਦਾਲਤ ਤੋਂ ਸੈਣੀ ਦੇ ਪੁਲਿਸ ਰਿਮਾਂਡ ਦੀ ਮੰਗ ਨੂੰ ਵੀ ਬੇਲੋੜੀ ਕਰਾਰ ਦਿੱਤਾ ਸੀ।

- Advertisement -

Share this Article
Leave a comment