ਕੀ ਤੁਸੀਂ ਜਾਣਦੇ ਹੋ ਵਧੇਰੇ ਦੁੱਧ ਪੀਣਾ ਹੋ ਸਕਦੈ ਨੁਕਸਾਨਦਾਈਕ

TeamGlobalPunjab
1 Min Read

ਨਿਊਜ਼ ਡੈਸਕ:- ਕਈ ਲੋਕਾਂ ਨੂੰ ਦੁੱਧ ਪੀਣਾ ਕਾਫ਼ੀ ਪੰਸਦ ਹੁੰਦਾ ਹੈ ਕਿਉਂਕਿ ਇਹ ਪ੍ਰੋਟੀਨ ਦਾ ਮੁੱਖ ਸੋਮਾ ਹੈ। ਅਸਕਰ ਕਿਹਾ ਜਾਂਦਾ ਹੈ ਦੁੱਧ ਸਿਹਤ ਲਈ ਚੰਗਾ ਹੁੰਦਾ ਹੈ, ਪਰ ਕਈ ਲੋਕਾਂ ਲਈ ਵਧੇਰੇ ਦੁੱਧ ਪੀਣਾ ਨੁਕਸਾਨਦਾਈਕ ਵੀ ਹੋ ਸਕਦਾ ਹੈ।

ਦਰਅਸਲ ਇੱਕ ਸੋਧ ਮੁਤਾਬਕ ਲੋੜ ਤੋਂ ਜ਼ਿਆਦਾ ਦੁੱਧ ਪੀਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ਇੱਥੋਂ ਤਕ ਕਿ ਕਿਸੇ ਦੀ ਮੌਤ ਵੀ ਹੋ ਸਕਦੀ ਹੈ। ਇੱਕ ਸੋਧ ਦੀ ਮੰਨੀਏ ਤਾਂ ਇਸ ਦਾ ਸਿੱਧਾ ਨੁਕਸਾਨ ਹੱਡੀਆਂ ਨਾਲ ਜੁੜਿਆ ਹੈ। ਹਾਲ ਹੀ ‘ਚ ਹੋਈ ਖੋਜ ‘ਚ ਦੁੱਧ ਦੇ ਨੁਕਸਾਨ ਸਬੰਧੀ ਦੱਸਿਆ ਗਿਆ ਹੈ।

ਇੱਕ ਅਧਿਐਨ ‘ਚ ਔਰਤਾਂ ਲਈ ਕਿਹਾ ਗਿਆ ਕਿ ਜੇਕਰ ਕੋਈ ਔਰਤ ਤਿੰਨ ਗਿਲਾਸ ਤੋਂ ਜ਼ਿਆਦਾ ਦੁੱਧ ਪੀਂਦੀ ਹੈ ਤਾਂ ਉਸ ਦੀ ਮੌਤ ਦਾ ਖ਼ਤਰਾ ਉਨ੍ਹਾਂ ਲੋਕਾਂ ਦੇ ਮੁਕਾਬਲੇ ਦੁਗਣਾ ਹੁੰਦਾ ਹੈ ਜੋ ਦਿਨ ‘ਚ ਇੱਕ ਗਲਾਸ ਦੁੱਧ ਦਾ ਸੇਵਨ ਕਰਦੇ ਹਨ।

ਇਸ ਤੋਂ ਇਲਾਵਾ ਇਸ ਅਧਿਐਨ ‘ਚ 77000 ਮਹਿਲਾਵਾਂ ‘ਤੇ ਵੀ 10 ਸਾਲ ਤਕ ਰਿਸਰਚ ਕੀਤੀ ਗਈ ਜਿਸ ‘ਚ ਕੁਝ ਰੋਜ਼ ਇੱਕ ਗਿਲਾਸ ਤੋਂ ਵੀ ਘੱਟ ਦੁੱਧ ਪੀਂਦੀਆਂ ਸੀ, ਤੇ ਇਨ੍ਹਾਂ ‘ਚ ਹੱਡੀਆਂ ਤੇ ਚੁੱਲੇ ਦੇ ਫਰੈਕਚਰ ਦੇ ਮਾਮਲੇ ਸਾਹਮਣੇ ਨਹੀਂ ਆਏ।

- Advertisement -

ਸਾਨੂੰ ਲੋੜ ਅਨੁਸਾਰ ਦੁੱਧ ਦਾ ਸੇਵਨ ਕਰਨਾ ਚਹੀਦਾ ਹੈ, ਦੁੱਧ ਦੀ ਮਾਤਰਾ ਘੱਟ ਜਾਂ ਵੱਧ ਨੁਕਸਾਨਦਾਇਕ ਹੋ ਸਕਦੀ ਹੈ।

Share this Article
Leave a comment