ਮਸ਼ਹੂਰ ਯੂਟਿਊਬਰ ਧਰੂਵ ਰਾਠੀ ਬਣਨ ਜਾ ਰਹੇ ਹਨ ਪਿਤਾ, ਸਾਂਝੀਆਂ ਕੀਤੀਆਂ ਤਸਵੀਰਾਂ

Prabhjot Kaur
2 Min Read

ਨਿਊਜ਼ ਡੈਸਕ: ਮਸ਼ਹੂਰ YouTuber ਧਰੂਵ ਰਾਠੀ ਪਿਤਾ ਬਣਨ ਵਾਲੇ ਹਨ। ਇਹ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਆਪਣੀ ਪਤਨੀ ਦੇ ਬੇਬੀ ਬੰਪ ਨਾਲ ਪੋਜ਼ ਦਿੰਦੇ ਹੋਏ ਧਰੂਵ ਨੇ ਖੁਲਾਸਾ ਕੀਤਾ ਕਿ ਬੇਬੀ ਰਾਠੀ ਸਤੰਬਰ ‘ਚ ਇਸ ਦੁਨੀਆ ‘ਚ ਦਾਖਲ ਕਰਨ ਜਾ ਰਿਹਾ ਹੈ। ਧਰੂਵ ਯੂਟਿਊਬ ‘ਤੇ ਸਿੱਖਿਆ, ਪੁਲਾੜ ਅਤੇ ਸਿਆਸਤ ਨਾਲ ਸਬੰਧਤ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ। ਉਹ ਅਕਸਰ ਮੋਦੀ ਸਰਕਾਰ ਖਿਲਾਫ ਸੋਸ਼ਲ ਮੀਡੀਆ ‘ਤੇ ਕੀਤੀਆਂ ਪੋਸਟਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ।

9 ਜੁਲਾਈ ਨੂੰ ਧਰੂਵ ਅਤੇ ਉਨ੍ਹਾਂ ਦੀ ਪਤਨੀ ਜੂਲੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਪੋਸਟ ਸ਼ੇਅਰ ਕੀਤੀ ਸੀ। ਆਪਣੀ ਪਤਨੀ ਦੇ ਗਰਭਵਤੀ ਹੋਣ ਦਾ ਐਲਾਨ ਕਰਦੇ ਹੋਏ ਧਰੂਵ ਨੇ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ ਕਿ ਬੇਬੀ ਰਾਠੀ ਸਤੰਬਰ ਦੇ ਮਹੀਨੇ ‘ਚ ਦੁਨੀਆ ‘ਚ ਐਂਟਰੀ ਕਰਨ ਜਾ ਰਹੀ ਹੈ। ਤਸਵੀਰ ‘ਚ ਜੋੜਾ ਕਾਫੀ ਖੁਸ਼ ਨਜ਼ਰ ਆ ਰਿਹਾ ਹੈ। ਧਰੂਵ ਰਾਠੀ ਨੇ ਸੋਸ਼ਲ ਮੀਡੀਆ ‘ਤੇ ਦੋ ਤਸਵੀਰਾਂ ਪੋਸਟ ਕੀਤੀਆਂ ਹਨ। ਪਹਿਲੀ ਤਸਵੀਰ ‘ਚ ਦੋਵੇਂ ਇਕੱਠੇ ਖੜ੍ਹੇ ਹਨ, ਜਦਕਿ ਦੂਜੀ ਤਸਵੀਰ ‘ਚ ਉਨ੍ਹਾਂ ਦੀ ਪਤਨੀ ਜੂਲੀ ਬੇਬੀ ਬੰਪ ਨਾਲ ਨਜ਼ਰ ਆ ਰਹੀ ਹੈ।

 

View this post on Instagram

 

- Advertisement -

A post shared by Juli Lbr-Rathee (@juli_lbr)


ਧਰੂਵ ਅਤੇ ਜੂਲੀ ਦੀ ਪ੍ਰੇਮ ਕਹਾਣੀ

ਇੱਕ  ਇੰਟਰਵਿਊ ‘ਚ ਧਰੂਵ ਨੇ ਆਪਣੀ ਲਵ ਸਟੋਰੀ ਦਾ ਖੁਲਾਸਾ ਕੀਤਾ ਸੀ। ਉਸਨੇ ਦੱਸਿਆ ਕਿ 2014 ਵਿੱਚ ਜੂਲੀ ਨਾਲ ਪਹਿਲੀ ਮੁਲਾਕਾਤ ਵਿੱਚ ਉਹ ਬਹੁਤ ਅਸਹਿਜ ਅਤੇ ਸ਼ਰਮਾ ਰਹੇ ਸਨ। ਧਰੂਵ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਜੂਲੀ ਦੀ ਉਮਰ 19 ਸਾਲ ਸੀ ਜਦੋਂ ਉਹ ਮਿਲੇ ਸਨ। ਜੂਲੀ ਉਦੋਂ ਸਕੂਲ ਜਾਂਦੀ ਸੀ। ਉਹ ਰੋਜ਼ਾਨਾ ਇੱਕ ਦੂਜੇ ਨੂੰ ਮਿਲਦੇ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਗੱਲਬਾਤ ਸ਼ੁਰੂ ਹੋਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment