ਪੰਜਾਬ ‘ਚ ਵਧੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ

TeamGlobalPunjab
1 Min Read

ਨਵੀਂ ਦਿੱਲੀ:- ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸਾਲ 2020 ‘ਚ ਪੰਜਾਬ ‘ਚ ਪਰਾਲੀ ਸਾੜਨ ਦੀਆਂ ਘਟਨਾਵਾਂ ‘ਚ 44.5 ਫ਼ੀਸਦੀ ਵਾਧਾ ਦੇਖਿਆ ਗਿਆ, ਜਦਕਿ ਇਸ ਨੂੰ ਰੋਕਣ ਦੀ ਉਪਾਅ ਕਰਨ ਲਈ ਸੂਬੇ ਨੂੰ ਕੁਲ ਫੰਡ ਦਾ 46 ਫ਼ੀਸਦੀ ਹਿੱਸਾ ਕੇਂਦਰ ਤੋਂ ਮਿਲਿਆ।

ਮੰਤਰਾਲੇ ਨੇ ਇਹ ਵੀ ਦੱਸਿਆ ਕਿ ਹਰਿਆਣੇ ‘ਚ ਪਿਛਲੇ ਸਾਲ ਪਰਾਲੀ ਸਾੜਨ ਦੀਆਂ 5,000 ਘਟਨਾਵਾਂ ਦੇਖਣ ਨੂੰ ਮਿਲੀਆਂ, ਜਦਕਿ 2019 ‘ਚ ਇਸ ਤਰ੍ਹਾਂ ਦੀਆਂ 6,652 ਘਟਨਾਵਾਂ ਸਾਹਮਣੇ ਆਈਆਂ ਸਨ, ਇਸ ਤੋਂ ਪਤਾ ਲੱਗਦਾ ਹੈ ਕਿ ਮਾਮਲਿਆਂ ‘ਚ 25 ਫ਼ੀਸਦੀ ਦੀ ਕਮੀ ਹੋਈ।

ਮੰਤਰਾਲੇ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਤੇ ਫ਼ਸਲ ਦੀ ਰਹਿੰਦ-ਖੂੰਹਦ ਪਰਾਲੀ ਦੇ ਪ੍ਰਬੰਧਨ ਲਈ ਰਿਆਇਤੀ ਮਸ਼ੀਨਾਂ ਨੂੰ ਲੈ ਕੇ ਖੇਤੀ ਸਹਿਯੋਗ ਤੇ ਕਿਸਾਨ ਭਲਾਈ ਵਿਭਾਗ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਦਿੱਲੀ ‘ਚ 2018-19 ਤੋਂ 2020-21 ਦੀ ਮਿਆਦ ‘ਚ ਕੇਂਦਰ ਦੀ ਇਕ ਯੋਜਨਾ ਨੂੰ ਲਾਗੂ ਕੀਤਾ। ਇਸ ਯੋਜਨਾ ਲਈ 100 ਫ਼ੀਸਦੀ ਪੈਸੇ ਕੇਂਦਰ ਨੇ ਦਿੱਤੇ।

ਕੇਂਦਰ ਨੇ ਇਸ ਯੋਜਨਾ ਲਈ ਕੁਲ 1726.67 ਕਰੋੜ ਅਲਾਟ ਕੀਤੇ। ਇਨ੍ਹਾਂ ਵਿਚੋਂ ਪੰਜਾਬ ਨੂੰ 793.18 ਕਰੋੜ ਰੁਪਏ, ਹਰਿਆਣਾ ਦੀ 499.90 ਕਰੋੜ ਰੁਪਏ, ਉੱਤਰ ਪ੍ਰਦੇਸ਼ ਨੂੰ 374.08 ਕਰੋੜ ਰੁਪਏ, ਦਿੱਲੀ ਨੂੰ 4.52 ਕਰੋੜ ਰੁਪਏ ਤੇ ਭਾਰਤੀ ਖੇਤੀ ਖੋਜ ਕੌਂਸਲ ਤੇ ਕੇਂਦਰੀ ਏਜੰਸੀਆਂ ਨੂੰ 54.99 ਕਰੋੜ ਰੁਪਏ ਅਲਾਟ ਕੀਤੇ ਗਏ।

- Advertisement -

TAGGED: , , , ,
Share this Article
Leave a comment