ਭੜਕ ਉੱਠੇ ਸੁਖਦੇਵ ਸਿੰਘ ਢੀਂਡਸਾ, ਕਿਹਾ ਸੁਖਬੀਰ ਨੇ ਰੈਲੀ ‘ਚ ਸ਼ਰਾਬ ਵੰਡ ਅਤੇ ਦਿਹਾੜੀ ‘ਤੇ ਲਿਆਂਦੇ ਬੰਦੇ

TeamGlobalPunjab
1 Min Read

ਸੰਗਰੂਰ : ਹਰ ਦਿਨ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਦਲ ਵਿਰੁੱਧ ਬਿਆਨਬਾਜੀਆਂ ਕਰਦੇ ਹੀ ਰਹਿੰਦੇ ਹਨ। ਇਸ ਦੇ ਚਲਦਿਆਂ ਤਾਜ਼ਾ ਮਾਮਲੇ ਵਿੱਚ ਭਾਵੇਂ ਛੋਟੇ ਢੀਂਡਸਾ ਨੇ ਤਾਂ ਭਾਵੇਂ ਕੁਝ ਨਹੀਂ ਕਿਹਾ ਪਰ ਵੱਡੇ ਢੀਂਡਸਾ ਨੇ ਅਕਾਲੀ ਦਲ ਵੱਲੋਂ ਕੀਤੀ ਗਈ ਰੈਲੀ ‘ਤੇ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੀ ਰੈਲੀ ਵਿੱਚ ਬੰਦਿਆਂ ਨੂੰ ਨਸ਼ਾ ਵੰਡ ਕੇ ਅਤੇ ਦਿਹਾੜੀ ‘ਤੇ ਲਿਆ ਕੇ ਇਕੱਠ ਕੀਤਾ ਸੀ। ਉਨ੍ਹਾਂ ਕਿਹਾ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਪੂਰੇ ਪੰਜਾਬ ਵਿੱਚੋਂ ਉਹ ਸਿਰਫ 12 ਤੋਂ 13 ਹਜ਼ਾਰ ਬੰਦਾ ਹੀ ਇਕੱਠਾ ਕਰ ਸਕੇ ਸਨ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਸਾਰੇ ਪੰਜਾਬ ਵਿੱਚੋਂ ਇਕੱਠ ਕੀਤਾ ਸੀ ਪਰ ਉਹ 23 ਤਾਰੀਖ ਨੂੰ ਇਕੱਲੇ ਸੰਗਰੂਰ ਜਿਲ੍ਹੇ ਵਿੱਚੋਂ ਹੀ ਰੈਲੀ ਕਰਨ ਜਾ ਰਹੇ ਹਨ ਤਾਂ ਉਨ੍ਹਾਂ ਦੀ ਰੈਲੀ ਜਿੰਨਾ ਹੀ ਇਕੱਠ ਸਾਡੀ ਰੈਲੀ ਵਿੱਚ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਸਬੰਧਤ ਲੋਕ ਵੀ ਹਿੱਸਾ ਲੈਣਗੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 21 ਤਾਰੀਖ ਨੂੰ ਰਣਜੀਤ ਸਿੰਘ ਬ੍ਰਹਮਪੁਰਾ ਆਪਣੇ ਹਲਕੇ ਵਿੱਚ ਰੈਲੀ ਕਰਨ ਜਾ ਰਹੇ ਹਨ ਜਿਸ ਵਿੱਚ ਉਹ ਵੀ ਸ਼ਮੂਲੀਅਤ ਕਰਨਗੇ। ਇਸ ਮੌਕੇ ਉਨ੍ਹਾਂ ਐਸਜੀਪੀਸੀ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ।

Share this Article
Leave a comment