ਸੇਨ ਬ੍ਰਦਰਜ਼ ਦੀ ਜੋੜੀ ਟੁੱਟੀ,ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਹਿਮਾਚਲ ਵਿੱਚ ਬਾਰਸ਼ ਅਤੇ ਜ਼ਮੀਨ ਖਿਸਕਣ ਕਾਰਨ ਮੌਤ

TeamGlobalPunjab
2 Min Read

ਧਰਮਸ਼ਾਲਾ :ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਵਿਚ ਭਾਰੀ ਬਾਰਸ਼ ਤੋਂ ਬਾਅਦ ਨੁਕਸਾਨ ਅਤੇ ਕਈ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ।ਜਿੰਨ੍ਹਾਂ ‘ਚੋਂ ਇਕ ਪੰਜਾਬ ਦੇ ਸੂਫੀ ਗਾਇਕ ਮਨਮੀਤ ਸਿੰਘ ਵੀ ਲਾਪਤਾ ਦੱਸੇ ਜਾ ਰਹੇ ਸਨ।ਹੁਣ ਉਨ੍ਹਾਂ ਦੀ ਲਾਸ਼  ਹਿਮਚਾਲ ਪ੍ਰਦੇਸ਼ ਦੇ ਕਰੇਰੀ ਝੀਲ ਵਿੱਚੋਂ ਮਿਲੀ ਹੈ। ਇਸ ਹਾਦਸੇ ਨਾਲ ਸੇਨ ਬ੍ਰਦਰਜ਼ ਦੀ ਜੋੜੀ ਸਦਾ ਲਈ ਟੁੱਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਮਨਮੀਤ ਸਿੰਘ ਆਪਣੇ ਭਰਾ ਅਤੇ ਚਾਰ ਦੋਸਤਾਂ ਨਾਲ ਘੁੰਮਣ ਲਈ ਧਰਮਸ਼ਾਲਾ ਗਏ ਸਨ। ਬੱਦਲ ਫਟਣ ਤੋਂ ਬਾਅਦ ਉਹ ਪਾਣੀ ਦੇ ਵਹਾ ਵਿੱਚ ਵਹਿ ਗਏ ਸਨ। ਉਨ੍ਹਾਂ ਦੀ ਲਾਸ਼ ਮੰਗਲਵਾਰ ਸ਼ਾਮ ਨੂੰ ਕਰੇਰੀ ਝੀਲ ਦੇ ਨੇੜੇ ਇੱਕ ਖੱਡੇ ਤੋਂ ਬਰਾਮਦ ਹੋਈ ਹੈ। ਮਨਮੀਤ , ਪੰਜਾਬ ਦੇ ਛੇਹਰਟਾ ਦੀ ਰਹਿਣ ਵਾਲਾ ਸੀ।

ਕਾਂਗੜਾ ਜ਼ਿਲ੍ਹਾ ਪੁਲਿਸ ਅਧਿਕਾਰੀ ਵਿਮੁਕਤ ਰੰਜਨ ਨੇ ਖ਼ੁਦ ਹੀ ਪੰਜਾਬੀ ਗਾਇਕ ਮਨਮੀਤ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਹੈ।ਉਨ੍ਹਾਂ ਦੇ ਭਰਾ ਅਤੇ ਦੋਸਤਾਂ ਨੇ ਮਨਮੀਤ ਸਿੰਘ ਦਾ ਮੋਬਾਈਲ ਨੰਬਰ ਨਾ ਲੱਗਣ ‘ਤੇ ਸਥਾਨਕ ਲੋਕਾਂ ਨਾਲ ਮਿਲ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।  ਉਸ ਦੀ ਲਾਸ਼ ਕਰੇਰੀ ਝੀਲ ਖੇਤਰ ਵਿੱਚ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਪ੍ਰਸਿੱਧ ਸੂਫੀ ਗਾਇਕ ਮਨਮੀਤ ਸਿੰਘ ਕਰੇਰੀ ਝੀਲ ਦੇ ਨਜ਼ਦੀਕ ਲਾਪਤਾ ਹੋ ਗਿਆ ਸੀ। ਮਨਮੀਤ ਸਿੰਘ ਦੀ ਲਾਸ਼ ਮੰਗਲਵਾਰ ਦੇਰ ਸ਼ਾਮ ਬਚਾਅ ਟੀਮ ਨੇ ਬਰਾਮਦ ਕੀਤੀ ਹੈ। ਬਚਾਅ ਟੀਮ ਵੱਲੋਂ ਲਾਸ਼ ਧਰਮਸ਼ਾਲਾ ਲਿਆਂਦੀ ਗਈ ।

Share this Article
Leave a comment