ਵਿਦਿਅਕ ਖੇਤਰ ਵਿੱਚ ਚੰਗਾ ਕੰਮ ਕਰਨ ਵਾਲੀ ਮੈਨੇਜਮੈਂਟ ਨੂੰ ਮੁਅੱਤਲ ਕਰਨਾ ਮੰਦਭਾਗਾ: ਡਾ. ਤੇਜਵੰਤ ਮਾਨ

TeamGlobalPunjab
2 Min Read

ਸੰਗਰੂਰ: ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਅਤੇ ਪ੍ਰਿੰਸੀਪਲ ਦੇ ਆਪਸੀ ਤਣਾਓ ਕਾਰਣ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ, ਇਸ ਬਾਰੇ ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਸਰਕਾਰ ਦੇ ਵਿਦਿਆ ਵਿਭਾਗ ਦੇ ਅਧਿਕਾਰੀਆਂ ਨੂੰ ਪੂਰਣ ਭਾਂਤ ਜਾਣਕਾਰੀ ਹੈ। ਮੈਨੇਜਮੈਂਟ ਵੱਲੋਂ ਲਏ ਫੈਸਲਿਆਂ ਨੂੰ ਪ੍ਰਿੰਸੀਪਲ ਕਾਫੀ ਚਿਰ ਤੋਂ ਨਜ਼ਰਅੰਦਾਜ਼ ਕਰ ਰਹੀ ਹੈ, ਜਿਸ ਕਾਰਣ ਇਹ ਤਣਾਅ ਪੈਦਾ ਹੋਇਆ ਹੈ।

ਕਾਲਜ ਮੈਨੇਜਮੈਂਟ ਅਧੀਨ ਇਹ ਵਿਦਿਅਕ ਅਦਾਰਾ ਪਿਛਲੇ 50 ਸਾਲਾਂ ਤੋਂ ਇਲਾਕੇ ਵਿੱਚ ਉੱਚ ਵਿਦਿਆ ਭਲੀ ਭਾਂਤ ਦੇ ਰਿਹਾ ਹੈ, ਚੰਗੇ ਕਿੱਤਾਮੁਖੀ ਕੋਰਸ ਆਰੰਭ ਕੀਤੇ ਗਏ ਹਨ। ਇਸ ਕਾਲਜ ਬਾਰੇ ਪਹਿਲਾਂ ਕਦੇ ਵੀ ਕੋਈ ਬੇਨਿਯਮੀ ਸਾਹਮਣੇ ਨਹੀਂ ਆਈ। ਬੇਸ਼ੱਕ ਇਹ ਅਦਾਰਾ ਸਰਕਾਰੀ ਗ੍ਰਾਂਟ ਅਧੀਨ ਹੈ, ਪਰ ਸਰਕਾਰ ਵੱਲੋਂ ਇਨ੍ਹਾਂ ਗ੍ਰਾਂਟਾਂ ਨੂੰ ਆਰਥਿਕ ਸੰਕਟ ਅਧੀਨ ਘਟਾਇਆ ਗਿਆ ਹੈ। ਇਸ ਕਾਰਣ ਮੈਨੇਜਮੈਂਟ ਤੇ ਬੋਝ ਵਧਿਆ ਹੈ।

ਮੈਨੇਜਮੈਂਟ ਨੇ ਕੁੱਝ ਫੈਸਲੇ ਕਾਲਜ ਦੇ ਵਿੱਤੀ ਸੰਕਟ ਨੂੰ ਹੱਲ ਕਰਨ ਲਈ ਲਏ ਹਨ। ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਬਿਨਾਂ ਮੈਨੇਜਮੈਂਟ ਦਾ ਪੱਖ ਜਾਣਿਆ ਸ਼੍ਰੀਮਤੀ ਇੰਦੂ ਮਲਹੋਤਰਾ ਡੀ.ਪੀ.ਆਈ. ਕਾਲਜਾਂ ਮੈਨੇਜਮੈਟ ਨੂੰ ਮੁਅੱਤਲ ਕਰਕੇ ਰਾਜੇਸ਼ ਤ੍ਰਿਪਾਠੀ ਏ.ਡੀ.ਸੀ. ਸੰਗਰੂਰ ਨੇ ਪ੍ਰਬੰਧਕ ਲਾ ਦਿੱਤਾ ਹੈ। ਪ੍ਰਬੰਧਕ ਨੇ ਮੈਨੇਜਮੈਂਟ ਦੇ ਕਾਲਜ ਕੰਪਾਊਂਡ ਵਿੱਚ ਦਾਖਲੇ ਤੇ ਪਾਬੰਦੀ ਲਾ ਦਿੱਤੀ ਹੈ। ਮੈਨੇਜਮੈਂਟ ਦੇ ਡਾਇਰੈਕਟਰ ਡਾ. ਹਰਜੀਤ ਕੌਰ (75 ਸਾਲ) ਅਤੇ ਬਾਨੀ ਪ੍ਰਿੰਸੀਪਲ ਸਿਵਰਾਜ ਕੌਰ ਮੈਂਬਰ ਮੈਨੇਜਮੈਂਟ ਜਿੰਨ੍ਹਾਂ ਨੇ ਕਾਲਜ ਨੂੰ ਬਣਾਉਣ ਦਾ ਕੰਮ ਕੀਤਾ ਅਤੇ ਹੁਣ ਨੱਬੇ ਸਾਲ ਦੀ ਉਮਰ ਵਿੱਚ ਕਾਲਜ ਕੈਂਪਸ ਵਿਚਲੀ ਰਿਹਾਇਸ਼ ਵਿੱਚ ਰਹਿੰਦੇ ਹਨ। ਪ੍ਰਿੰ. ਡਾ. ਸੁਖਮੀਨ ਕੌਰ ਸਿੱਧੂ ਇਸ ਗੱਲ ਦੇ ਬਜਿੱਦ ਹੈ ਕਿ ਉਹ ਰਿਹਾਇਸ਼ ਕਾਲਜ ਤੋਂ ਬਾਹਰ ਲੈ ਜਾਣ।

ਮੁਅੱਤਲ ਹੋਈ ਮੈਨੇਜਮੈਂਟ ਦੇ ਮੈਂਬਰਾਂ ਨੂੰ ਅਜਿਹਾ ਹੁਕਮ ਨਹੀਂ ਦਿੱਤਾ ਜਾ ਸਕਦਾ, ਮੈਨੇਜਮੈਂਟ ਮੁਅੱਤਲ ਕਰਨ ਦੇ ਫੈਸਲੇ ਨੂੰ ਮੈਨੇਜਮੈਂਟ ਹਟਾਉਣ ਵਜੋਂ ਨਹੀਂ ਲਿਆ ਜਾ ਸਕਦਾ। ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਸੇਖੋਂ ਵੱਲੋਂ ਵਿਚਾਰ ਪ੍ਰਗਟ ਕਰਦਿਆਂ ਡਾ. ਤੇਜਵੰਤ ਸਿੰਘ ਮਾਨ ਪ੍ਰਧਾਨ ਨੇ ਕਿਹਾ ਕਿ ਸਾਬਕਾ ਮੈਨੇਜਮੈਂਟ ਤੇ ਲਾਈਆਂ ਪਾਬੰਦੀਆਂ ਤੁਰੰਤ ਹਟਾਈਆਂ ਜਾਣ। ਇਹ ਪਾਬੰਦੀਆਂ ਜਿੱਥੇ ਵਿਦਿਅਕ ਮਾਹੌਲ ਨੂੰ ਖਰਾਬ ਕਰਦੀਆਂ ਹਨ ਉਥੇ ਤਣਾਅ ਨੂੰ ਹੋਰ ਵਧਾਉਂਦੀਆਂ ਹਨ।

- Advertisement -

Share this Article
Leave a comment